ਤਾਜਾ ਵੱਡੀ ਖਬਰ
ਜਿਥੇ ਕੋਰੋਨਾ ਵਾਇਰਸ ਦਾ ਕਰਕੇ ਸਾਰੀ ਦੁਨੀਆਂ ਵਿਚ ਰੋਜਾਨਾ ਲੱਖਾਂ ਦੀ ਗਿਣਤੀ ਵਿਚ ਪੌਜੇਟਿਵ ਆ ਰਹੇ ਹਨ ਅਤੇ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ ਓਥੇ ਪੰਜਾਬ ਚ ਕੋਰੋਨਾ ਤੋਂ ਵੀ ਜਿਆਦਾ ਲੋਕਾਂ ਦੀ ਮੌਤ ਹੋ ਇਸ ਤਰਾਂ ਹੋ ਗਈ ਹੈ।
ਹਰ ਘਰ ’ਚ ਕੋਰੋਨਾ ਦੀ ਚਰਚਾ ਹੈ। ਦਿਮਾਗ ’ਚ ਆਉਣ ਵਾਲਾ ਪਹਿਲਾ ਸਵਾਲ ਵੀ ਇਹੀ ਹੈ ਕਿ ਆਖਿਰ ਇਹ ਖ਼ਤਮ ਕਦੋਂ ਹੋਵੇਗਾ? ਫਿਲਹਾਲ ਤਾਂ ਇਸ ਦਾ ਠੋਸ ਜਵਾਬ ਹਾਲੇ ਕਿਸੇ ਕੋਲ੍ਹ ਵੀ ਨਹੀਂ ਹੈ ਪਰ ਤੁਹਾਨੂੰ ਇਕ ਸੱਚਾਈ ਦੱਸਦੇ ਹਾਂ ਕਿ ਲੌਕਡਾਊਨ ਖੁੱਲ੍ਹਣ ਦੇ 45 ਦਿਨ (1 ਜੂਨ ਤੋਂ 15 ਜੁਲਾਈ ਤੱਕ) ’ਚ ਕੋਰੋਨਾ ਨਾਲ 179 ਲੋਕਾਂ ਦੀ ਮੌਤ ਹੋਈ ਹੈ, ਜਦਕਿ ਇਸ ਦੇ ਸਾਈਡ ਇਫੈਕਟਸ (ਆਰਥਿਕ ਤੰਗੀ ਅਤੇ ਪਰਿਵਾਰਕ ਕਲੇਸ਼) ਕਰਕੇ 253 ਲੋਕਾਂ ਨੇ ਜਾਨ ਦੇ ਦਿੱਤੀ। ਇਨ੍ਹਾਂ ’ਚ 193 ਪੁਰਸ਼ ਅਤੇ 60 ਮਹਿਲਾਵਾਂ ਸ਼ਾਮਲ ਹਨ।
ਪੰਜਾਬ ’ਚ ਲਗਭਰ ਡੇਢ ਮਹੀਨੇ ’ਚ 253 ਲੋਕਾਂ ਨੇ। ਖੁ ਦ ਕੁ ਸ਼ੀ। ਕਰ ਲਈ। ਇਸ ਦੇ ਕੁਝ ਆਂਕੜੇ ਸਾਹਮਣੇ ਆਏ ਹਨ, ਜੋ ਪ ਰੇ ਸ਼ਾ ਨ ਕਰਨ ਵਾਲੇ ਹਨ। ਜ਼ਾਹਰ ਹੁੰਦਾ ਹੈ ਕਿ ਲੋਕ ਆਰਿਥਕ ਸ ਮੱ ਸਿ ਆ ਨਾਲ ਜੂਝ ਰਹੇ ਹਨ। ਸਰਕਾਰਾਂ ਇਹ ਦਾਅਵੇ ਕਰਦੀਆਂ ਰਹੀਆਂ ਹਨ ਕਿ ਉਨ੍ਹਾਂ ਨੇ ਲੋਕਾਂ ਨੂੰ ਕਈ ਸਹੂਲਤਾਂ ਦਿੱਤੀਆਂ ਹਨ ਜਿਵੇਂ ਕੈਪਟਨ ਸਰਕਾਰ ਵਲੋਂ ਗਰਾਊਂਡ ਲੈਵਲ ’ਤੇ ਲੋਕਾਂ ਨੂੰ ਰਾਸ਼ਨ ਵੰਡਣਾ, ਮੋਦੀ ਸਰਕਾਰ ਵਲੋਂ ਲੋਕਾਂ ਦੇ ਖਾਤਿਆਂ ’ਚ ਪੈਸੇ ਪਾਉਣਾ ਆਦਿ ਪਰ ਇਨ੍ਹਾਂ ਆਂਕੜਿਆਂ ਨੇ ਇਹ ਜ਼ਾਹਰ ਕਰ ਦਿੱਤਾ ਹੈ ਕਿ ਲੋਕ ਕਿੰਨੇ ਪ ਰੇ ਸ਼ਾ ਨ ਹਨ।
ਰਾਜ ’ਚ 45 ਦਿਨ ਤੋਂ ਹਰ ਦਿਨ 6 ਲੋਕ। ਸੁ ਸਾ ਈ ਡ। ਕਰ ਰਹੇ ਹਨ। ਏਦਾਂ ਕਰਨ ਲਈ 70% ਲੋਕਾਂ ਨੇ। ਫਾ ਹਾ। ਅਤੇ 25% ਨੇ। ਜ਼ ਹਿ ਰ। ਖਾਧਾ। ਬਾਕੀ 5% ਲੋਕਾਂ ਨੇ ਪਾਣੀ ’ਚ ਡੁੱਬ, ਇਮਾਰਤ ਤੋਂ ਛਾਲ ਜਾ ਖੁਦ ਨੂੰ। ਗੋ ਲੀ। ਮਾ -ਰ। ਸੁ ਸਾ ਇਡ। ਕਰ ਲਿਆ। ਅਜਿਹਾ ਕਰਨ ਵਾਲੇ 70% 17 ਤੋਂ 30 ਸਾਲ ਦੇ ਹਨ, ਜਦਕਿ 35 ਤੋਂ ਲੈ ਕੇ 50 ਸਾਲ ਦੇ 25% ਲੋਕ ਹਨ। 5% ਸੀਨੀਅਰ ਸਿਟੀਜਨ ਵੀ ਹਨ।
70% ਭਾਵ 177 ਲੋਕਾਂ ਨੇ ਆਰਥਿਕ ਤੰਗੀ ਅਤੇ ਬੀਮਾਰੀ ਕਾਰਨ ਕੀਤੀ। ਲੁਧਿਆਣਾ ’ਚ 45 ਦਿਨ ਦੇ ਅੰਦਰ ਸਭ ਤੋਂ ਜ਼ਿਆਦਾ 69 ਲੋਕਾਂ ਨੇਅਜਿਹਾ ਕੀਤਾ। ਇਸ ਲਿਸਟ ’ਚ ਦੂਜਾ ਨੰਬਰ ਜਲੰਧਰ (33) ਅਤੇ ਤੀਜਾ ਨੰਬਰ ਬਠਿੰਡਾ (24), ਚੌਥਾ ਮੋਹਾਲੀ (22), ਪੰਜਵਾ ਅੰਮਿ੍ਰਤਸਰ (16), ਛੇਵਾਂ ਪਟਿਆਲਾ (6), ਸਤਵਾਂ ਹੁਸ਼ਿਆਰਪੁਰ (12), ਅੱਠਵਾਂ ਮੋਗਾ (9), ਨੌਵਾਂ ਬਟਾਲਾ (8), ਦਸਵਾਂ ਕਪੂਰਥਲਾ (7) ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …