ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਬਾਅਦ ਬ੍ਰਿਟੇਨ ਵਿਚ ਕਰੋਨਾ ਦੇ ਨਵੇਂ ਸਟਰੇਨ ਦੇ ਮਿਲਣ ਕਾਰਨ ਲੋਕਾਂ ਵਿੱਚ ਫਿਰ ਤੋਂ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਉਧਰ ਹੁਣ ਭਾਰਤ ਵਿੱਚ ਕਰੋਨਾ ਤੋਂ ਬਾਅਦ ਰਾਜਸਥਾਨ ਵਿੱਚ ਕਈ ਜਗ੍ਹਾ ਤੇ ਉੱਪਰ ਬਰਡ ਫਲੂ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਰਾਜਸਥਾਨ ਦੇ ਜੈਪੁਰ ਸੂਬੇ ਦੇ ਵੱਖ ਵੱਖ ਇਲਾਕਿਆਂ ਅੰਦਰ ਲੱਗ ਪੱਗ 400 ਕਾਵਾਂ ਦੀ ਮੌਤ ਬਰਡ ਫਲੂ ਕਾਰਨ ਹੋ ਗਈ ਹੈ। ਬਰਡ ਫਲੂ ਕਾਰਨ ਰਾਜਸਥਾਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਬਿਆਸ ਦੇ ਪੋਂਗ ਡੈਮ ਝੀਲ ਵਿਚ ਹਜ਼ਾਰਾਂ ਪ੍ਰਵਾਸੀ ਪੰਛੀਆਂ ਦੀ ਬਰਡ ਫਲੂ ਦੇ ਕਾਰਨ ਮੌਤ ਹੋ ਗਈ ਸੀ।
ਉਸ ਤੋਂ ਬਾਅਦ ਬਰਡ ਫਲੂ ਨਾਲ ਹਰਿਆਣਾ ਦੇ ਵਿੱਚ ਵੀ ਇੱਕ ਲੱਖ ਮੁਰਗੀਆਂ ਦੀ ਮੌਤ ਹੋ ਗਈ ਹੈ। ਹੁਣ ਪੰਜਾਬ ਵਿੱਚ ਇਸ ਕਾਰਨ ਹੀ ਇਸ ਜਗ੍ਹਾ ਉਪਰ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੀ ਝੀਲ ਵਿੱਚ ਵੀ ਹਜ਼ਾਰਾਂ ਪੰਛੀਆਂ ਦੀ ਮੌਤ ਹੋਣ ਦੇ ਕਾਰਨ ਹਰੀਕੇ ਪੱਤਣ ਉੱਪਰ ਵੀ ਹੁਣ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਹੁਣ ਪ੍ਰਤਾਪ ਸਾਗਰ ਝੀਲ ਵਿਚ ਵੀ ਵਿਦੇਸ਼ੀ ਪੰਛੀਆਂ ਦੇ ਮਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਹਰੀਕੇ ਪੱਤਣ ਝੀਲ ਵਿੱਚ ਵੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ ਅਤੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਜਿੱਥੇ ਪੰਛੀਆਂ ਦੇ ਰੈਣ ਬਸੇਰੇ ਉੱਤੇ ਲਗਾ ਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਪੰਛੀਆਂ ਦੀ ਦੇਖ ਭਾਲ ਲਈ ਗ-ਸ਼- ਤ ਨੂੰ ਵੀ ਵਧਾ ਦਿੱਤਾ ਗਿਆ ਹੈ। ਹਰੀਕੇ ਝੀਲ ਵਿੱਚ ਸਰਦੀਆਂ ਦੇ ਮੌਸਮ ਵਿੱਚ ਇੱਕ ਲੱਖ ਦੇ ਕਰੀਬ ਪਰਵਾਸੀ ਪੰਛੀਆਂ ਦੀ ਆਮਦ ਹੁੰਦੀ ਹੈ। ਹੁਣ ਤਕ 80 ਹਜ਼ਾਰ ਦੀ ਗਿਣਤੀ ਤੱਕ ਪ੍ਰਵਾਸੀ ਪੰਛੀ ਹਰੀਕੇ ਪੱਤਣ ਝੀਲ ਉਪਰ ਪੁੱਜੇ ਹਨ। ਪੰਛੀਆਂ ਲਈ ਪਾਣੀ ਦਾ ਰਕਬਾ ਵਧਾਉਣ ਲਈ ਵੀ
ਪਾਣੀ ਵਿਚੋਂ ਬੂਟੀ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਸੈਲਾਨੀਆਂ ਵਾਸਤੇ ਪੰਛੀਆਂ ਨੂੰ ਵੇਖਣ ਲਈ ਦੂਰਬੀਨ ਦਾ ਪ੍ਰਬੰਧ ਕੀਤਾ ਗਿਆ ਹੈ। ਪੰਛੀਆਂ ਦੀ ਜਾਣਕਾਰੀ ਲਈ ਖਾਸ ਟੀਮ ਵੀ ਬਣਾਈ ਗਈ ਹੈ। ਪੰਛੀਆਂ ਨੂੰ ਪ੍ਰਦੂਸ਼ਣ ਅਤੇ ਸ਼ੋਰ ਸ਼-ਰਾ-ਬੇ ਤੋਂ ਬਚਾਉਣ ਲਈ ਸੈਰ ਸਪਾਟਾ ਵਿਭਾਗ ਵੱਲੋਂ ਪੈਡਲਬੋਟ ਚਲਾਉਣ ਦੀ ਤਜਵੀਜ਼ ਨੂੰ ਮਾਰਚ ਤੱਕ ਅੱਗੇ ਵਧਾ ਦਿੱਤਾ ਗਿਆ ਹੈ। ਝੀਲ ਦੇ ਖੇਤਰ ਅੰਦਰ ਸੈਲਾਨੀਆਂ ਦੇ ਵਾਹਨਾਂ ਨੂੰ ਲਿਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …