ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾ ਵਿਰੁਧ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ । ਇਸ ਸੰਘਰਸ਼ ਦੇ ਚੱਲਦੇ ਹੋਏ ਕਿਸਾਨਾਂ ਵੱਲੋਂ ਰਿਲਾਇੰਸ ਦੇ ਪੈਟਰੌਲ ਪੰਪਾਂ ਅਤੇ ਰੇਲਵੇ ਲਾਈਨਾਂ ਤੇ ਲਗਾਤਾਰ ਧਰਨੇ ਕੀਤੇ ਜਾ ਰਹੇ ਹਨ । ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਮਾਲ ਗੱਡੀਆ ਲੰਘਣ ਦੀ ਇਜ਼ਾਜ਼ਤ ਦਿੱਤੀ ਗਈ ਸੀ।
ਓਥੇ ਹੀ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਤੇ ਰੋਕ ਲਗਾ ਦਿਤੀ ਗਈ ਸੀ। ਰੇਲਵੇ ਵਿਭਾਗ ਨੇ ਸ਼ਰਤ ਰੱਖੀ ਸੀ ,ਕਿ ਜੇਕਰ ਕਿਸਾਨ ਰੇਲਵੇ ਲਾਈਨਾਂ ਨੂੰ ਕਲੀਅਰ ਕਰਦੇ ਹਨ , ਗੱਡੀਆਂ ਨੂੰ ਵੀ ਆਉਣ ਦੀ ਇਜਾਜ਼ਤ ਦਿੰਦੇ ਹਨ ਤਾਂ ਹੀ ਮਾਲ ਗੱਡੀਆ ਨੂੰ ਆਉਣ ਦਿੱਤਾ ਜਾਵੇਗਾ। ਜਿਸ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਰੜੀ ਅਲੋਚਨਾ ਕੀਤੀ ਗਈ ਸੀ । ਉਥੇ ਹੀ ਪੰਜਾਬ ਦੇ ਵਿਚ ਹੁਣ ਬਿਜਲੀ ਗੁੱਲ ਹੋਣ ਦਾ ਪੰਗਾ ਪੈ ਗਿਆ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮਾਲ ਗੱਡੀਆਂ ਦੇ ਨਾ ਆਉਣ ਕਾਰਨ ਕੋਲੇ ਦੀ ਕਿੱ-ਲ- ਤ ਹੋਣ ਕਾਰਨ ਥਰਮਲ ਪਲਾਂਟ ਬੰਦ ਹੋ ਰਹੇ ਹਨ। ਕੋਲੇ ਦੀ ਕਮੀ ਕਾਰਨ ਰਾਜਪੁਰਾ ਦੇ ਐਮ ਪੀ ਐਲ ਥਰਮਲ ਪਲਾਂਟ ਦਾ ਦੂਜਾ ਯੂਨਿਟ ਵੀ ਬੰਦ ਹੋ ਗਿਆ ਹੈ । ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਦੇ ਤਹਿਤ ਰਾਜਪੁਰਾ ਥਰਮਲ ਪਲਾਂਟ ਨੂੰ ਜਾਣ ਵਾਲੀ ਟਰੈਕ ਤੇ ਧਰਨਾ ਦਿੱਤਾ ਗਿਆ ਹੈ ।
ਕੋਲੇ ਦੀ ਪੂਰਤੀ ਬੰਦ ਹੋਣ ਕਾਰਨ ਅਕਤੂਬਰ ਮਹੀਨੇ ਚ ਲਗਾਤਾਰ ਕੋਲੇ ਦੇ ਸਟਾਕ ਵਿੱਚ ਕਮੀ ਹੋ ਰਹੀ ਹੈ। ਮਾਲਗੱਡੀਆਂ ਦੇ ਨਾ ਆਉਣ ਕਾਰਨ ਕੋਲੇ ਦੀ ਕਮੀ ਹੋਈ ਹੈ। ਇਸ ਥਰਮਲ ਪਲਾਂਟ ਵੱਲੋਂ ਕਿਹਾ ਗਿਆ ਹੈ ਕਿ ਸਨ ਤੋਂ ਸਸਤੀ ਬਿਜਲੀ 2.91 ਰੁਪਏ ਪ੍ਰਤੀ ਯੂਨਿਟ ਅਸੀਂ ਮੁਹਈਆ ਕਰਵਾਈ ਹੈ। ਥਰਮਲ ਪਲਾਂਟ ਦੇ ਬੁਲਾਰੇ ਨੇ ਸੂਬਾ ਸਰਕਾਰ ਨੂੰ ਕਿਸਾਨਾਂ ਨਾਲ ਗੱਲ ਕਰਨ ਲਈ ਬੇਨਤੀ ਕੀਤੀ ਹੈ।
ਝੋਨੇ ਦੇ ਸੀਜ਼ਨ ਦੌਰਾਨ ਥਰਮਲ ਨੇ 119 ਦਿਨ 100 ਫੀਸਦੀ ਦੋਨੋ ਯੁਨਿਟ ਚਾਲੂ ਰੱਖ ਤੇ ਸੂਬੇ ਨੂੰ ਬਿਜਲੀ ਮੁਹਈਆ ਕਰਵਾਈ ਸੀ। ਹੁਣ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਧਰਮਲ ਪਲਾਂਟ ਤੱਕ ਆਉਣ ਵਾਲੀ ਰੇਲ ਟਰੈਕ ਨੂੰ ਖਾਲੀ ਕਰਨ ਲਈ ਅਪੀਲ ਕੀਤੀ ਗਈ ਹੈ। 22 ਅਕਤੂਬਰ ਨੂੰ ਕਿਸਾਨਾਂ ਨੇ ਮਾਲ ਗੱਡੀਆਂ ਦੇ ਲਈ ਰੇਲ ਟ੍ਰੈਕ ਖੋਲ੍ਹ ਦਿੱਤੇ ਸਨ , ਤਾਂ ਜੋ ਕੋਲਾ ਤੇ ਫ਼ਸਲਾਂ ਲਈ ਖਾਦ ਆ ਸਕੇ। 24 ਅਕਤੂਬਰ ਤੋਂ ਰਾਜਪੁਰਾ ਥਰਮਲ ਲਈ ਆਉਂਦੇ ਟ੍ਰੈਕ ਤੇ ਕਿਸਾਨਾਂ ਨੇ ਫਿਰ ਤੋਂ ਧਰਨਾ ਲਗਾ ਦਿੱਤਾ ਸੀ। ਕਿਸਾਨਾਂ ਨੇ ਕਿਹਾ ਸੀ ਕਿ ਮਹਿੰਗੀ ਬਿਜਲੀ ਵੇਚਣ ਕਾਰਨ ਪ੍ਰਾਈਵੇਟ ਥਰਮਲ ਨਹੀਂ ਚਲਣ ਦਿੱਤਾ ਜਾਏਗਾ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …