ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਕਰੋਨਾ ਨੂੰ ਲੈਕੇ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਸ ਦੇ ਚਲਦੇ ਸਰਕਾਰ ਵਲੋਂ ਹੁਕਮ ਵੀ ਜਾਰੀ ਕੀਤੇ ਗਏ ਹਨ, ਪ੍ਰਸ਼ਾਸਨ ਵਲੋਂ ਵੀ ਪੂਰੀ ਪਾਲਣਾ ਲੋਕਾਂ ਕੋਲੋ ਇਸ ਦੀ ਕਰਵਾਈ ਜਾ ਰਹੀ ਹੈ। ਪੂਰੀ ਸਖ਼ਤੀ ਵਿਚ ਪੁਲਿਸ ਵੀ ਨਜਰ ਆ ਰਹੀ ਹੈ। ਲੋਕਾਂ ਨੂੰ ਭੀੜ ਇਕੱਠੀ ਨਾ ਕਰਨ ਲਈ ਕਿਹਾ ਜਾ ਰਿਹਾ ਹੈ। ਪਰ ਫਿਰ ਵੀ ਕੁਝ ਥਾਵਾਂ ਉਤੇ ਭੀੜ ਨਜਰ ਆ ਹੀ ਜਾਂਦੀ ਹੈ। ਇਕ ਅਜਿਹੀ ਖਬਰ ਹੁਣ ਸਾਹਮਣੇ ਆਈ ਹੈ ਜਿੱਥੇ ਰੰਗ ਵਿਚ ਭੰਗ ਪੈ ਗਿਆ,ਕਿਉਂਕਿ ਇੱਥੇ ਬਰਾਤ ਨਾਲ ਪੁਲਿਸ ਵੀ ਬਰਾਤੀ ਬਣ ਕੇ ਆਈ ਅਤੇ ਬਰਾਤੀਆਂ ਉਤੇ ਹੀ ਕਾਰਵਾਈ ਕੀਤੀ। ਬੇਸ਼ਕ ਲੜਕੀ ਪਰਿਵਾਰ ਇਥੋਂ ਦੀ ਚਲਾ ਗਿਆ ਹੋਵੇ, ਪਰ ਕਾਰਵਾਈ ਬਰਾਤੀਆਂ ਅਤੇ ਡੀ. ਜੇ ਵਾਲੇ ਤੇ ਹੋਈ। ਬਾਕੀਆਂ ਦਾ ਕਿ ਬਣਿਆ ਉਹ ਰੱਬ ਹੀ ਜਾਣੇ।
ਸਾਰੀ ਖਬਰ ਜਲੰਧਰ ਜਿਲ੍ਹੇ ਤੋ ਸਾਹਮਣੇ ਆ ਰਹੀ ਹੈ, ਜਿੱਥੇ ਚਲਦੇ ਵਿਆਹ ਵਿਚ ਪੁਲਿਸ ਪਹੁੰਚ ਗਈ ਅਤੇ ਸਭ ਨੂੰ ਭਾਜੜਾਂ ਪੈ ਗਈਆਂ। ਕੁੜੀ ਵਾਲੇ ਵਿਆਹ ਛੱਡ ਉਥੋਂ ਚਲੇ ਗਏ ਅਤੇ ਪੁਲਸ ਨੇ ਬਰਾਤੀ ਅਤੇ ਡੀ. ਜੇ. ਵਾਲੇ ਕਾਬੂ ਆ ਗਏ। ਹੁਣ ਪੁਲਿਸ ਉਨ੍ਹਾਂ ਉਤੇ ਕਿ ਕਾਰਵਾਈ ਕਰਦੀ ਹੈ, ਇਹ ਤੇ ਸਮਾਂ ਦਸੇਗਾ, ਪਰ ਚਲਦੇ ਵਿਆਹ ਵਿੱਚ ਪਈ ਇਹ ਅੜਚਣ ਸਭ ਦਾ ਮੂਡ ਬੇਕਾਰ ਕਰ ਗਈ। ਖੁਸ਼ੀਆਂ ਵਿੱਚ ਹੀ ਰਹਿ ਗਈਆਂ ਅਤੇ ਵਿਆਹ ਵੀ ਚੱਜ ਦਾ ਨਾ ਦੇਖਿਆ ਗਿਆ।
ਪੁਲਿਸ ਨੂੰ ਕਿਸੇ ਨੇ ਜਾਣਕਾਰੀ ਦੇ ਦਿੱਤੀ ਸੀ ਕਿ ਇੱਥੇ ਵਿਆਹ ਸਮਾਗਮ ਚਲ ਰਿਹਾ ਹੈ। ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਿਕਰਯੋਗ ਹੈ ਕਿ ਵਿਆਹ ਵਿੱਚ 100 ਤੋਂ ਵੱਧ ਬੰਦਾ ਸੀ ਜਿਸ ਕਰਕੇ ਇਥੇ ਸ਼ਰੇਆਮ ਕਰੋਨਾ ਵਾਇਰਸ ਨੂੰ ਲੈਕੇ ਜੌ ਹਿਦਾਇਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਵਿਆਹ ਸਮਾਗਮਾਂ ਅਤੇ ਹੋਰ ਕਾਰਜਾਂ ਵਿਚ 10 ਤੋਂ 20 ਲੋਕ ਜਾਣ ਦੀ ਇਜਾਜਤ ਹੈ, ਪਰ ਇੱਥੇ 100 ਤੋਂ ਵੱਧ ਲੋਕ ਸਨ ਜਿਸ ਕਰਕੇ ਪੁਲਿਸ ਵਲੋਂ ਕਰਵਾਈ ਅਮਲ ਵਿਚ ਲਿਆਂਦੀ ਗਈ। ਇਸ ਵੇਲੇ ਸਭ ਨੂੰ ਭਾਜੜਾਂ ਪਈਆਂ, ਕੋਈ ਤਾਂ ਜਾਣ ਵਿਚ ਸਫ਼ਲ ਹੋਇਆ ਅਤੇ ਕੋਈ ਪੁਲਿਸ ਦੇ ਅੜਿੱਕੇ ਚੜ ਗਿਆ।
ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਇਹ ਖਬਰ ਜਲੰਧਰ ਵਿਚ ਵਾਪਰੀ ਹੈ ਜਿੱਥੇ ਇਕ ਪੈਲੇਸ ਵਿਚ ਚਲ ਰਹੇ ਵਿਆਹ ਸਮਾਗਮ ਵਿਚ ਅਚਾਨਕ ਪਹੁੰਚੀ ਪੁਲਿਸ ਨੂੰ ਵੇਖ ਕੇ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ,ਕੋਈ ਇਧਰ ਨੂੰ ਭਜਿਆ ਅਤੇ ਕੋਈ ਉਧਰ ਨੂੰ । ਫਿਲਹਾਲ ਹੁਣ ਪੁਲਿਸ ਆਪਣੇ ਪੱਧਰ ਉੱਤੇ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ, ਅਤੇ ਪੈਲੇਸ ਦੇ ਮਾਲਿਕ ਸਮੇਤ ਹੁਣ ਬਾਕੀਆਂ ਤੇ ਕਿ ਕਾਰਵਾਈ ਕੀਤੀ ਜਾ ਦੀ ਹੈ, ਇਹ ਸਮਾਂ ਹੀ ਦਸੇਗਾ। ਔਰ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਬਾਕੀ ਜਰੂਰ ਇਸ ਤੋਂ ਸੀਖ ਲੈਣਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …