Breaking News

ਪੰਜਾਬ ਚ ਗੱਡੀਆਂ ਕਾਰਾਂ ਚਲਾਉਣ ਵਾਲੇ ਹੋ ਜਾਣ ਸਾਵਧਾਨ – ਇਹ ਕੰਮ ਕਰਨ ਤੇ ਲੱਗੇਗਾ 2000 ਜੁਰਮਾਨਾ

ਆਈ ਤਾਜਾ ਵੱਡੀ ਖਬਰ

ਦੇਸ਼ ਵਿਚ ਜਿਥੇ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ। ਉਥੇ ਹੀ ਲੋਕਾਂ ਨੂੰ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਕਿਉਂ ਕੇ ਸਫ਼ਰ ਦੌਰਾਨ ਵਾਹਨ ਚਾਲਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਜਾਂਦੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਖਮਿਆਜ਼ੇ ਦਾ ਭੁਗਤਾਨ ਕਰਨਾ ਪੈਂਦਾ ਹੈ। ਸਫਰ ਦੌਰਾਨ ਵਾਹਨ ਚਾਲਕਾਂ ਨਾਲ ਬਹੁਤ ਸਾਰੇ ਸੜਕ ਹਾਦਸੇ ਵਾਪਰਣ ਦੀਆਂ ਖਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ ਜਿਸ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ।

ਇਸ ਲਈ ਹੀ ਟਰਾਂਸਪੋਰਟ ਵਿਭਾਗ ਵੱਲੋਂ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾ ਰਹੇ ਹਨ। ਹੁਣ ਪੰਜਾਬ ਵਿਚ ਗੱਡੀਆਂ ਕਾਰਾਂ ਚਲਾਉਣ ਵਾਲਿਆਂ ਲਈ ਇਹ ਕੰਮ ਹੋਵੇਗਾ , ਜਿੱਥੇ ਉਲੰਘਣਾ ਕਰਨ ਤੇ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਹੁਣ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਚ ਸੁਰੱਖਿਆ ਪਲੇਟ ਦੇ ਬਿਨਾਂ ਸੜਕ ਉਪਰ ਵਾਹਨ ਚਲਾਉਣ ਤੇ ਉਨ੍ਹਾਂ ਖਿਲਾਫ ਸਖਤ ਕਾ-ਰ-ਵਾ-ਈ ਕੀਤੀ ਜਾਵੇਗੀ।

ਅਗਰ ਕਿਸੇ ਵੱਲੋਂ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਨੰਬਰ ਪਲੇਟ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ। ਇਸ ਦੀ ਉਲੰਘਣਾ ਕੀਤੀ ਜਾਂਦੀ ਹੈ। ਉਸ ਵਿਅਕਤੀ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਹਿਲੀ ਵਾਰ ਫੜੇ ਜਾਣਗੇ 2000 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਦੂਜੀ ਵਾਰ ਗਲਤੀ ਕੀਤੇ ਜਾਣ ਤੇ 3 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਉੱਥੇ ਹੀ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਗਲਤ ਢੰਗ ਨਾਲ ਫਰਜ਼ੀ ਰਜਿਸਟਰੀ ਨੰਬਰ ਪਲੇਟਾਂ ਲਗਾ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ।

ਅਜਿਹੇ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਸਮੂਹ ਸਕੱਤਰ ਰਿਜੀਨਲ ਟਰਾਂਸਪੋਰਟ ਅਥਾਰਟੀ ਪੰਜਾਬ ਅਤੇ ਸਮੂਹ ਉਪ ਮੰਡਲ ਕਮ ਰਜਿਸਟਰਰਿੰਗ ਐਂਡ ਲਾਈਸੈਂਸਿੰਗ ਅਥਾਰਟੀ ਮੋਟਰ ਵਹੀਕਲ ਪੰਜਾਬ ਵੱਲੋਂ ਇਸ ਬਾਰੇ ਆਦੇਸ਼ ਜਾਰੀ ਕੀਤੇ ਗਏ ਹਨ। ਜਿਸ ਵਿੱਚ ਕੇਂਦਰੀ ਮੋਟਰ ਵਹੀਕਲ ਐਕਟ 1988 ਦੇ ਸੈਕਟਰ 41 ਅਤੇ ਕੇਂਦਰੀ ਮੋਟਰ ਵਹੀਕਲ ਐਕਟ ਰੂਲ਼ 1989 ਦੀ ਧਾਰਾ ਪੰਜਾਬ ਦੇ ਅਨੁਸਾਰ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ ਲਗਾਉਣਾ ਲਾਜਮੀ ਕੀਤਾ ਗਿਆ ਹੈ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …