ਆਈ ਤਾਜ਼ਾ ਵੱਡੀ ਖਬਰ
ਸਮਾਜ ਦੇ ਵਿੱਚ ਕੁਝ ਅਜਿਹੀਆਂ ਵਾਰਦਾਤਾਂ ਅਤੇ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਤੇ ਯਕੀਨ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ । ਵੱਖ ਵੱਖ ਥਾਵਾਂ ਤੋਂ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਸਭ ਹੈਰਾਨ ਅਤੇ ਪ੍ਰੇਸ਼ਾਨ ਕਰ ਦਿੰਦੀਆਂ ਹਨ । ਬਹੁਤ ਵਾਰ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਕਿਸੇ ਇਮਾਰਤ ਦੀ ਖੁਦਾਈ ਕਰਦਿਆਂ ਸਮੇਂ ਕਈ ਕੀਮਤੀ ਚੀਜ਼ਾਂ ਮਿਲਦੀਆਂ ਹਨ , ਕਈ ਵਾਰ ਖੁਦਾਈ ਦੌਰਾਨ ਮਿਲੀਆਂ ਚੀਜ਼ਾਂ ਬਹੁਤ ਹੀ ਪੁਰਾਣੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਸਬੰਧ ਇਤਿਹਾਸ ਦੇ ਨਾਲ ਜੋਡ਼ਿਆ ਜਾਦਾ ਹੈ । ਅਜਿਹੀ ਹੀ ਇਕ ਖੁਦਾਈ ਦੌਰਾਨ ਪੰਜਾਬ ਦੇ ਵਿੱਚ ਅਜਿਹੀ ਚੀਜ਼ ਬਰਾਮਦ ਹੋਈ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ । ਇਸ ਚੀਜ਼ ਦੇ ਮਿਲਣ ਤੋਂ ਬਾਅਦ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਫੈਲ ਚੁੱਕਿਆ ਹੈ ।
ਦਰਅਸਲ ਲੁਧਿਆਣਾ ਦੇ ਵਿਚ ਮਨਰੇਗਾ ਮਜ਼ਦੂਰਾਂ ਦੇ ਵਲੋਂ ਖੁਦਾਈ ਕੀਤੀ ਜਾ ਰਹੀ ਸੀ ਤੇ ਇਸੇ ਖੁਦਾਈ ਦੌਰਾਨ ਮਜ਼ਦੂਰਾ ਨੂੰ ਇਕ ਅਜਿਹੀ ਚੀਜ਼ ਮਿਲੀ ਜਿਸ ਦੇ ਚਲਦੇ ਹੁਣ ਪੁਲੀਸ ਤੁਰੰਤ ਜਾਂਚ ਦੇ ਵਿੱਚ ਜੁੱਟ ਚੁੱਕੀ ਹੈ । ਮਾਮਲਾ ਲੁਧਿਆਣਾ ਦੇ ਪਿੰਡ ਸਾਹਨੇਵਾਲ ਤੋਂ ਸਾਹਮਣੇ ਆਇਆ ਹੈ । ਜਿੱਥੇ ਮਨਰੇਗਾ ਮਜ਼ਦੂਰ ਖੁਦਾਈ ਕਰ ਰਹੇ ਸਨ ਤੇ ਇਸੇ ਖੁਦਾਈ ਦੌਰਾਨ ਉਨ੍ਹਾਂ ਨੂੰ ਸੀਮਿੰਟ ਦੀਆਂ ਤੇ ਪਲਾਸਟਿਕ ਦੀਆਂ ਬੋਰੀਆਂ ਦੇ ਵਿੱਚ ਦੋ ਸੌ ਕਾਰਤੂਸ ਮਿਲੇ । ਜ਼ਿਕਰਯੋਗ ਹੈ ਕਿ ਇਹ ਖੁਦਾਈ ਇਕ ਸਕੂਲ ਦੇ ਕੋਲੋਂ ਕੀਤੀ ਜਾ ਰਹੀ ਸੀ । ਸਕੂਲ ਦੇ ਨੇੜੇ ਕਾਰਤੂਸ ਮਿਲਣ ਦੀ ਖ਼ਬਰ ਤੇਜ਼ੀ ਦੇ ਨਾਲ ਇਲਾਕੇ ਵਿਚ ਫੈਲ ਗਈ ਤੇ ਲੋਕਾਂ ਦੇ ਵਿਚ ਕਾਫੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ।
ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਸਾਹਨੇਵਾਲ ਪੁਲੀਸ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚ ਗਈ ਜਿਹਨਾ ਵਲੋ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਨਾਲ ਹੀ ਕਾਰਤੂਸ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ । ਉੱਥੇ ਹੀ ਪੁਲੀਸ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਕਾਰਤੂਸ ਬਹੁਤ ਪੁਰਾਣੇ ਹਨ ਅਤੇ ਉਨ੍ਹਾਂ ਕਿਹਾ ਕਿ ਸ਼ਾਇਦ ਕਵਾੜ ਦੁਬਾਰਾ ਇਹ ਇੱਥੇ ਸੁੱਟਿਆ ਗਿਆ ਹੈ । ਫਿਲਹਾਲ ਪੁਲੀਸ ਦੇ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੁਝ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਤੂਸਾਂ ਨੂੰ ਇਕੱਠੇ ਕਰਕੇ ਜਾਂਚ ਦੇ ਲਈ ਭੇਜ ਦਿੱਤਾ ਗਿਆ ਹੈ ।
ਮਿਲੀ ਜਾਣਕਾਰੀ ਦੇ ਮੁਤਾਬਕ ਪਤਾ ਚੱਲਿਆ ਹੈ ਕਿ ਸਾਹਨੇਵਾਲ ਪਿੰਡ ਦੇ ਸਰਕਾਰੀ ਸਕੂਲ ਦੇ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਈ ਮਜ਼ਦੂਰਾਂ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਸੀ ਤੇ ਜਦੋਂ ਮਜ਼ਦੂਰਾਂ ਦੇ ਵੱਲੋਂ ਸਕੂਲ ਦੇ ਬਾਹਰ ਟੋਆ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਕੁਝ ਹੀ ਦੇਰ ਬਾਅਦ ਉਨ੍ਹਾਂ ਨੂੰ ਜ਼ਮੀਨ ਦੇ ਵਿੱਚ ਲਗਪਗ ਤਿੱਨ ਫੁੱਟ ਡੂੰਘੇ ਟੋਏ ਦੇ ਵਿਚ ਸੀਮਿੰਟ ਤੇ ਪਲਾਸਟਿਕ ਦੇ ਬੈਗ ਮਿਲੇ । ਜਿਸ ਦੇ ਵਿਚ ਜਾਂਚ ਕਰਨ ਤੇ ਪਤਾ ਲੱਗਿਆ ਕਿ ਕਾਰਤੂਸ ਮੌਜੂਦ ਹਨ। ਫ਼ਿਲਹਾਲ ਪੁਲੀਸ ਹੁਣ ਇਸ ਮਾਮਲੇ ਨੂੰ ਲੈ ਕੇ ਜਾਂਚ ਵਿਚ ਜੁੱਟ ਚੁੱਕੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …