ਆਈ ਤਾਜਾ ਵੱਡੀ ਖਬਰ
ਦੇਸ਼ ਦਾ ਅੰਨਦਾਤਾ ਇਸ ਸਮੇਂ ਆਪਣੀ ਮੰਗ ਨੂੰ ਮਨਾਉਣ ਦੇ ਲਈ ਇਨ੍ਹਾਂ ਸਰਦ ਭਰੇ ਦਿਨ ਅਤੇ ਰਾਤਾਂ ਨੂੰ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਇਹ ਵਿਰੋਧ ਪ੍ਰਦਰਸ਼ਨ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਤਕਰੀਬਨ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਸ਼ੁਰੂ ਕੀਤਾ ਹੋਇਆ ਹੈ। ਪਰ ਇਸ ਵਿਚ 26 ਨਵੰਬਰ ਨੂੰ ਇਕ ਅਹਿਮ ਮੋੜ ਆਇਆ ਸੀ ਜਿਸ ਦੌਰਾਨ ਕਿਸਾਨਾਂ ਨੇ ਦਿੱਲੀ ਕੂਚ ਮਾਰਚ ਅਧੀਨ ਖੇਤੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਜੋ ਹੁਣ ਇਸ ਵੱਡੇ ਪੱਧਰ ਦਾ ਸੰਘਰਸ਼ ਬਣ ਚੁੱਕਾ ਹੈ।
ਆਏ ਦਿਨ ਇਸ ਸੰਘਰਸ਼ ਦੇ ਵਿਚ ਕਈ ਅਹਿਮ ਮੋੜ ਆਉਂਦੇ ਰਹਿੰਦੇ ਹਨ। ਦੇਸ਼ ਅਤੇ ਵਿਦੇਸ਼ ਤੋਂ ਵੱਖ ਵੱਖ ਸੰਸਥਾਵਾਂ ਵੱਲੋਂ ਕਿਸਾਨਾਂ ਦੇ ਹੱਕਾਂ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ। ਇਸ ਲੜੀ ਦੇ ਤਹਿਤ ਹੁਣ ਇੱਕ ਖੁਸ਼ਖ਼ਬਰੀ ਬਠਿੰਡਾ ਜ਼ਿਲੇ ਤੋਂ ਆ ਰਹੀ ਹੈ ਜਿਥੇ ਇਕ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਵੱਲੋਂ ਕਿਸਾਨੀ ਪਰਿਵਾਰ ਨਾਲ ਜੁੜੇ ਹੋਏ ਪਰਿਵਾਰ ਦੇ ਬੱਚਿਆਂ ਨੂੰ ਮੁਫਤ ਆਈਲੈਟਸ ਦੀ ਸਿੱਖਿਆ ਦੇਣ ਦਾ ਐਲਾਨ ਕੀਤਾ। ਖਬਰ ਹੈ ਕਿ ਭਗਤਾ ਭਾਈ ਇਲਾਕੇ ਦੇ ਵਿੱਚ ਫਲਾਈ ਐਬਰੋਡ ਅਾਈਲੈਟਸ ਅਤੇ ਇੰਮੀਗਰੇਸ਼ਨ ਸੈਂਟਰ ਹੈ।
ਇਸ ਸੈਂਟਰ ਨੇ ਹੀ ਕਿਸਾਨੀ ਸੰਘਰਸ਼ ਵਿੱਚ ਡਟੇ ਹੋਏ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਵਿਚ ਆਈਲੈਟਸ ਦੀ ਵਿੱਦਿਆ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਇਸ ਸੈਂਟਰ ਦੇ ਐਮਡੀ ਲਾਟ ਸਾਹਿਬ ਜਲਾਲ ਨੇ ਆਖਿਆ ਕਿ ਬੀਤੇ ਦਿਨੀਂ ਉਹਨਾਂ ਨੇ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਬੱਚੇ ਨੂੰ ਆਈਲੈਟਸ ਦੀ ਫੀਸ ਜਮਾਂ ਕਰਵਾਉਣ ਲਈ ਆਖਿਆ ਤਾਂ ਉਸ ਨੇ ਆਪਣੇ ਘਰ ਦੀ ਆਰਥਿਕ ਹਲਾਤਾਂ ਦਾ ਹਵਾਲਾ ਦਿੰਦੇ ਹੋਏ ਫੀਸ ਨਾ ਜਮ੍ਹਾਂ ਕਰਵਾ ਸਕਣ ਦੀ ਗੱਲ ਆਖੀ।
ਇਸ ਦੌਰਾਨ ਲਾਟ ਸਾਹਿਬ ਜਲਾਲ ਨੇ ਸੋਚਿਆ ਕਿ ਇਹ ਮਸਲਾ ਇਸ ਸਮੇਂ ਕਿਸੇ ਇੱਕ ਕਿਸਾਨ ਦਾ ਨਹੀਂ ਸਗੋਂ ਸਾਰੇ ਕਿਸਾਨਾਂ ਦਾ ਹੈ। ਉਹਨਾਂ ਨੇ ਕਿਸਾਨੀ ਦਾ ਦਰਦ ਸਮਝਦੇ ਹੋਏ ਇਹ ਫੈਸਲਾ ਲਿਆ ਕਿ ਉਹ ਕਿਸਾਨੀ ਸੰਘਰਸ਼ ਦੇ ਵਿਚ ਭਾਗ ਲੈ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਵਿਚ ਆਈਲੈਟਸ ਦੀ ਵਿੱਦਿਆ ਦੇਣਗੇ। ਇਸ ਦੌਰਾਨ ਸੈਂਟਰ ਵਿੱਚ ਪੜ੍ਹਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਵੱਲੋਂ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …