ਆਈ ਤਾਜ਼ਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਣ ਵਾਲੀ ਭਿਆਨਕ ਕਰੋਨਾ ਮਹਾਮਾਰੀ ਨੇ ਜਿਥੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕੋਈ ਵੀ ਦੇਸ਼ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ। ਜਿੱਥੇ ਸਾਰੇ ਦੇਸ਼ ਵਿੱਚ ਕਰੋਨਾ ਦੀ ਮਾਰ ਹੇਠ ਆਉਣ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਉਥੇ ਹੀ ਉਨ੍ਹਾਂ ਦੇਸ਼ਾਂ ਦੇ ਕੰਮਕਾਰ ਵੀ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਜਿੱਥੇ ਕੋਰੋਨਾ ਉੱਪਰ ਕਾਬੂ ਪਾਉਣ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਉੱਥੇ ਹੀ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ, ਉੱਥੇ ਹੀ ਟੀਕਾਕਰਨ ਮੁਹਿੰਮ ਨੂੰ ਵੀ ਸ਼ੁਰੂ ਕੀਤਾ ਗਿਆ ਸੀ। ਜਿਸ ਸਦਕਾ ਇਸ ਕਰੋਨਾ ਉਪਰ ਕਾਬੂ ਪਾ ਲਿਆ ਗਿਆ ਸੀ ਅਤੇ ਮੁੜ ਤੋਂ ਕਈ ਦੇਸ਼ਾਂ ਵਿੱਚ ਇਸ ਕਰੋਨਾ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ।
ਭਾਰਤ ਵਿੱਚ ਵੀ ਕਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ ਜਿੱਥੇ ਲੋਕਾਂ ਨੂੰ ਫਿਰ ਤੋਂ ਕਰੋਨਾ ਸੰਬੰਧੀ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੀ ਪਾਲਣਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਸਾਰੀਆਂ ਸੂਬਾ ਸਰਕਾਰਾਂ ਨੂੰ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਹੁਣ ਪੰਜਾਬ ਵਿੱਚ ਖਤਰੇ ਦਾ ਘੁੱਗੂ ਵੱਜਾ ਹੈ,24 ਘੰਟੇ ਵਿਚ ਏਨੇ ਕੇਸ ਸਾਹਮਣੇ ਆਏ ਹਨ ਅਤੇ ਹੜਕੰਪ ਮਚ ਗਿਆ
। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਫਿਰ ਤੋਂ ਕਰੋਨਾ ਦੇ ਮਾਮਲੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿੱਥੇ ਪੰਜਾਬ ਵਿੱਚ 1 ਅਪ੍ਰੈਲ ਤੋਂ ਲੈ ਕੇ 11 ਮਈ ਤੱਕ ਕਰੋਨਾ ਦੇ 1530 ਮਾਮਲੇ ਸਾਹਮਣੇ ਆਏ ਸਨ। ਜਿਨ੍ਹਾਂ ਵਿੱਚ 1405 ਮਰੀਜ਼ ਠੀਕ ਹੋ ਗਏ ਹਨ। ਉਥੇ ਹੀ ਪੰਜਾਬ ਵਿਚ ਹੁਣ 24 ਘੰਟਿਆਂ ਦੇ ਦੌਰਾਨ 55 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਇਸ ਸਮੇਂ ਪੰਜਾਬ ਵਿੱਚ 194 ਹੋ ਗਈ ਹੈ।
ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਮਰੀਜ਼ ਮੋਹਾਲੀ ਨਾਲ ਸਬੰਧਤ ਹਨ, ਜਿੱਥੇ ਮੋਹਾਲੀ 22, ਲੁਧਿਆਣਾ 9, ਪਟਿਆਲਾ 7, ਅੰਮ੍ਰਿਤਸਰ 4 ਅਤੇ ਜਲੰਧਰ ਵਿਚ ਦੋ ਮਰੀਜ਼ ਸਾਹਮਣੇ ਆਏ ਹਨ। ਉਥੇ ਹੀ ਅੱਠ ਲੋਕਾਂ ਦੀ ਹੁਣ ਤੱਕ 1 ਅਪ੍ਰੈਲ ਤੋਂ ਲੈ ਕੇ 11 ਮਈ ਤੱਕ ਮੌਤ ਵੀ ਹੋ ਚੁੱਕੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …