ਇੱਕੋ ਥਾਂ ਤੋਂ ਇੱਕਠੇ ਆ ਗਏ 300 ਪੌਜੇਟਿਵ
ਪੰਜਾਬ ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਪੰਜਾਬ ਚ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ। ਹੁਣ ਤਾਂ ਕਈ ਜਿਲਿਆਂ ਚ ਹੀ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਮਰੀਜ ਮਿਲਨੇ ਸ਼ੁਰੂ ਹੋ ਗਏ ਹਨ
ਲੁਧਿਆਣਾ – ਮਹਾਨਗਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋ ਗਿਆ ਹੈ ਜਦਕਿ 395 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਹਾਨਗਰ ਵਿਚ ਐਤਵਾਰ ਨੂੰ 300 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਕਿ 17 ਦੀ ਮੌਤ ਹੋ ਗਈ ਹੈ। 300 ਮਰੀਜ਼ਾਂ ’ਚ 273 ਜ਼ਿਲੇ ਦੇ ਰਹਿਣ ਵਲੇ ਹਨ ਜਦਕਿ 27 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਲੁਧਿਆਣਾ ਦੇ ਐਤਵਾਰ ਨੂੰ15 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 2 ਹੋਰ ਮਰੀਜ਼ਾਂ ’ਚੋਂ ਇਕ ਨਵਾਂਸ਼ਹਿਰ ਤੇ ਦੂਜਾ ਜੰਮੂ-ਕਸ਼ਮੀਰ ਸੂਬੇ ਦਾ ਰਹਿਣ ਵਾਲਾ ਸੀ। ਚੰਡੀਗੜ੍ਹ ਤੋਂ ਜਾਰੀ ਬੁਲੇਟਿਨ ਅਨੁਸਾਰ ਮਹਾਨਗਰ ਵਿਚ ਆਏ 273 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਹੁਣ ਤੱਕ ਮਹਾਨਗਰ ਵਿਚ ਸਥਾਨਕ ਸਿਹਤ ਵਿਭਾਗ ਅਨੁਸਾਰ 10039 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 7927 ਮਰੀਜ਼ ਠੀਕ ਹੋਣ ਦੇ ਉਪਰੰਤ ਡਿਸਚਾਰਜ ਹੋ ਚੁੱਕੇ ਹਨ ਜਦਕਿ 2455 ਐਕਟਿਵ ਮਰੀਜ਼ ਹਨ।
ਕਾਰੋਬਾਰੀਆਂ ਅਤੇ ਕਰਮਚਾਰੀਆਂ ਦੇ ਮੁਫਤ ਟੈਸਟ ਸ਼ੁਰੂ
ਕੋਰੋਨਾ ਵਾਇਰਸ ਦੇ ਮਾਮਲੇ ਵਿਚ ਵਿਆਪਕ ਛਾਣਬੀਨ ਅਤੇ ਟੈਸਟ ਕਰਨ ਲਈ ਕਾਰੋਬਾਰੀਅਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੇ ਟੈਸਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਵਿਆਪਕ ਛਾਣਬੀਨ ਕੀਤੀ ਜਾ ਸਕੇ ਅਤੇ ਸਮਾਂ ਰਹਿੰਦੇ ਮਰੀਜ਼ਾਂ ਦਾ ਪਤਾ ਲਾਇਆ ਜਾ ਸਕੇ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਇਕ ਐੱਮ. ਐੱਮ. ਯੂ. ਨੂੰ ਲੁਧਿਆਣਾ ਸ਼ਿਫਟ ਕੀਤਾ ਜਾ ਰਿਹਾ ਹੈ ਤਾਂ ਕਿ ਜਾਂਚ ਵਿਚ ਤੇਜ਼ੀ ਲਿਆਂਦੀ ਜਾ ਸਕੇ। ਵਰਨਣਯੋਗ ਹੈ ਕਿ ਮਿਸ਼ਨ ਡਾਇਰੈਕਟਰ ਨੇ ਐੱਸ. ਬੀ. ਐੱਸ. ਨਗਰ ਦੇ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਐੱਮ. ਐੱਮ. ਯੂ. ਨੂੰ ਲੁਧਿਆਣਾ ਸਿਵਲ ਸਰਜਨ ਆਫਿਸ ਵਿਚ ਸ਼ਿਫਟ ਕਰਨ ਲਈ ਕਿਹਾ ਹੈ। ਉਨ੍ਹਾਂ ਅਨੁਸਾਰ ਮਹਾਨਗਰ ਵਿਚ 2 ਐੱਮ. ਐੱਮ. ਯੂ. ਦੀ ਜ਼ਰੂਰਤ ਹੈ।
4181 ਸ਼ੱਕੀ ਮਰੀਜ਼ਾਂ ਦੇ ਲਏ ਸੈਂਪਲ
ਜ਼ਿਲਾ ਸਿਹਤ ਵਿਭਾਗ ਨੇ ਅੱਜ 4181 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ। ਸਿਵਲ ਸਰਜਨ ਅਨੁਸਾਰ ਇਨ੍ਹਾਂ ਵਿਚ ਆਰ. ਟੀ. ਪੀ..ਸੀ. ਆਰ. ਲਈ 1782 ਸੈਂਪਲ ਰੈਪਿਡ ਐਂਟੀਜਨ ਟੈਸਟ ਲਈ 2383 ਸੈਂਪਲ ਅਤੇ 16 ਸੈਂਪਲ ਟਰੂਨੇਟ ਵਿਧੀ ਨਾਲ ਜਾਂਚ ਕਰਨ ਲਈ ਲਏ ਗਏ ਹਨ। ਉਨ੍ਹਾਂ ਦੱਸਿਆ ਕਿ 2707 ਸੈਂਪਲਾਂ ਦੀ ਰਿਪੋਰਟ ਹੁਣ ਤੱਕ ਪੈਂਡਿੰਗ ਹੈ।
309 ਮਰੀਜ਼ਾਂ ਨੂੰ ਕੀਤਾ ਘਰ ਵਿਚ ਇਕਾਂਤਵਾਸ – ਸਿਹਤ ਵਿਭਾਗ ਦੀਆਂ ਟੀਮਾਂ ਨੇ 309 ਲੋਕਾਂ ਨੂੰ ਘਰ ਵਿਚ ਇਕਾਂਤਵਾਸ ਕੀਤਾ ਹੈ। ਵਰਤਮਾਨ ਸਮੇਂ ਤੱਕ ਘਰ ਵਿਚ ਇਕਾਂਤਵਾਸ ਲੋਕਾਂ ਦੀ ਸੰਖਿਆ 6019 ਹੋ ਗਈ ਹੈ। ਹੁਣ ਤੱਕ 34159 ਲੋਕ ਘਰ ਵਿਚ ਇਕਾਂਤਵਾਸ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …