ਆਈ ਤਾਜਾ ਵੱਡੀ ਖਬਰ
ਦੁਨੀਆਂ ਵਿੱਚ ਕਰੋਨਾ ਨੇ ਹਰ ਇਕ ਇਨਸਾਨ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਸਮੇਂ ਇਸ ਕਰੋਨਾ ਦਾ ਪ੍ਰਸਾਰ ਦੇਸ਼ ਅੰਦਰ ਹੋਇਆ ਸੀ ਤਾਂ ਉਸ ਸਮੇਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ। ਜਿਸ ਦਾ ਸਭ ਤੋਂ ਵੱਧ ਅਸਰ ਬੱਚਿਆਂ ਦੀ ਪੜ੍ਹਾਈ ਉਪਰ ਪਿਆ ਕਿਉਂਕਿ ਵਿੱਦਿਅਕ ਅਦਾਰੇ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਵਿਚ ਕਾਫੀ ਮੁਸ਼ਕਲਾਂ ਪੇਸ਼ ਆਈਆਂ । ਸਰਕਾਰ ਵੱਲੋਂ ਜਿਥੇ ਆਨ ਲਾਈਨ ਕਲਾਸਾਂ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਉਥੇ ਹੀ ਕੁਝ ਆਰਥਿਕ ਮੰ-ਦੀ ਦੀ ਮਾ-ਰ ਸਹਿ ਰਹੇ ਪਰਿਵਾਰਾਂ ਵੱਲੋਂ ਬੱਚਿਆਂ ਨੂੰ ਮੋਬਾਇਲ ਫੋਨ ਲੈ ਕੇ ਦੇਣਾ ਵੀ ਉਨ੍ਹਾਂ ਦੇ ਹਾਲਾਤਾਂ ਤੋਂ ਬਾਹਰ ਹੋ ਗਿਆ ਸੀ।
ਕਿਉਂਕਿ ਇਸ ਕਰੋਨਾ ਦੇ ਚੱਲਦੇ ਹੋਏ ਬਹੁਤ ਸਾਰੇ ਪਰਿਵਾਰਾਂ ਦੇ ਰੋਜ਼ਗਾਰ ਤੇ ਨੌਕਰੀਆਂ ਛੁੱਟ ਗਈਆਂ ਸਨ। ਪੰਜਾਬ ਚ ਬੱਚਿਆਂ ਦੀਆਂ ਸਕੂਲ ਫੀਸਾਂ ਨੂੰ ਲੈ ਕੇ ਇਕ ਹੋਰ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪੰਜਾਬ ਅੰਦਰ ਅੰਮ੍ਰਿਤਸਰ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਸਕੂਲਾਂ ਦੀਆਂ ਫੀਸਾਂ ਦਾ ਮੁੱਦਾ ਇਕ ਸਾਲ ਤੋਂ ਜਾਰੀ ਹੈ। ਕਿਉਂਕਿ ਬੱਚਿਆਂ ਦੀਆਂ ਜਿੱਥੇ ਆਨਲਾਈਨ ਪੜ੍ਹਾਈ ਕਰਵਾਈ ਗਈ। ਉਥੇ ਹੀ ਕੁਝ ਨਿੱਜੀ ਸਕੂਲਾਂ ਵੱਲੋਂ ਬੱਚਿਆਂ ਦੀਆਂ ਫੀਸਾਂ ਲਈਆਂ ਜਾ ਰਹੀਆਂ ਹਨ। ਜਿਸ ਕਾਰਨ ਬਹੁਤ ਸਾਰੇ ਮਾਪੇ ਪ੍ਰੇ-ਸ਼ਾ-ਨੀ ਵਿੱਚ ਹਨ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਜਸਥਾਨ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ 8 ਫਰਵਰੀ ਨੂੰ ਦਿੱਤੇ ਗਏ ਆਦੇਸ਼ ਨੂੰ ਪੰਜਾਬ ਅਤੇ ਹਰਿਆਣਾ ਦੇ ਸਕੂਲਾਂ ਵਿੱਚ ਵੀ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਜਿਸ ਦੇ ਤਹਿਤ ਨਿੱਜੀ ਸਕੂਲ ਸਿਰਫ ਬੱਚਿਆਂ ਦੀ ਟਿਊਸ਼ਨ ਫੀਸ ਹੀ ਲੈ ਸਕਦੇ ਹਨ। ਉਥੇ ਹੀ ਕੋਈ ਵੀ ਸਕੂਲ ਬੱਚਿਆਂ ਦਾ ਨਾਮ ਕੱਟਣ ,ਅਤੇ ਪੇਪਰ ਨਾ ਪਾਉਣ ਦੀ ਧ-ਮ-ਕੀ ਨਹੀਂ ਦੇ ਸਕਦਾ। ਜਿਨ੍ਹਾਂ ਮਾਪਿਆਂ ਵੱਲੋਂ ਫੀਸਾਂ ਦੇਣ ਵਿੱਚ ਮੁਸ਼ਕਿਲ ਹੋ ਰਹੀ ਹੈ ਉਹ 6 ਕਿਸ਼ਤਾਂ ਵਿੱਚ ਫੀਸ ਦੀ ਅਦਾਇਗੀ ਕਰ ਸਕਦੇ ਹਨ।
ਇਸ ਤੋਂ ਇਲਾਵਾ ਅਗਰ ਕਈ ਮਾਪੇ ਫੀਸ ਦੇਣ ਤੋਂ ਅਸਮਰੱਥ ਹਨ ਅਤੇ ਉਹ ਸਕੂਲ ਨੂੰ ਇਸ ਬਾਰੇ ਸੂਚਿਤ ਕਰ ਸਕਦੇ ਹਨ। ਸਕੂਲ ਵਲੋ ਹਮਦਰਦੀ ਨਾਲ ਉਸ ਅਰਜ਼ੀ ਤੇ ਫੈਸਲਾ ਲਿਆ ਜਾਵੇਗਾ। ਜਿਹੜੀਆਂ ਫੀਸਾਂ ਸਕੂਲਾਂ ਵੱਲੋਂ 2019-20 ਦੇ ਸੀਜ਼ਨ ਦੌਰਾਨ ਨਿਰਧਾਰਿਤ ਕੀਤੀਆਂ ਗਈਆਂ ਸਨ ਉਹ ਹੀ ਫੀਸਾਂ 2020-21 ਦੌਰਾਨ ਹੀ ਲਈਆਂ ਜਾ ਸਕਦੀਆਂ ਹਨ।