Breaking News

ਪੰਜਾਬ ਚ ਇਥੇ 8 ਮੈਂਬਰ ਇੱਕੋ ਪਰਿਵਾਰ ਦੇ ਨਿਕਲੇ ਕੋਰੋਨਾ ਪੀੜਤ, ਫੈਲੀ ਦਹਿਸ਼ਤ

ਆਈ ਤਾਜਾ ਵੱਡੀ ਖਬਰ

ਭਾਰਤ ਵਿੱਚ ਜਦੋਂ ਤੋਂ ਤਾਲਾਬੰਦੀ ਖ਼ਤਮ ਕੀਤੀ ਗਈ ਹੈ। ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਕਰੋਨਾ ਖਤਮ ਹੋ ਗਿਆ ਹੈ। ਪਰ ਅਜਿਹਾ ਕੁਝ ਵੀ ਨਹੀਂ ਹੋਇਆ।ਸਰਕਾਰ ਵੱਲੋਂ ਲੋਕਾਂ ਨੂੰ ਬਾਰ-ਬਾਰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ,ਕਿ ਜਦੋਂ ਤੱਕ ਵੈਕਸੀਨ ਮੁਹਈਆ ਨਹੀਂ ਹੋ ਰਹੀ, ਉਦੋਂ ਤੱਕ ਇਨ੍ਹਾਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਤੇ ਇਹ ਨਾ ਸਮਝਿਆ ਜਾਵੇ ਕਿ ਕਰੋਨਾ ਖਤਮ ਹੋ ਗਿਆ ਹੈ।

ਪੰਜਾਬ ਅੰਦਰ ਜਿੱਥੇ ਕੇਸ ਘੱਟਣੇ ਸ਼ੁਰੂ ਹੋਏ ਸਨ, ਉਥੇ ਹੀ ਇਨ੍ਹਾਂ ਵਿੱਚ ਕੁਝ ਦਿਨਾਂ ਤੋਂ ਫਿਰ ਉਛਾਲ ਵੇਖਿਆ ਜਾ ਰਿਹਾ ਹੈ। ਅੱਜ ਵੀ ਪੰਜਾਬ ਦੇ ਵਿੱਚ ਇਕੋ ਪਰਿਵਾਰ ਦੇ 8 ਮੈਂਬਰਾਂ ਦੇ ਕਰੋਨਾ ਪਾਜ਼ਿਟਿਵ ਨਿਕਲਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਸ਼ਹਿਰ ਵਿੱਚ ਕਰੋਨਾ ਬਿਮਾਰੀ ਨੇ ਮੁੜ ਦਸਤਕ ਦੇ ਦਿੱਤੀ ਹੈ।

ਜਿੱਥੇ ਕੱਲ ਸਕੂਲ ਦੇ ਵਿੱਚ ਇੱਕ ਟੀਚਰ ਦੀ ਇਸ ਮਾਹਵਾਰੀ ਦੀ ਚਪੇਟ ਵਿਚ ਆਉਣ ਦੀ ਖਬਰ ਮਿਲੀ ਸੀ। ਉਥੇ ਹੀ ਅੱਜ ਇਕ ਹੋਰ ਪਰਿਵਾਰ ਦੇ 8 ਮੈਂਬਰ ਕਰੋਨਾ ਤੋਂ ਪੀੜਤ ਨਿਕਲ ਆਏ ਹਨ ।ਦੱਸਣ ਮੁਤਾਬਕ ਕੁਝ ਦਿਨ ਪਹਿਲਾਂ ਹੀ ਇਕ ਬੈਂਕ ਅਧਿਕਾਰੀ ਦੇ ਕਰੋਨਾ ਪੀੜਤ ਹੋਣ ਤੇ ਉਸ ਬੈਂਕ ਵਿੱਚ ਕੰਮ ਕਰਦੇ ਇਸ ਪ੍ਰੀਵਾਰ ਦੇ ਮੁਖੀ ਦਾ ਵੀ ਸੈਂਪਲ ਲਿਆ ਗਿਆ ਸੀ।

ਜਿਸ ਦੇ ਕਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਪਰਿਵਾਰ ਦੇ ਸੈਂਪਲ ਲਏ ਗਏ,ਉਹ ਵੀ ਅੱਜ 8 ਮੈਂਬਰ ਕਰੋਨਾ ਪਾਜ਼ਿਟਿਵ ਨਿੱਕਲ ਆਏ ਹਨ।ਵਿਗਿਆਨੀਆਂ ਵੱਲੋਂ ਪਹਿਲਾਂ ਹੀ ਕਰੋਨਾ ਦੇ ਮੁੜ ਪੈਰ ਪਸਾਰਨ ਦਾ ਖ਼ਤਰਾ ਮਹਿਸੂਸ ਕੀਤਾ ਜਾ ਰਿਹਾ ਹੈ ।ਪਰ ਲੋਕ ਇਸ ਪ੍ਰਤੀ ਲਾਪ੍ਰਵਾਹੀ ਦਿਖਾ ਰਹੇ ਹਨ। ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ।ਭਾਰਤ ਵਿਚ ਮਰੀਜ਼ਾਂ ਦੀ ਗਿਣਤੀ ਘੱਟਦੇ ਸਾਰ ਲੋਕ ਇਸ ਬੀਮਾਰੀ ਨੂੰ ਭੁੱਲ ਚੁੱਕੇ ਹਨ। ਮਾਹਰਾਂ ਵੱਲੋਂ ਇਹ ਗੱਲ ਦੱਸੀ ਜਾ ਰਹੀ ਹੈ ਕਿ ਅਗਲੇ ਤਿੰਨ ਮਹੀਨੇ ਬੇਹੱਦ ਸੰਵੇਦਨਸ਼ੀਲ ਮੰਨੇ ਜਾ ਰਹੇ ਹਨ। ਕਿਉਂਕਿ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਸਾਰ ਹੀ ਇਸ ਵਾਇਰਸ ਦੇ ਫੈਲਾਅ ਵਿੱਚ ਵਾਧਾ ਹੋ ਰਿਹਾ ਹੈ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …