ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਬਾਰੇ ਆਈ ਇਹ ਵੱਡੀ ਤਾਜਾ ਖਬਰ
ਕੋਰੋਨਾ ਵਾਇਰਸ ਦਾ ਕਰਕੇ ਦੇਸ਼ ਅਤੇ ਪੰਜਾਬ ਦੇ ਸਾਰੇ ਸਕੂਲ ਬੰਦ ਪਏ ਹੋਏ ਹਨ। ਬੱਚਿਆਂ ਨੂੰ ਆਨਲਾਈਨ ਪੜਾਈ ਕਰਾਈ ਜਾ ਰਹੀ ਹੈ। ਜਿਸ ਲਈ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਵੀ ਲਈਆਂ ਜਾ ਰਹੀਆਂ ਹਨ। ਕਈ ਬੱਚਿਆਂ ਦੇ ਮਾਪੇ ਕੋਰੋਨਾ ਕਰਕੇ ਫੀਸਾਂ ਨਹੀ ਦੇ ਸਕਦੇ ਕਿਓੰਕੇ ਓਹਨਾ ਦੇ ਕੰਮ ਕਾਜ ਬੰਦ ਪਏ ਹੋਏ ਹਨ। ਹੁਣ ਇੱਕ ਵੱਡੀ ਖਬਰ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਬਾਰੇ ਵਿਚ ਫੀਸਾਂ ਨੂੰ ਲੈ ਕੇ ਆ ਰਹੀ ਹੈ।
ਸੀਬੀਐੱਸਈ ਐਫਿਲੀਏਟਿਡ ਸਕੂਲਜ਼ ਐਸੋਸੀਏਸ਼ਨ (ਦੋਆਬਾ ਰੀਜਨ) ਵੱਲੋਂ ਕੁੱਝ ਦਿਨ ਪਹਿਲਾਂ ਬੈਠਕ ’ਚ ਫ਼ੈਸਲਾ ਲੈ ਕੇ 10 ਸਤੰਬਰ ਤੱਕ ਪੈਰੇਂਟਸ ਨੂੰ ਫੀਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਇਸ ਦੌਰਾਨ ਬਹੁਤ ਸਾਰੇ ਮਾਪਿਆਂ ਨੇ ਸਕੂਲਾਂ ਦਾ ਪੂਰਾ ਸਾਥ ਦਿੱਤਾ ਅਤੇ ਬੱਚਿਆਂ ਦੀ ਫੀਸਾਂ ਜਮ੍ਹਾਂ ਕਰਵਾਈਆਂ ਪਰ ਕੁਝ ਮਾਪਿਆਂ ਨੇ ਹਾਲੇ ਵੀ ਫੀਸਾਂ ਜਮ੍ਹਾਂ ਨਹੀਂ ਕਰਵਾਈਆਂ। ਅਜਿਹੇ ਮਾਪਿਆਂ ਨੂੰ ਕਾਸਾ ਨੇ ਗੋਲਡਨ ਪੀਰੀਅਰਡ ਦਿੰਦਿਆਂ 21 ਸਤੰਬਰ ਤਕ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਕ ਫੀਸਾਂ ਜਮ੍ਹਾਂ ਕਰਵਾਉਣ ਦਾ ਆਖਰੀ ਸਮਾਂ ਦਿੱਤਾ ਹੈ ਅਤੇ ਕਿਹਾ ਕਿ ਜਿਹੜੇ ਮਾਪੇ ਇਸ ਸਮਾਂ ਹੱਦ ਦੌਰਾਨ ਵੀ ਫੀਸਾਂ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਦੇ ਬੱਚਿਆਂ ਦਾ ਨਾਮ ਆਨਲਾਈਨ ਕਲਾਸਾਂ ਵਿਚੋਂ ਕੱਟ ਦਿੱਤਾ ਜਾਵੇਗਾ।
ਇਹ ਜਾਣਕਾਰੀ ‘ਕਾਸਾ’ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ ਗਈ, ਜਿਹੜੀ ਕਿ ਫੀਸਾਂ ਦੇਣ ਵਾਲੇ ਮਾਪਿਆਂ ਦਾ ਧੰਨਵਾਦ ਕਰਨ ਲਈ ਕੀਤੀ ਗਈ। ਸਾਰੇ ਮੈਂਬਰਾਂ ਨੇ ਫੀਸ ਜਮ੍ਹਾਂ ਕਰਵਾਉਣ ਵਾਲੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਕੀਤੀ ਜਾ ਰਹੀ ਮਿਹਨਤ ਨੂੰ ਸਮਝਦੇ ਹੋਏ ਮਾਪਿਆਂ ਨੇ ਫੀਸ ਜਮ੍ਹਾਂ ਕਰਵਾਉਣੀ ਸ਼ੁਰੂ ਕਰ ਦਿੱਤੀ ਅਤੇ ਇਹ ਵੀ ਸਾਬਤ ਕਰ ਦਿੱਤਾ ਕਿ ਸਕੂਲ ਤੇ ਮਾਪੇ ਪਰਿਵਾਰ ਦੀ ਤਰ੍ਹਾਂ ਹਨ।
21 ਸਤੰਬਰ ਤੋਂ ਆਨਲਾਈਨ ਮੋਡ ਰਾਹੀਂ ਹੋਣਗੇ ਯੂਨੀਵਰਸਿਟੀ ਇਮਤਿਹਾਨ, GNDU ਵੱਲੋਂ ਡੇਟਸ਼ੀਟ ਜਾਰੀ
ਕਾਸਾ ਦੇ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ 10 ਦਿਨਾਂ ’ਚ ਕਾਸਾ ਕੋਲ ਬਹੁਤ ਸਾਰੇ ਅਜਿਹੇ ਮਾਪੇ ਆਏ ਜਿਨ੍ਹਾਂ ਨੇ ਪਿਛਲੇ ਦਿਨਾਂ ’ਚ ਫੀਸ ਸਮੇਂ-ਸਮੇਂ ’ਤੇ ਦਿੱਤੀ ਹੈ ਪਰ ਹੁਣ ਉਨ੍ਹਾਂ ਨੂੰ ਥੋੜ੍ਹੇ ਸਮੇਂ ਦੀ ਜ਼ਰੂਰਤ ਹੈ। ਇਸ ਲਈ ਅਸੀਂ ਵੀ ਉਨ੍ਹਾਂ ਦਾ ਸਾਥ ਦੇਣ ਤੋਂ ਪਿੱਛੇ ਨਹੀਂ ਹਟਾਂਗੇ। ਕਾਸਾ ਨੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ 11 ਦਿਨ (21 ਸਤੰਬਰ) ਦਾ ਗੋਲਡਨ ਪੀਰੀਅਡ ਦੇਣ ਦਾ ਫੈਸਲਾ ਕੀਤਾ ਹੈ, ਜਿਸ ’ਚ ਮਾਪੇ ਫੀਸ ਤੇ ਹੋਰ ਚਾਰਜਿਜ਼ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਦੇ ਸਕਦੇ ਹਨ।
ਸਾਰੇ ਮੈਂਬਰਾਂ ਨੇ ਕਿਹਾ ਕਿ 21 ਸਤੰਬਰ ਤੱਕ ਦਾ ਸਮਾਂ ਆਖਰੀ ਵਾਰ ਹੋਵੇਗਾ। ਇਸ ਤੋਂ ਬਾਅਦ ਕਿਸੇ ਨੂੰ ਕੋਈ ਸਮਾਂ ਨਹੀਂ ਦਿੱਤਾ ਜਾਵੇਗਾ। ਕਾਸਾ ਦੇ ਸਾਰੇ ਮੈਂਬਰਾਂ ਨੇ ਕਿਹਾ ਕਿ ਜੇਕਰ ਫੀਸ ਨਹੀਂ ਆਉਂਦੀ ਤਾਂ ਅਜਿਹੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸ ਬੰਦ ਹੋ ਜਾਣਗੀਆਂ ਅਤੇ ਜਦੋਂ ਫੀਸ ਆਏਗੀ ਉਸ ਸਮੇਂ ਦੁਬਾਰਾ ਸ਼ੁਰੂ ਕੀਤੀ ਜਾਵੇਗੀ। ਇਸ ਮੀਟਿੰਗ ’ਚ 20 ਦੇ ਕਰੀਬ ਐਗਜ਼ੈਕਟਿਵ ਕਮੇਟੀ ਮੈਂਬਰ, ਸ਼ਾਮਲ ਹੋਏ
ਜਿਨ੍ਹਾਂ ’ਚ ਸੇਂਟ ਸੋਲਜਰ ਗਰੁੱਪ, ਸੀ ਟੀ ਗਰੁੱਪ, ਇਨੋਸੈਂਟ ਹਾਰਟ, ਲਾਰੈਂਸ ਇੰਟਰਨੈਸ਼ਨਲ ਸਕੂਲ, ਮੇਅਰ ਵਰਲਡ ਸਕੂਲ, ਸਟੇਟ ਪਬਲਿਕ ਸਕੂਲ, ਨੋਬਲ ਸਕੂਲ, ਡਿਪਸ ਗਰੁੱਪ, ਏਕਲਵਿਆ ਸਕੂਲ, ਏਪੀਜੇ, ਕੈਂਬਰਿਜ ਸਕੂਲ, ਆਈਵੀਵਾਈ ਵਰਲਡ ਸਕੂਲ, ਲਾ ਬਲੋਸਮ ਸਕੂਲ, ਇੰਡੋ-ਸਵਿਸ ਸਕੂਲ, ਸੋਮਰਸੈੱਟ ਸਕੂਲ, ਸੀਜੇਐੱਸ ਸਕੂਲ, ਬੇਰੀ ਗਲੋਬਲ ਸਕੂਲ, ਦਿੱਲੀ ਪਬਲਿਕ ਸਕੂਲ (ਡੀਪੀਐੱਸ), ਐੱਮਆਰ ਇੰਟਰਨੈਸ਼ਨਲ, ਵੁਡਲੈਂਡ ਸਕੂਲ, ਬਿ੍ਰਟਿਸ਼ ਓਲੀਵੀਆ ਸਕੂਲ, ਕੈਂਬਿਰਜ ਕਪੂਰਥਲਾ ਆਦਿ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਇਨ੍ਹਾਂ ਤੋਂ ਇਲਾਵਾ 80 ਦੇ ਕਰੀਬ ਮੈਂਬਰਾਂ ਨੇ ਵਰਚੁਅਲੀ ਮੀਟਿੰਗ ’ਚ ਸ਼ਮੂਲੀਅਤ ਕੀਤੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …