ਇਸ ਬਿਮਾਰੀ ਬਾਰੇ ਹੋਇਆ ਹੈਰਾਨੀਜਨਕ ਖੁਲਾਸਾ
ਦੇਸ਼ ਅੰਦਰ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਸ ਉੱਪਰ ਲਗਾਮ ਲੱਗਦੀ ਨਜ਼ਰ ਨਹੀਂ ਆ ਰਹੀ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਜਿਉਂ ਦਾ ਤਿਉਂ ਬਰਕਰਾਰ ਹੈ। ਪਰ ਇੱਥੇ ਇੱਕ ਆ ਰਹੀ ਖ਼ਬਰ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਪੰਜਾਬ ਦੇ ਲੋਕ ਪ੍ਦੂਸ਼ਿਤ ਪਾਣੀ ਪੀ ਕੇ ਕਾਲੇ ਪੀਲੀਏ ਦੇ ਮਰੀਜ਼ ਬਣ ਰਹੇ ਹਨ। ਕਾਲਾ ਪੀਲੀਆ ਜਿਸ ਨੂੰ ਹੈਪੇਟਾਈਟਸ-ਬੀ ਵੀ ਕਿਹਾ ਜਾਂਦਾ ਹੈ ਦੇ ਕਈ ਮਰੀਜ਼ ਸਾਹਮਣੇ ਆ ਰਹੇ ਹਨ। ਭਾਵੇਂ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਬਿਮਾਰੀ ਦਾ ਇਲਾਜ ਬਿਨ੍ਹਾ ਕਿਸੇ ਖ਼ਰਚੇ ਦੇ ਕੀਤਾ ਜਾਂਦਾ ਹੈ ਪਰ ਮਰੀਜ਼ਾਂ ਦੀ ਗਿਣਤੀ ਵਧਣ ਦੇ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਗੱਲ ਦਾ ਖੁਲਾਸਾ ਸੂਚਨਾ ਦੇ ਅਧਿਕਾਰ ਦੇ ਮਾਧਿਅਮ ਰਾਹੀਂ ਹੋਇਆ।
ਜਿਸ ਵਿੱਚ ਆਰ.ਟੀ.ਆਈ. ਮਾਹਰ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਜੂਨ 2016 ਤੋਂ ਲੈ ਕੇ ਦਸੰਬਰ 2019 ਧਾਕ ਕਾਲੇ ਪੀਲੀਏ ਦੇ 76,380 ਕੇਸ ਸਾਹਮਣੇ ਆ ਚੁੱਕੇ ਹਨ। ਇਹ ਵੇਰਵੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਮਹਿਕਮਾ ਪੰਜਾਬ ਕੋਲੋਂ ਸੂਚਨਾ ਦੇ ਅਧਿਕਾਰ ਐਕਟ 2005 ਦੇ ਜ਼ਰੀਏ ਪਾਏ ਗਏ ਹਨ। ਪੰਜਾਬ ਅੰਦਰ ਜੂਨ 2016 ਤੋਂ ਲੈ ਕੇ 31 ਦਸੰਬਰ 2019 ਤੱਕ ਕਾਲੇ ਪੀਲੀਏ ਦੇ 76,380 ਮਰੀਜ਼ ਪਾਏ ਗਏ ਸਨ ਜਿਨ੍ਹਾਂ ਦਾ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਦੇ ਵਿੱਚ ਇਲਾਜ ਹੋ ਚੁੱਕਿਆ ਹੈ ਜਾਂ ਚੱਲ ਰਿਹਾ ਹੈ।
ਇਸ ਗੱਲ ਦੀ ਜਾਣਕਾਰੀ ਦੀ ਪੁਸ਼ਟੀ ਸਤੰਬਰ 2018 ਵਿਚ ਬਣਾਏ ਗਏ ਨੈਸ਼ਨਲ ਵਾਇਰਲ ਹੈਪੇਟਾਈਟਿਸ ਕੰਟਰੋਲ ਪ੍ਰੋਗਰਾਮ ਜਿਸ ਨੂੰ ਪਹਿਲਾਂ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਵਜੋਂ ਜਾਣਿਆ ਜਾਂਦਾ ਸੀ ਵੱਲੋਂ ਕੀਤੀ ਗਈ ਹੈ। ਸ਼ੁਰੂਆਤੀ ਸਮੇਂ ਦੀ ਗੱਲ ਕਰੀਏ ਤਾਂ ਜੂਨ 2016 ਤੋਂ ਲੈ ਕੇ 31 ਦਸੰਬਰ 2016 ਦੇ ਛੇ ਮਹੀਨਿਆਂ ਦੌਰਾਨ ਕਾਲੇ ਪੀਲੀਏ ਦੇ 19487 ਕੇਸ ਪਾਏ ਗਏ ਸਨ ਜੋ ਕਿ ਅਗਲੇ ਸਾਲ 2017 ਵਿੱਚ ਵੱਧ ਕੇ 19,891 ਹੋ ਗਏ ਸਨ। ਪਰ 2018 ਦੇ ਵਿਚ ਇਹ ਗਿਣਤੀ ਘੱਟ ਕੇ 16,874 ਹੋ ਗਈ ਸੀ। 2019 ਵਿੱਚ 20,128 ਮਰੀਜ਼ਾਂ ਦੀ ਗਿਣਤੀ ਦੇ ਵਿੱਚ ਫੇਰ ਤੋਂ ਵਾਧਾ ਦਰਜ ਕੀਤਾ ਗਿਆ ਸੀ।
ਕਾਲੇ ਪੀਲੀਏ ਦੇ ਸਭ ਤੋਂ ਵੱਧ ਕੇਸ ਸੰਗਰੂਰ ਵਿੱਚ ਪਾਏ ਗਏ ਸਨ। ਜਿਸ ਵਿੱਚ ਸਾਲ 2016 ਦੌਰਾਨ 2,959, ਸਾਲ 2017 ਦੌਰਾਨ 2,467, ਸਾਲ 2018 ਦੌਰਾਨ 1,934 ਅਤੇ ਸਾਲ 2019 ਦੌਰਾਨ 2,086 ਕੇਸ ਦਰਜ ਕੀਤੇ ਗਏ ਸਨ। ਉਧਰ ਦੂਜੇ ਪਾਸੇ ਸਭ ਤੋਂ ਘੱਟ ਕੇਸ ਪਠਾਨਕੋਟ ਜ਼ਿਲ੍ਹੇ ਵਿਚ ਪਾਏ ਗਏ ਸਨ ਜਿਨ੍ਹਾਂ ਦੀ ਗਿਣਤੀ 289 ਸੀ। ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਤਰਨਤਾਰਨ ਵਿੱਚ 6,507, ਅੰਮ੍ਰਿਤਸਰ ਵਿੱਚ 4,899, ਬਰਨਾਲਾ ਵਿੱਚ 2,789, ਬਠਿੰਡਾ ਵਿੱਚ 5,513, ਫਰੀਦਕੋਟ ਵਿਚ 5,845, ਫਤਹਿਗੜ੍ਹ ਸਾਹਿਬ ਵਿੱਚ 1,275, ਫਾਜ਼ਿਲਕਾ ਵਿਚ 2,022, ਫਿਰੋਜ਼ਪੁਰ ਵਿੱਚ 3,021, ਗੁਰਦਾਸਪੁਰ ਵਿੱਚ 2,154, ਹੁਸ਼ਿਆਰਪੁਰ ਵਿੱਚ 2,025, ਜਲੰਧਰ ਵਿਚ 2,539, ਕਪੂਰਥਲਾ ਵਿੱਚ 1,492, ਲੁਧਿਆਣਾ ਵਿੱਚ 4,972, ਮਾਨਸਾ ਵਿੱਚ 3,849, ਮੋਗਾ ਵਿੱਚ 5,039, ਮੁਕਤਸਰ ਸਾਹਿਬ ਵਿਚ 5,303, ਪਟਿਆਲਾ ਵਿਚ 3,683, ਰੂਪਨਗਰ ਵਿੱਚ 838, ਸ਼ਹੀਦ ਭਗਤ ਸਿੰਘ ਨਗਰ ਵਿਚ 2,202, ਐਸ.ਏ.ਐਸ. ਨਗਰ ਵਿਚ 678 ਮਰੀਜ਼ਾਂ ਦੇ ਮਾਮਲੇ ਸਾਹਮਣੇ ਆਏ ਸਨ ਜਿਸ ਦਾ ਕਾਰਨ ਦੂਸ਼ਿਤ ਪਾਣੀ ਦਾ ਪੀਣਾ ਸੀ। ਪੰਜਾਬ ਦੀ ਵੱਡੀ ਆਬਾਦੀ ਦੂਸ਼ਿਤ ਪਾਣੀ ਪੀਣ ਦੇ ਸੰਤਾਪ ਨੂੰ ਝੱਲਣ ਲਈ ਮਜ਼ਬੂਰ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …