ਆਈ ਤਾਜ਼ਾ ਵੱਡੀ ਖਬਰ
ਇਕ ਪਾਸੇ ਜਿਥੇ ਲਗਾਤਾਰ ਹੀ ਦੇਸ਼ ਵਿੱਚ ਮਹਿੰਗਾਈ ਵਧ ਰਹੀ ਹੈ , ਜਿਸ ਕਾਰਨ ਆਮ ਲੋਕਾਂ ਨੂੰ ਆਪਣਾ ਜੀਵਨ ਬਿਤਾਉਣ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਵੱਖ ਵੱਖ ਥਾਵਾਂ ਤੇ ਲੋਕਾਂ ਦੇ ਵਲੋ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ , ਮਹਿੰਗਾਈ ਖ਼ਿਲਾਫ਼ ਵਿਰੋਧੀ ਪਾਰਟੀਆਂ ਵੀ ਮੌਜੂਦਾ ਸਰਕਾਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਚ ਲੱਗੀਆਂ ਹੋਈਆਂ ਹਨ , ਕਿਉਂਕਿ ਹਰ ਰੋਜ਼ ਹੀ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ , ਜਿਸ ਕਾਰਨ ਲੋਕਾਂ ਦੀਆਂ ਜੇਬਾਂ ਤੇ ਵੀ ਇਸ ਦਾ ਖਾਸਾ ਅਸਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ । ਜਿੱਥੇ ਲਗਾਤਾਰ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ , ਦੂਜੇ ਪਾਸੇ ਘਰੇਲੂ ਵਸਤੂਆਂ ਦੀਆਂ ਚੀਜ਼ਾਂ ਦੇ ਵਿੱਚ ਵੀ ਹਰ ਰੋਜ਼ ਹੀ ਇਜ਼ਾਫਾ ਹੁੰਦਾ ਜਾ ਰਿਹਾ ਹੈ । ਜਿਸ ਕਾਰਨ ਲੋਕਾਂ ਦੇ ਦੋ ਵਕਤ ਦੀ ਰੋਟੀ ਖਾਣੀ ਵੀ ਔਖੀ ਹੋਈ ਪਈ ਹੈ।
ਉਥੇ ਹੀ ਜੇ ਗੱਲ ਕੀਤੀ ਜਾਵੇ ਗੈਸ ਸਿਲੰਡਰਾਂ ਦੀ ਤਾਂ ਗੈਸ ਸਿਲੰਡਰ ਦੀਆਂ ਕੀਮਤਾਂ ਚ ਵੀ ਹਰ ਰੋਜ਼ ਹੀ ਇਜ਼ਾਫਾ ਹੁੰਦਾ ਜਾ ਰਿਹਾ ਹੈ । ਸਿਲੰਡਰਾਂ ਦੀਆਂ ਕੀਮਤਾਂ ਵੀ ਹੁਣ ਹਜ਼ਾਰ ਰੁਪਏ ਦੇ ਕਰੀਬ ਪਹੁੰਚ ਚੁੱਕੀਆਂ ਹਨ। ਜੋ ਆਮ ਲੋਕਾਂ ਦੇ ਹੱਸਦੇ ਹੋਏ ਚਿਹਰਿਆਂ ਤੇ ਨਿਰਾਸ਼ਾ ਦੀ ਇੱਕ ਡੂੰਘੀ ਝਲਕ ਛੱਡ ਕੇ ਜਾ ਰਹੇ ਹਨ । ਪਰ ਇਸੇ ਵਿਚਕਾਰ ਹੁਣ ਦੇਸ਼ ਦੇ ਇਕ ਅਜਿਹੀ ਥਾਂ ਦੇ ਬਾਰੇ ਤੁਹਾਨੂੰ ਦੱਸਾਂਗੇ , ਜਿੱਥੇ ਪੂਰੇ ਮਹੀਨੇ ਅਨਲਿਮਟਿਡ ਗੈਸ ਸਪਲਾਈ ਸਿਰਫ਼ ਤੇ ਸਿਰਫ਼ 296 ਰੁਪਿਆਂ ਦੇ ਵਿੱਚ ਮਿਲ ਰਹੀ ਹੈ ।
ਜਿੱਥੇ ਪੂਰੇ ਦੇਸ਼ ਵਿੱਚ ਐਲਪੀਜੀ ਗੈਸ ਸਿਲੰਡਰ ਦੇ ਭਾਅ ਇੱਕ ਹਜ਼ਾਰ ਤੋਂ ਵੱਧ ਹੋ ਚੁੱਕੇ ਹਨ , ਪਰ ਉੱਥੇ ਹੀ ਦੇਸ਼ ਦਾ ਇੱਕ ਅਜਿਹਾ ਹਿੱਸਾ ਹੈ ਜਿੱਥੇ ਗੈਸ ਸਿਲੰਡਰ ਦੇ ਭਾਅ ਤਿੰਨ ਸੌ ਰੁਪਏ ਤੋਂ ਵੀ ਘੱਟ ਹਨ । ਜੀ ਹਾਂ ਹਰਿਆਣਾ ਕਸਬਾ ਦੇ ਪਿੰਡ ਲਾਂਬੜਾ ਕਾਂਗੜੀ ਦੇ ਵਿੱਚ ਲੋਕਾਂ ਦੇ ਘਰਾਂ ‘ਚ ਸਿਰਫ 296 ਰੁਪਇਆ ‘ਚ ਅਨਲਿਮਟਿਡ ਗੈਸ ਦੀ ਸਪਲਾਈ ਹੋ ਰਹੀ ਹੈ । ਹੁਣ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਆਂ ਕਿ ਆਖਰ ਏਨੀਆਂ ਘੱਟ ਕੀਮਤਾਂ ਦੇ ਵਿੱਚ ਗੈਸ ਸਿਲੰਡਰ ਕਿਵੇਂ ਮਿਲ ਰਿਹਾ ਹੈ । ਤਾਂ ਦੱਸ ਦੇਈਏ ਕਿ ਸਹਿਕਾਰੀ ਕਮੇਟੀ ਜੋ ਬਾਇਓਗੈਸ ਪਲਾਂਟ ਬਣਾ ਕੇ 50 ਘਰਾਂ ਚ ਬਹੁਤ ਹੀ ਘੱਟ ਕੀਮਤਾਂ ਤੇ ਬਾਇਓ ਗੈਸ ਦੀ ਸਪਲਾਈ ਕਰ ਰਹੀ ਹੈ । ਇਹ ਇੱਕ ਵੱਡਾ ਕਾਰਨ ਹੈ ਕੀ ਇੱਥੇ ਘੱਟ ਕੀਮਤਾਂ ਦੇ ਵਿੱਚ ਗੈਸ ਲੋਕਾਂ ਨੂੰ ਮਿਲ ਰਹੀ ਹੈ ।
ਜ਼ਿਕਰਯੋਗ ਹੈ ਕਿ ਇਹ ਗੈਸ ਗਾਂ ਦੇ ਗੋਬਰ ਤੋਂ ਤਿਆਰ ਹੁੰਦੀ ਹੈ ਤੇ ਇਸਦੇ ਲਈ ਗੋਬਰ ਵੀ ਪਿੰਡਾਂ ਦੇ ਲੋਕਾਂ ਦੇ ਵੱਲੋਂ ਹੀ ਲਿਆ ਕੇ ਦਿੱਤਾ ਜਾਂਦਾ ਹੈ । ਤਕਰੀਬਨ ਇੱਕ ਕੁਇੰਟਲ ਗੋਬਰ ਦੇ ਵਾਸਤੇ ਉਨ੍ਹਾਂ ਨੂੰ ਅੱਠ ਰੁਪਏ ਦਿੱਤੇ ਜਾਂਦੇ ਹਨ । ਜ਼ਿਕਰਯੋਗ ਹੈ ਕਿ ਬਾਇਓ ਗੈਸ ਤਿਆਰ ਕਰਨ ਦੇ ਲਈ ਇਕ ਗੱਡੀ ਇਸੇ ਪਿੰਡ ਦੇ ਵਿੱਚ ਘਰ ਕਰ ਜਾਂਦੀ ਹੈ ਤੇ ਉਥੋਂ ਗੋਬਰ ਇਕੱਠਾ ਕਰ ਕੇ ਇਸ ਗੈਸ ਨੂੰ ਤਿਆਰ ਕਰਦੀ ਹੈ ਤੇ ਇਸੇ ਗੈਸ ਨੂੰ ਸਿਲੰਡਰਾਂ ਚ ਭਰ ਕੇ ਲੋਕਾਂ ਨੂੰ ਦਿੱਤਾ ਜਾਂਦਾ ਹੈ ਤੇ ਲੋਕ ਇਕ ਮਹੀਨੇ ਦੇ ਲਈ 296 ਰੁਪਏ ਦਾ ਭੁਗਤਾਨ ਕਰਦੇ ਹਨ ਤੇ ਉਨ੍ਹਾਂ ਨੂੰ ਅਨਲਿਮਟਿਡ ਗੈਸ ਦੀ ਸਪਲਾਈ ਦਿੱਤੀ ਜਾਂਦੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …