Breaking News

ਪੰਜਾਬ ਚ ਇਸ ਦਿਨ ਫਿਰ ਪੈ ਸਕਦਾ ਮੀਂਹ ਹੁਣੇ ਹੁਣੇ ਮੌਸਮ ਵਿਭਾਗ ਵਲੋਂ ਜਾਰੀ ਹੋਇਆ ਇਹ ਵੱਡਾ ਅਲਰਟ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਮੌਸਮ ਵਿਚ ਜਿੱਥੇ ਆਏ ਦਿਨ ਹੀ ਤਬਦੀਲੀ ਵੇਖੀ ਜਾ ਰਹੀ ਹੈ। ਜਿੱਥੇ ਹੋਣ ਵਾਲੀ ਬਰਸਾਤ ਦੇ ਕਾਰਣ ਪਿਛਲੇ ਦਿਨੀਂ ਲੋਕਾਂ ਨੂੰ ਵਧੇਰੇ ਠੰਢ ਦੇ ਦੌਰ ਵਿਚੋਂ ਗੁਜ਼ਰਨਾ ਪਿਆ। ਜਨਵਰੀ ਦੇ ਮਹੀਨੇ ਵਿਚ ਜਿੱਥੇ ਲੋਕ ਸੂਰਜ ਦੇਵਤਾ ਦੇ ਦਰਸ਼ਨ ਕਰਨ ਲਈ ਵੀ ਤਰਸ ਗਏ ਸਨ। ਉੱਥੇ ਹੀ ਬੀਤੇ ਕੁਝ ਦਿਨਾਂ ਤੋਂ ਨਿਕਲਣ ਵਾਲੀ ਧੁੱਪ ਨੇ ਇਸ ਠੰਡ ਤੋਂ ਰਾਹਤ ਦਿਵਾਈ ਹੈ। ਜਿੱਥੇ ਹੁਣ ਇਕ ਦਮ ਹੀ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਉੱਥੇ ਹੀ ਬਹੁਤ ਸਾਰੀਆਂ ਬੀਮਾਰੀਆਂ ਵੀ ਲੋਕਾਂ ਨੂੰ ਘੇਰ ਰਹੀਆ ਹਨ। ਸਵੇਰ ਦੇ ਸਮੇ ਪੈਣ ਵਾਲੀ ਧੁੰਦ ਦੇ ਕਾਰਨ ਵੀ ਬਹੁਤ ਸਾਰੇ ਸੜਕ ਹਾਦਸੇ ਵਾਪਰ ਰਹੇ ਹਨ।

ਇਸ ਮੌਸਮ ਦੀ ਤਬਦੀਲੀ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਉਥੇ ਹੀ ਇਸ ਠੰਡ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਪੰਜਾਬ ਵਿੱਚ ਇਸ ਦਿਨ ਮੀਂਹ ਪੈ ਸਕਦਾ ਹੈ, ਜਿਸ ਬਾਰੇ ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਆਉਣ ਵਾਲੇ ਦਿਨਾਂ ਵਿਚ ਦੇਸ਼ ਦੇ ਕੁਝ ਹਿੱਸਿਆਂ ਵਿਚ ਬਰਸਾਤ ਹੋਣ ਦੀ ਸੰਭਾਵਨਾ ਜਾਹਿਰ ਕੀਤੀ ਗਈ ਹੈ। ਜਿੱਥੇ ਹੁਣ ਮੌਸਮ ਇਕ ਵਾਰ ਫਿਰ ਤੋਂ ਕਰਵਟ ਬਦਲ ਰਿਹਾ ਹੈ ਉਥੇ ਹੀ 22 ਅਤੇ 23 ਫਰਵਰੀ ਨੂੰ ਪੱਛਮੀ ਹਿਮਾਲਿਆ ਖੇਤਰ ਵਿਚ ਬਰਸਾਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਉੱਥੇ ਹੀ ਬਰਫਬਾਰੀ ਹੋਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਗਈ ਹੈ।

22 ਫਰਵਰੀ ਨੂੰ ਜਿਥੇ ਹਲਕੀ ਬਰਸਾਤ ਹੋਵੇਗੀ। ਉਥੇ ਹੀ ਪੰਜਾਬ ਤੋਂ ਇਲਾਵਾ ਦਿੱਲੀ ,ਹਰਿਆਣਾ, ਚੰਡੀਗੜ੍ਹ,ਉੱਤਰੀ ਰਾਜਸਥਾਨ ਦੇ ਕਈ ਹਿੱਸਿਆ ਵਿਚ ਵੀ 22 ਅਤੇ 23 ਫਰਵਰੀ ਨੂੰ ਹਲਕੇ ਅਤੇ ਦਰਮਿਆਨੀ ਬਰਸਾਤ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ 20 ਤੋਂ 22 ਫ਼ਰਵਰੀ ਦਰਮਿਆਨ ਪੱਛਮੀ ਬੰਗਾਲ ਵਿੱਚ ਵੀ ਕਈ ਹਿੱਸਿਆ ਵਿਚ ਬਰਸਾਤ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 19 ਤੋਂ 21 ਫਰਵਰੀ ਤੱਕ ਅਰੁਣਾਚਲ ਪ੍ਰਦੇਸ਼ ਵਿਚ ਵੀ ਬਰਸਾਤ ਹੋਵੇਗੀ। 19 ਤੋਂ ਲੈ ਕੇ 22 ਫਰਵਰੀ ਤੱਕ ਪੰਜਾਬ ਦਿੱਲੀ ਹਰਿਆਣਾ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਵਿੱਚ ਤੇਜ਼ ਹਵਾਵਾਂ ਵਗ ਸਕਦੀਆਂ ਹਨ।

Check Also

ਪਿਤਾ ਸੁਹਰੇ ਘਰ ਤੋਂ ਧੀ ਨੂੰ ਵਾਪਿਸ ਬੈਂਡ ਵਾਜਿਆਂ ਨਾਲ ਲੈ ਆਇਆ ਪੇਕੇ ਘਰ , ਨਹੀਂ ਕੀਤਾ ਪਰਾਇਆ ਸਮਾਜ ਚ ਪੇਸ਼ ਕੀਤੀ ਮਿਸਾਲ

ਆਈ ਤਾਜਾ ਵੱਡੀ ਖਬਰ  ਮਾਪਿਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਜੇਕਰ ਧੀਆਂ ਵਿਆਹੀਆਂ ਗਈਆਂ …