ਇਥੋਂ ਇਕੋ ਥਾਂ ਤੋਂ ਇਕੱਠੇ ਮਿਲੇ 306 ਪੌਜੇਟਿਵ
ਕੋਰੋਨਾ ਚਾਈਨਾ ਤੋਂ ਸ਼ੁਰੂ ਹੋਇਆ ਸੀ ਅਤੇ ਹੁਣ ਪੰਜਾਬ ਦੇ ਪਿੰਡਾਂ ਮੁਹੱਲਿਆਂ ਤੱਕ ਪਹੁੰਚ ਗਿਆ ਹੈ। ਦੁਨੀਆਂ ਵਿਚ ਰੋਜਾਨਾ ਕੋਰੋਨਾ ਦੇ ਲੱਖਾਂ ਹੀ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਹਜਾਰਾਂ ਲੋਕਾਂ ਦੀ ਜਾਨ ਇਸ ਨਾਲ ਜਾ ਰਹੀ ਹੈ। ਪੰਜਾਬ ਚ ਵੀ ਰੋਜਾਨਾ ਹੀ ਸੈਂਕੜਿਆਂ ਦੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਹੁਣ ਇਕ ਮਾੜੀ ਖਬਰ ਆ ਰਹੀ ਹੈ ਕੇ ਪੰਜਾਬ ਚ ਇਸ ਥਾਂ ਤੋਂ ਇਕੱਠੇ 306 ਪੌਜੇਟਿਵ ਮਰੀਜ ਮਿਲੇ ਹਨ ਜਿਸ ਨਾਲ ਸਾਰੇ ਪਾਸੇ ਹਾਹਕਾਰ ਮੱਚ ਗਈ ਹੈ।
ਲੁਧਿਆਣਾ ਜ਼ਿਲ੍ਹੇ ‘ਚ ਬੁਧਵਾਰ ਕੋਰੋਨਾ ਵਾਇਰਸ ਦਾ ਬਹੁਤ ਵੱਡਾ ਧ ਮਾ -ਕਾ ਹੋਇਆ ਹੈ। ਜ਼ਿਲ੍ਹੇ ‘ਚ ਅੱਜ ਕੋਰੋਨਾ ਦੇ 306 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜੋ ਕਿ ਸਿਹਤ ਵਿਭਾਗ ਤੇ ਲੁਧਿਆਣਾ ਵਾਸੀਆਂ ਲਈ ਵੱਡੀ ਮੁ ਸੀ ਬ ਤ ਤੇ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਕੋਰੋਨਾ ਕਾਰਨ ਬੁਧਵਾਰ ਜ਼ਿਲ੍ਹੇ ‘ਚ 9 ਮੌਤਾਂ ਹੋਈਆਂ ਹਨ।
ਸਿਵਲ ਸਰਜਨ ਲੁਧਿਆਣਾ ਡਾ. ਰਜੇਸ਼ ਕੁਮਾਰ ਬੱਗਾ ਨੇ ਕੋਵਿਡ-19 (ਕੋਰੋਨਾ ਵਾਇਰਸ ਬਿਮਾਰੀ) ਦੀ ਤਾਜ਼ਾ ਸਥਿਤੀ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅੰਦਰ ਬੁਧਵਾਰ ਤੱਕ 67594 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਬੁਧਵਾਰ 3 ਦਿਨਾਂ ਦੀਆਂ ਪ੍ਰਾਪਤ ਹੋਈਆਂ ਪੈਡਿੰਗ ਰਿਪੋਰਟਾਂ ‘ਚੋਂ 233 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ ਹੈ, ਜਿਨ੍ਹਾਂ ‘ਚੋਂ 228 ਜ਼ਿਲਾ ਲੁਧਿਆਣਾ ਦੇ ਹਨ ਅਤੇ ਇਕ-ਇਕ ਕੇਸ ਜਲੰਧਰ, ਨਵਾਂਸ਼ਹਿਰ, ਸੰਗਰੂਰ, ਫਤਿਹਗੜ੍ਹ ਤੇ ਹਰਿਆਣਾ ਨਾਲ ਸਬੰਧਿਤ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ‘ਚ ਤਹਿਸੀਲ ਜਗਰਾਓਂ ‘ਚੋਂ-7, ਤਹਿਸੀਲ ਸਮਰਾਲਾ- 3, ਖੰਨਾ-16, ਪਾਇਲ-5, ਤਹਿਸੀਲ ਪੂਰਬੀ ‘ਚ -96 ਅਤੇ ਤਹਿਸੀਲ ਪੱਛਮੀ ‘ਚੋਂ-101 ਪਾਜ਼ੇਟਿਕ ਕੇਸ ਸਾਹਮਣੇ ਹਨ।
ਪ੍ਰਾਈਵੇਟ ਹਸਪਤਾਲ ਤੇ ਲੈਬੋਰੇਟਰੀ ‘ਚੋਂ ਪ੍ਰਾਪਤ ਹੋਈਆਂ 93 ਪਾਜ਼ੇਟਿਵ ਰਿਪੋਰਟਾਂ
ਇਸ ਤੋਂ ਇਲਾਵਾ ਬੁਧਵਾਰ 93 ਕੋਰੋਨਾ ਪਾਜ਼ੇਟਿਵ ਕੇਸ ਜਿਨ੍ਹਾਂ ਦੀ ਰਿਪੋਰਟ ਪ੍ਰਾਈਵੇਟ ਹਸਪਤਾਲ ਅਤੇ ਲੈਬੋਰੇਟਰੀ ਤੋਂ ਪ੍ਰਾਪਤ ਹੋਈਆਂ ਹਨ, ਜਿਨ੍ਹਾ ‘ਚੋਂ 78 ਪਾਜ਼ੇਟਿਵ ਰਿਪੋਰਟਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ। ਇਨ੍ਹਾਂ ਪਾਜ਼ੇਟਿਵ ਕੇਸਾਂ ‘ਚ ਜੋ ਕਿ ਤਹਿਸੀਲ ਪੂਰਬੀ ‘ਚੋਂ 41 ਤੇ ਤਹਿਸੀਲ ਪੱਛਮੀ ‘ਚੋਂ 37 ਕੇਸ ਪਾਏ ਗਏ ਹਨ, ਜਿਸ ਕਾਰਨ ਬੁਧਵਾਰ ਲੁਧਿਆਣਾ ਜ਼ਿਲ੍ਹੇ ‘ਚ ਕੁੱਲ ਮਿਲਾ ਕੇ ਇਕ ਦਿਨ ‘ਚ 306 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ 3 ਜ਼ਿਲਾ ਜਲੰਧਰ, 2 ਫਤਿਹਗੜ੍ਹ, 1-1 ਬਠਿੰਡਾ, ਜੰਮੂ, ਬਿਹਾਰ ਨਾਲ ਸਬੰਧਿਤ ਹਨ। ਜਿਨ੍ਹਾਂ ‘ਚੋਂ ਆਈ. ਐਲ. ਆਈ. (ਫਲੂ ਕੋਰਨਰ) ਤੋਂ 75 ਕੇਸ, ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ‘ਚ ਆਏ ਕੇਸਾਂ ਦੀ ਗਿਣਤੀ 87, ਓ. ਪੀ. ਡੀ.-35, ਪੁਲਸ ਕਰਮਚਾਰੀ 5, ਹਾਈ ਰਿਸਕ ਏਰੀਆ 9, ਗਰਭਵਤੀ ਜਨਾਨੀਆਂ 11, ਹੈਲਥ ਕੇਅਰ ਵਰਕਰ 19, ਪ੍ਰੀ ਓਪਰੇਟਿਵ 2, ਡੈਮੋਸਟਿੱਕ ਟਰੈਵਲਰ 6, ਟਰੇਸਿੰਗ ਇੰਨ ਪ੍ਰੋਸੈਯ 55 ਅਤੇ ਅੰਡਰ ਟ੍ਰਾਇਲ 2 ਹਨ। ਇਸ ਦੇ ਨਾਲ ਹੀ ਲੁਧਿਆਣਾ ਦੇ ਕੁੱਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 4176 ਹੋ ਗਈ ਹੈ ਅਤੇ ਜ਼ਿਲ੍ਹੇ ‘ਚ ਕੋਰੋਨਾ ਕਾਰਨ ਕੁੱਲ 129 ਮੌਤਾਂ ਹੋ ਚੁਕੀਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …