ਆਈ ਤਾਜਾ ਵੱਡੀ ਖਬਰ
ਜਿਵੇਂ ਜਿਵੇਂ ਤਿਉਹਾਰਾਂ ਦਾ ਸੀਜ਼ਨ ਨਜ਼ਦੀਕ ਆ ਰਿਹਾ ਹੈ।ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।ਪੰਜਾਬ ਵਿੱਚ ਆਏ ਦਿਨ ਹੀ ਕੁਝ ਇਸ ਤਰਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਉਹਨਾਂ ਨੂੰ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ। ਕੁਝ ਘਟਨਾਵਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾਂਦੀਆਂ ਹਨ, ਕੁਝ ਘਟਨਾਵਾਂ ਲੁੱਟ-ਖੋਹ ਦੀਆਂ ਹੁੰਦੀਆਂ ਹਨ। ਆਉਣ ਵਾਲੇ ਦਿਨਾਂ ਵਿਚ ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਜ਼ਿਲੇ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।
ਕੁਝ ਦਿਨ ਪਹਿਲਾਂ ਹੀ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਡਰੋਨ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਸੀ। ਤਾਂ ਜੋ ਸ਼ਰਾਰਤੀ ਅਨਸਰ ਇਸ ਦੀ ਦੁਰਵਰਤੋਂ ਨਾ ਕਰ ਸਕਣ। ਇਸ ਤਰ੍ਹਾਂ ਹੀ ਇਕ ਜਿਲੇ ਵਿੱਚ ਵਿਆਹ-ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਤੇ ਕੁਝ ਗੀਤਾਂ ਤੇ ਪਾਬੰਦੀ ਲਗਾਈ ਸੀ ਤਾਂ ਜੋ ਇਸ ਦਾ ਅਸਰ ਨੌਜਵਾਨ ਪੀੜ੍ਹੀ ਤੇ ਨਾ ਪੈ ਸਕੇ। ਇਸ ਤਰ੍ਹਾਂ ਹੀ ਬੱਸਾਂ ਦੇ ਵਿਚ ਵੀ ਕੁਝ ਗੀਤਾਂ ਨੂੰ ਚਲਾਉਣ ਦੀ ਮਨਾਹੀ ਕੀਤੀ ਗਈ ਹੈ। ਹੁਣ ਮਾਨਸਾ ਦੇ ਵਿੱਚ ਵੀ 30 ਨਵੰਬਰ ਤੱਕ ਕੁਝ ਚੀਜ਼ਾਂ ਖ੍ਰੀਦਣ ਅਤੇ ਵਰਤਣ ਤੇ ਸਖ਼ਤ ਪਾਬੰਦੀ ਲਾ ਦਿੱਤੀ ਗਈ। ਮਾਨਸਾ ਦੇ ਵਿਚ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਨੇ ਜ਼ਿਲ੍ਹਾ ਮਾਨਸਾ ਦੀਆਂ ਸੀਮਾਵਾਂ ਅੰਦਰ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ , ਅਤੇ ਵਹੀਕਲਾਂ ਦੀ ਖਰੀਦ-ਵੇਚ ਅਤੇ ਵਰਤੋਂ ਕਰਨ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਈ ਜਾਵੇ। ਹੁਣ ਇਸ ਤੋਂ ਬਾਅਦ 9 ਅਪ੍ਰੈਲ 2001 ਤੱਕ ਇਕ ਹੋਰ ਅਜਿਹੀ ਪਾਬੰਦੀ ਲੱਗ ਗਈ ਹੈ, ਜਿਸ ਨੂੰ ਸੁਣ ਕੇ ਪੰਜਾਬ ਸਰਕਾਰ ਦੀਆਂ ਚਾਰੇ ਪਾਸੇ ਸਿਫਤਾਂ ਹੋ ਰਹੀਆਂ ਹਨ।
ਹੁਣ ਪੰਜਾਬ ਦੇ ਵਿੱਚ ਨਵਾਂ ਸ਼ਹਿਰ ਦੇ ਜਿਲਾ ਮਜਿਸਟ੍ਰੇਟ ਡਾਕਟਰ ਅਗਰਵਾਲ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਪਤੰਗ, ਗੁੱਡੀਆ ਉਡਾਉਣ ਲਈ ਵਰਤੀ ਜਾਂਦੀ ਨਾਈਲੋਨ/ ਸਿੰਥੈਟਿਕ/ ਪਲਾਸਟਿਕ ਨੂੰ ਬਣਾਉਣ ,ਵੇਚਣ ,ਸਟੋਰ ਕਰਨ ,ਖਰੀਦਣ, ਸਪਲਾਈ ਕਰਨ, ਅਤੇ ਇਸ ਦੀ ਵਰਤੋਂ ਤੇ ਸਖ਼ਤ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਤਾਂ ਜੋ ਇਸ ਨਾਲ ਵਾਪਰ ਰਹੇ ਹਾਦਸਿਆਂ ਨੂੰ ਕੰਟਰੋਲ ਕੀਤਾ ਜਾ ਸਕੇ। ਜ਼ਿਲ੍ਹਾ
ਮੈਜਿਸਟ੍ਰੇਟ ਅਨੁਸਾਰ ਇਹ ਡੋਰ ਨਾ ਗਲਣਯੋਗ ਹੈ ਤੇ ਨਾ ਹੀ ਟੁੱਟਣਯੋਗ । ਜਿਸ ਨਾਲ ਅਨੇਕਾਂ ਹੀ ਹਾਦਸੇ ਹੋਏ ਹਨ ਅਤੇ ਮਾਨਵੀ ਜੀਵਨ ਲਈ ਖਤਰਨਾਕ ਹੈ।ਉਥੇ ਹੀ ਇਹ ਡੋਰ ਪੰਛੀਆਂ ਅਤੇ ਮਨੁੱਖੀ ਹਾਦਸਿਆਂ ਦਾ ਕਾਰਨ ਵੀ ਬਣਦੀ ਹੈ।ਇਸ ਲਈ ਜਿਲਾ ਮਜਿਸਟ੍ਰੇਟ ਵੱਲੋਂ ਇਹ ਰੋਕ ਦੇ ਹੁਕਮ 9 ਅਪ੍ਰੈਲ 2001 ਤੱਕ ਲਾਗੂ ਰਹਿਣਗੇ। ਤਾਂ ਜੋ ਇਸ ਨਾਲ ਵਾਪਰਨ ਵਾਲੇ ਹਾਦਸੇ ਤੋਂ ਬਚਾਅ ਕੀਤਾ ਜਾ ਸਕੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …