Breaking News

ਪੰਜਾਬ ਚ ਔਰਤ ਨਾਲ ਮੋਬਾਈਲ ਤੇ ਵਜੀ ਇਸ ਤਰਾਂ ਠੱਗੀ , ਹੋ ਜਾਵੋ ਸਾਵਧਾਨ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਲਗਾਤਾਰ ਧੋਖਾਧੜੀ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਜਿੱਥੇ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਉਥੇ ਹੀ ਬਹੁਤ ਸਾਰੇ ਲੋਕ ਨੌਸਰਬਾਜ਼ਾਂ ਦੀ ਧੋਖਾਧੜੀ ਹੋ ਰਹੇ ਹਨ। ਅਜਿਹੀ ਧੋਖਾਧੜੀ ਦੇ ਮਾਮਲੇ ਜਿੱਥੇ ਆਏ ਦਿਨ ਸਾਹਮਣੇ ਆ ਰਹੇ ਹਨ। ਉਥੇ ਹੀ ਅਜਿਹੀਆਂ ਘਟਨਾਵਾਂ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਵੀ ਨਹੀਂ ਗਿਆ ਹੁੰਦਾ। ਬੈਂਕਾਂ ਵਲੋਂ ਵੀ ਆਪਣੇ ਗਾਹਕਾਂ ਨੂੰ ਸਮੇਂ ਸਮੇਂ ਤੇ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਰਹਿਣ ਵਾਸਤੇ ਸੁਚਿਤ ਕੀਤਾ ਜਾਂਦਾ ਹੈ। ਅੱਜ ਕੱਲ ਜਿਥੇ ਕੁਝ ਧੋਖਾ-ਧੜੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਵੱਲੋਂ ਆਨਲਾਈਨ ਸਿਸਟਮ ਦੇ ਜ਼ਰੀਏ ਲੋਕਾਂ ਦਾ ਪੈਸਾ ਹੜੱਪ ਲਿਆ ਜਾਂਦਾ ਹੈ, ਉੱਥੇ ਹੀ ਇਨ੍ਹਾਂ ਦੀਆਂ ਧੋਖਾਧੜੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਕਈ ਵਾਰ ਮਾਨਸਿਕ ਤਣਾਅ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ।

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਬਹੁਤ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਰਹੀਆਂ ਹਨ। ਹੁਣ ਪੰਜਾਬ ਵਿੱਚ ਔਰਤ ਨਾਲ ਮੋਬਾਇਲ ਤੇ ਅਜਿਹੀ ਠੱਗੀ ਵੱਜੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਨਗਰ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਔਰਤ ਦੇ ਅਕਾਊਂਟ ਵਿਚ ਧੋਖੇ ਨਾਲ ਨੌਸਰਬਾਜ਼ਾਂ ਵੱਲੋਂ 98 ਹਜ਼ਾਰ ਰੁਪਏ ਕਢਵਾ ਲਏ ਗਏ ਹਨ। ਜਿਸ ਵਾਸਤੇ ਔਰਤ ਵੱਲੋਂ 11 ਫਰਵਰੀ 2022 ਨੂੰ ਦੁੱਗਰੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਜਿੱਥੇ ਪੁਲੀਸ ਵੱਲੋਂ ਜਾਂਚ ਕੀਤੇ ਜਾਣ ਤੋਂ ਬਾਅਦ ਆਸਾਮ ਦੇ ਰਹਿਣ ਵਾਲੇ ਦੋ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਮ ਫੌਰੀਦੁਲ ਇਸਲਾਮ ਅਤੇ ਹਬਜ ਅਲੀ ਹਨ। ਦੱਸਿਆ ਗਿਆ ਹੈ ਕਿ ਜਿੱਥੇ ਉਕਤ ਔਰਤ ਦੇ ਮੋਬਾਇਲ ਉਪਰ ਇਨ੍ਹਾਂ ਵਿਅਕਤੀਆਂ ਵੱਲੋਂ 8 ਫਰਵਰੀ ਨੂੰ ਇੱਕ ਮੈਸਜ਼ ਭੇਜਿਆ ਗਿਆ ਸੀ।

ਉਥੇ ਹੀ ਉਸ ਔਰਤ ਨੂੰ ਕੇ ਵਾਈ ਸੀ ਕਰਵਾਉਣ ਵਾਸਤੇ ਆਖਿਆ ਗਿਆ। ਔਰਤ ਵੱਲੋਂ ਜਦੋਂ ਇਸ ਮੈਸਜ ਨੂੰ ਕੰਪਨੀ ਦਾ ਮੈਸਜ ਸਮਝ ਕੇ ਉਸ ਨੰਬਰ ਤੇ ਫ਼ੋਨ ਕਰ ਦਿੱਤਾ ਗਿਆ ਤਾਂ ਔਰਤ ਦੇ ਖਾਤੇ ਵਿੱਚੋਂ ਏਨੀ ਡੈਸਕ ਨਾਮ ਦੀ ਐਪਲੀਕੇਸ਼ਨ ਡਾਊਨ ਲੋਡ ਕਰਕੇ ਪੈਸੇ ਕਢਵਾ ਲਏ ਗਏ। ਜਿਸ ਤੋਂ ਬਾਅਦ ਦੁਰਗੀ ਦੀ ਰਹਿਣ ਵਾਲੀ ਔਰਤ ਹਰਜੀਤ ਕੌਰ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …