Breaking News

ਪੰਜਾਬ ਚ ਵਾਪਰਿਆ ਕਹਿਰ ਪਤੰਗ ਫੜਦਾ 6 ਸਾਲਾਂ ਦਾ ਬੱਚਾ ਛੱਪੜ ਚ ਡੁਬਿਆ ਫਿਰ ਭੈਣ ਨੇ ਕੀਤਾ ਅਜਿਹਾ

ਆਈ ਤਾਜਾ ਵੱਡੀ ਖਬਰ 

ਬਸੰਤ ਨਾਲ ਜੁੜੀ ਹੋਈ ਇਕ ਗੱਲ ਸਿਆਣਿਆਂ ਵੱਲੋਂ ਸੱਚ ਹੀ ਆਖੀ ਜਾਂਦੀ ਹੈ, ਆਈ ਬਸੰਤ ਪਾਲਾ ਉਡੰਤ, ਜਿੱਥੇ ਇਹ ਸਤਰਾਂ ਬਿਲਕੁਲ ਸਹੀ ਢੁੱਕਦੀਆਂ ਹਨ ਉਥੇ ਹੀ ਲੋਕਾਂ ਵੱਲੋਂ ਖੁਸ਼ੀ ਨਾਲ ਬਸੰਤ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਲੋਕਾਂ ਵੱਲੋਂ ਪਤੰਗਬਾਜ਼ੀ ਵੀ ਕੀਤੀ ਜਾਂਦੀ ਹੈ। ਸਰਕਾਰ ਵੱਲੋਂ ਜਿਥੇ ਪਤੰਗਬਾਜ਼ੀ ਦੇ ਦੌਰਾਨ ਵਾਪਰੇ ਹਾਦਸਿਆਂ ਨੂੰ ਰੋਕਣ ਵਾਸਤੇ ਚਾਈਨਾ ਡੋਰ ਦੀ ਵਰਤੋਂ ਉੱਪਰ ਸਖ਼ਤ ਪਾਬੰਦੀ ਲਗਾਈ ਗਈ ਹੈ। ਪਰ ਇਸ ਸਭ ਦੇ ਬਾਵਜੂਦ ਵੀ ਦੁਕਾਨਦਾਰ ਵੱਲੋਂ ਲੋਕਾਂ ਨੂੰ ਮੌਤ ਦਾ ਸਮਾਨ ਵੇਚਿਆ ਜਾ ਰਿਹਾ ਹੈ ਜਿਸ ਵਿੱਚ ਚਾਇਨਾਂ ਡੋਰ ਅਤੇ ਪਲਾਸਟਿਕ ਦੀ ਡੋਰ ਸ਼ਾਮਲ ਹੈ।

ਹੁਣ ਪੰਜਾਬ ਵਿੱਚ ਕਹਿਰ ਵਾਪਰਿਆ ਹੈ ਜਿਥੇ 6 ਸਾਲਾਂ ਦਾ ਬੱਚਾ ਪਤੰਗ ਫੜਦੇ ਸਮੇਂ ਛੱਪੜ ਵਿੱਚ ਡੁੱਬ ਗਿਆ ਹੈ ਤੇ ਫਿਰ ਭੈਣ ਵਲੋ ਅਜਿਹਾ ਕਾਂਡ ਕੀਤਾ ਗਿਆ, ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਟਾਂਡਾ ਉੜਮੁੜ ਅਧੀਨ ਆਉਂਦੇ ਪਿੰਡ ਮਿਆਣੀ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਛੇ ਸਾਲਾ ਦਾ ਬੱਚਾ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ 6 ਸਾਲਾਂ ਦਾ ਬੱਚਾ ਰਾਜਵੀਰ ਪੁੱਤਰ ਪ੍ਰਮੇਸ਼ਵਰ ਦਿਆਲ ਪਤੰਗ ਨੂੰ ਫੜ ਰਿਹਾ ਸੀ। ਉਸ ਸਮੇਂ ਇਹ ਬੱਚਾ ਇੱਕ ਛੱਪੜ ਵਿੱਚ ਡਿੱਗ ਪਿਆ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਛੇ ਸਾਲਾਂ ਦੀ ਇਸ ਮਾਸੂਮ ਬੱਚੇ ਦੀ 14 ਸਾਲਾਂ ਭੈਣ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਵੱਲੋਂ ਵੀ ਛੱਪੜ ਵਿੱਚ ਛਾਲ ਮਾਰ ਦਿੱਤੀ ਗਈ।

ਜਿੱਥੇ ਲੋਕਾਂ ਵੱਲੋਂ ਉਸ ਲੜਕੀ ਨੂੰ ਬਚਾ ਲਿਆ ਗਿਆ ਹੈ। ਪਰ ਲੜਕੀ ਦੇ ਭਰਾ ਨੂੰ ਨਹੀਂ ਬਚਾ ਸਕੇ। ਦੱਸਿਆ ਗਿਆ ਹੈ ਕਿ ਆਪਣੇ ਛੇ ਸਾਲਾਂ ਦੇ ਭਰਾ ਨੂੰ ਬਚਾਉਣ ਦੀ ਖਾਤਰ ਡੂੰਘੇ ਪਾਣੀ ਵਿੱਚ 14 ਸਾਲਾਂ ਦੀ ਭੈਣ ਸੁਹਾਨਾ ਵੱਲੋਂ ਛੱਪੜ ਵਿੱਚ ਛਾਲ ਮਾਰ ਦਿੱਤੀ ਗਈ ਸੀ। ਜਿਸ ਸਮੇਂ ਉਥੋਂ ਦੀ ਕੋਈ ਰਾਹਗੀਰ ਗੁਜ਼ਰਿਆ ਸੀ ਤੇ ਉਸ ਵੱਲੋਂ ਬੱਚਿਆਂ ਨੂੰ ਡੁੱਬਦੇ ਹੋਏ ਦੇਖਿਆ ਗਿਆ ਅਤੇ ਜਿਸ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਗਈ ਤੇ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਫਿਰ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਨੂੰ ਬਾਹਰ ਕੱਢਿਆ ਗਿਆ। ਜਿਸ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਨਾਲ ਜਿੱਥੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਉਥੇ ਹੀ ਪਿੰਡ ਦੀ ਪੰਚਾਇਤ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਛੱਪੜ ਦੇ ਆਲੇ-ਦੁਆਲੇ ਸੁਰੱਖਿਆ ਵਾਸਤੇ ਜਾਲੀ ਨਹੀਂ ਲਗਾਈ ਗਈ ਹੈ ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …