ਆਈ ਤਾਜਾ ਵੱਡੀ ਖਬਰ
ਦੇਸ਼ ਵਿੱਚ ਆਏ ਦਿਨ ਨਿੱਤ ਨਵੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਸ ਕਾਰਨ ਸਮਾਜ ਦਾ ਮਾਹੌਲ ਤਣਾਅਪੂਰਨ ਰਹਿੰਦਾ ਹੈ। ਇਸ ਸਾਲ ਦੇ ਵਿੱਚ ਅਜਿਹੀਆਂ ਦਰਦਨਾਕ ਘਟਨਾਵਾਂ ਦਾ ਹੋਣਾ ਅਜੇ ਤੱਕ ਜਾਰੀ ਹੈ, ਜਿਨ੍ਹਾਂ ਨੂੰ ਸੁਣ ਕੇ ਇਨਸਾਨ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਨਿੱਤ ਦੀਆਂ ਅਜਿਹੀਆਂ ਵਾਪਰਨ ਵਾਲੀਆਂ ਘਟਨਾਵਾਂ ਮਾਹੌਲ ਨੂੰ ਹੋਰ ਗਮਗੀਨ ਕਰ ਦਿੰਦੀਆਂ ਹਨ। ਹਾਲਾਤ ਉਸ ਵੇਲੇ ਹੋਰ ਵੀ ਨਾਜ਼ੁਕ ਹੋ ਜਾਂਦੇ ਹਨ ਜਦੋਂ ਇਨ੍ਹਾਂ ਘਟਨਾਵਾਂ ਵਿੱਚ ਬੱਚਿਆਂ ਦਾ ਜ਼ਿਕਰ ਹੁੰਦਾ ਹੈ।
ਪਿਛਲੇ ਕਾਫੀ ਸਮੇਂ ਤੋਂ ਬੱਚਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਇਨ੍ਹਾਂ ਹਾਦਸਿਆਂ ਨੇ ਬੱਚਿਆਂ ਦੀਆਂ ਮੌਤਾਂ ਦੇ ਨਾਲ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ। ਜਿੱਥੇ ਬਾਥਰੂਮ ਵਿੱਚ ਵਾਪਰੇ ਹਾਦਸੇ ਕਾਰਨ ਕੁੜੀ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੋਟ ਈਸੇ ਖਾਂ ਦੀ ਹੈ। ਜਿੱਥੇ 13 ਸਾਲਾਂ ਦੀ ਬੱਚੀ ਨੂੰ ਗੀਜਰ ਦੀ ਗੈਸ ਚੜਨ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਘਟਨਾ ਸੋਮਵਾਰ ਸ਼ਾਮ ਅੱਠ ਵਜੇ ਦੀ ਹੈ। ਜਦੋਂ ਬੱਚੀ ਅਨਾਮਿਕਾ ਨਹਾ ਰਹੀ ਸੀ ਤਾਂ, ਉਸ ਸਮੇਂ ਉਸ ਨੂੰ ਗੀਜ਼ਰ ਦੀ ਗੈਸ ਚੜ੍ਹ ਗਈ। ਕਾਫੀ ਸਮਾਂ ਬਾਅਦ ਬਾਹਰ ਨਾ ਆਉਣ ਤੇ 20 ਮਿੰਟ ਬਾਅਦ ਜਦੋਂ ਦਰਵਾਜ਼ਾ ਖੜਕਾਇਆ ਗਿਆ, ਤਾਂ ਕੋਈ ਆਵਾਜ਼ ਨਾ ਆਈ। ਦਰਵਾਜ਼ਾ ਤੋੜਨ ਤੇ ਅਨਾਮਿਕਾ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ। ਜਿਸ ਨੂੰ ਹਸਪਤਾਲ ਪਹੁੰਚਾਉਣ ਤੇ ਡਾਕਟਰ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ।
ਬਾਥਰੂਮ ਦੇ ਅੰਦਰ ਜੇਕਰ ਵੈਟੀਲੇਸ਼ਨ ਦੀ ਵਿਵਸਥਾ ਹੁੰਦੀ ਤਾਂ ਰਾਜਿੰਦਰ ਮਲਹੋਤਰਾ ਦੇ ਪਰਿਵਾਰ ਨੂੰ ਆਪਣੀ ਬੇਟੀ ਨਾ ਖੋਹਣੀ ਪੈਂਦੀ। 13 ਸਾਲਾ ਦੀ ਅਨਾਮਿਕਾ ਸ਼ਹਿਰ ਦੇ ਕੈਬਰਿਜ ਸਕੂਲ ਵਿੱਚ 7ਵੀਂ ਕਲਾਸ ਦੀ ਵਿਦਿਆਰਥਣ ਸੀ। ਪਰਿਵਾਰ ਵੱਲੋਂ ਅਗਰ ਗੈਸ ਗੀਜਰ ਉਪਰ ਲਿਖੀ ਐਡਵਾਈਜ਼ਰੀ ਤੇ ਧਿਆਨ ਦਿੱਤਾ ਹੁੰਦਾ ਤਾਂ ,ਬੱਚੀ ਦੀ ਜਾਨ ਬਚ ਸਕਦੀ ਸੀ। ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਾਅ ਰੱਖਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਬਾਥਰੂਮ ਵਿੱਚ ਗੀਜਰ ਨਾ ਲਗਾਓ।ਖਿੜਕੀ ਹੋਣੀ ਚਾਹੀਦੀ ਹੈ। ਐਗਜ਼ਾਸਟ ਫੈਨ ਹੋਵੇ ,ਜਿਸ ਨਾਲ ਗੈਸ ਬਾਹਰ ਨਿਕਲ ਸਕੇ। ਨਹਾਉਣ ਤੋਂ ਪਹਿਲਾਂ ਗੀਜਰ ਬੰਦ ਕਰ ਦਿਓ। ਗੀਜਰ ਤੋਂ ਨਿਕਲਣ ਵਾਲੀ ਗੈਸ ਕਾਰਬਨ ਮੋਨਆਕਸਾਈਡ ਬੁਹਤ ਖ਼ਤਰਨਾਕ ਹੁੰਦੀ ਹੈ। ਇਸ ਤੋਂ ਆਪਣਾ ਤੇ ਆਪਣੇ ਬੱਚਿਆਂ ਦਾ ਬਚਾਅ ਰੱਖੋ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …