ਆਈ ਤਾਜ਼ਾ ਵੱਡੀ ਖਬਰ
ਮੌਸਮ ਵਿਭਾਗ ਨੂੰ ਜਿਥੇ ਪੰਜਾਬ ਦੇ ਮੌਸਮ ਸਬੰਧੀ ਸਮੇਂ-ਸਮੇਂ ਤੇ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ। ਉਥੇ ਹੀ ਪਿਛਲੇ ਦਿਨੀਂ ਹੋਈ ਬਰਸਾਤ ਦੇ ਕਾਰਨ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜਿਥੇ ਝੋਨੇ ਦੀ ਫਸਲ ਦੀ ਕਟਾਈ ਵਿਚ ਦੇਰੀ ਹੋ ਗਈ ਹੈ। ਉੱਥੇ ਹੀ ਜਿਹੜੇ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਕਟਾਈ ਕਰ ਲਈ ਗਈ ਸੀ, ਉਨ੍ਹਾਂ ਦੀ ਮੰਡੀਆਂ ਵਿੱਚ ਵੇਚਣ ਵਾਲੀ ਝੋਨੇ ਦੀ ਫਸਲ ਬਰਸਾਤ ਕਾਰਨ ਕਾਫੀ ਨੁਕਸਾਨ ਗਈ ਸੀ। ਬੀਤੇ ਦਿਨੀਂ ਇੱਥੇ ਹੋਣ ਵਾਲੀ ਬਰਸਾਤ ਅਤੇ ਠੰਡੀਆਂ ਚੱਲਣ ਵਾਲੀਆਂ ਹਵਾਵਾਂ ਕਾਰਨ ਪੰਜਾਬ ਦੇ ਮੌਸਮ ਵਿੱਚ ਕਾਫੀ ਤਬਦੀਲੀ ਆਈ ਸੀ।
ਉਥੇ ਹੀ ਮੁੜ ਤੋਂ ਮੌਸਮ ਤੇ ਖੁਸ਼ਕ ਹੋ ਜਾਣ ਕਾਰਨ ਇਸ ਠੰਡ ਤੋਂ ਕੁਝ ਰਾਹਤ ਮਿਲ ਗਈ ਸੀ। ਪਰ ਮੌਸਮ ਵਿਭਾਗ ਵੱਲੋਂ ਕਿਸਾਨਾਂ ਨੂੰ ਪਹਿਲਾਂ ਹੀ ਮੌਸਮ ਦੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ। ਉਥੇ ਹੀ ਕਿਸਾਨਾਂ ਦੀ ਹੁਣ ਫਸਲਾਂ ਦੀ ਬਿਜਾਈ ਦੇ ਵਿੱਚ ਵੀ ਦੇਰੀ ਹੋ ਗਈ ਹੈ। ਹੁਣ ਪੰਜਾਬ ਵਿੱਚ ਦੀਵਾਲੀ ਤੋਂ ਪਹਿਲਾਂ ਦੇ ਮੌਸਮ ਬਾਰੇ ਮੌਸਮ ਵਿਭਾਗ ਵੱਲੋਂ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਜਿੱਥੇ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਉਥੇ ਹੀ ਇਸ ਹਫਤੇ ਦੀਵਾਲੀ ਆ ਰਹੀ ਹੈ।
ਤਾਪਮਾਨ ਵਿਚ ਆਈ ਗਿਰਾਵਟ ਕਾਰਨ ਵੀ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਵੇਖੀ ਜਾ ਰਹੀ ਹੈ। ਸ਼ਨੀਵਾਰ ਨੂੰ ਜਿਥੇ ਧੁੱਪ ਦੁਪਹਿਰ ਦੇ ਸਮੇਂ ਰਹੀ ਹੈ ਉਥੇ ਹੀ ਰਾਤ ਦੇ ਤਾਪਮਾਨ ਵਿਚ ਵੱਡਾ ਫ਼ਰਕ ਵੇਖਿਆ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਆਦਮਪੁਰ ਏਅਰਪੋਰਟ ਦੇ ਅੰਦਰ ਲੱਗੇ ਹੋਏ ਸੈਂਸਰ ਦੇ ਅਨੁਸਾਰ ਤਾਪਮਾਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਿੱਥੇ ਪਾਰਾ 10.2 ਡਿਗਰੀ ਦੱਸਿਆ ਗਿਆ ਹੈ। ਸ਼ਨੀਵਾਰ ਨੂੰ ਜਿਥੇ ਦਿਨ ਦਾ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ ਹੈ ਉਥੇ ਹੀ ਸ਼ੁੱਕਰਵਾਰ ਰਾਤ ਦਾ ਤਾਪਮਾਨ 19 ਡਿਗਰੀ ਦਰਜ ਕੀਤਾ ਗਿਆ ਸੀ।
ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਕੋਈ ਵੀ ਬਰਸਾਤ ਦੀ ਸੰਭਾਵਨਾ ਨਹੀਂ ਹੈ ਅਤੇ ਮੌਸਮ ਖੁਸ਼ਕ ਰਹੇਗਾ। ਇਸ ਲਈ ਪੰਜਾਬ ਦੇ ਲੋਕਾਂ ਵੱਲੋਂ ਰਾਹਤ ਨਾਲ ਦਿਵਾਲੀ ਮਨਾਈ ਜਾ ਸਕਦੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …