Breaking News

ਪੰਜਾਬ ਚ ਇਥੇ 24 ਜੂਨ ਤੋਂ ਲੈਕੇ 26 ਜੂਨ ਤਕ ਇਹਨਾਂ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਕਰਨ ਦਾ ਲਿਆ ਫੈਸਲਾ, ਤਾਜਾ ਵੱਡੀ ਖ਼ਬਰ

ਆਈ ਤਾਜ਼ਾ ਵੱਡੀ ਖਬਰ 

ਇਸ ਵਾਰ ਪੈਣ ਵਾਲੀ ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਉਥੇ ਹੀ ਸਰਕਾਰ ਵੱਲੋਂ ਗਰਮੀ ਦੇ ਵਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਬੱਚਿਆਂ ਦੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਗਰਮੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਗਰਮੀ ਦੇ ਕਾਰਨ ਜਿੱਥੇ ਬਾਜ਼ਾਰਾਂ ਵਿਚ ਵੀ ਸੁਨਸਾਨ ਪਸਰੀ ਹੋਈ ਹੈ। ਉਥੇ ਹੀ ਗਰਮੀ ਤੋਂ ਰਾਹਤ ਪਾਉਣ ਵਾਸਤੇ ਲੋਕਾਂ ਵੱਲੋਂ ਵੱਖਰੇ ਵੱਖਰੇ ਤਰੀਕਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਹੁਣ ਪੰਜਾਬ ਵਿੱਚ ਇਥੇ 24 ਜੂਨ ਤੋਂ ਲੈ ਕੇ 26 ਜੂਨ ਤਕ ਇਹਨਾਂ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਕਰਨ ਦਾ ਲਿਆ ਗਿਆ ਫੈਸਲਾ, ਜਿਸ ਬਾਰੇ ਤਾਜਾ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਸਮਰਾਲਾ ਤੋਂ ਇਕ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਆਉਣ ਵਾਲੇ ਤਿੰਨ ਦਿਨਾਂ ਦੇ ਦੌਰਾਨ ਰੈਡੀਮੇਡ ਤੇ ਮੁਨਿਆਰੀ ਦੀਆਂ ਦੁਕਾਨਾਂ 3 ਦਿਨ ਬੰਦ ਰਹਿਣਗੀਆਂ ਇਸ ਦੀ ਜਾਣਕਾਰੀ ਜਿੱਥੇ ਸਮਰਾਲਾ ਵਿੱਚ ਹੀ ਸਥਾਨਕ ਰੈਡੀਮੇਡ ਤੇ ਮੁਨਿਆਰੀ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਰਾਏ ਵੱਲੋਂ ਦਿੱਤੀ ਗਈ ਹੈ ਜਿਨ੍ਹਾਂ ਦੱਸਿਆ ਕਿ ਵਧ ਰਹੀ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਸਥਾਨਕ ਦੁਕਾਨਦਾਰਾਂ ਵਲੋਂ ਆਪਸੀ ਸਹਿਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ।

ਜਿਨ੍ਹਾਂ ਵੱਲੋਂ ਹੁਣ ਦਿਨੋ-ਦਿਨ ਵੱਧ ਰਹੀ ਗਰਮੀ ਕਰਕੇ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ ਜਿੱਥੇ ਹੁਣ ਸਮਰਾਲਾ ਦੇ ਬਾਜ਼ਾਰਾਂ 24 ਜੂਨ ਤੋਂ ਲੈ ਕੇ 26 ਜੂਨ ਤੱਕ ਸ਼ਹਿਰ ਦੀਆਂ ਸਾਰੀਆਂ ਰੈਡੀਮੇਡ ਤੇ ਮਨੀਆਰੀ ਦੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਜਿੱਥੇ ਹੁਣ ਸਮਰਾਲਾ ਦੇ ਵਿੱਚ ਜੂਨ ਮਹੀਨੇ ਦੇ ਆਖਰੀ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ 24 ਜੂਨ ਤੋਂ 26 ਜੂਨ ਤੱਕ ਯੂਨੀਅਨ ਵਿਚ ਸ਼ਾਮਲ ਸ਼ਹਿਰ ਦੀਆਂ ਸਾਰੀਆਂ ਰੈਡੀਮੇਡ ਤੇ ਮਨੀਆਰੀ ਦੀਆਂ ਦੁਕਾਨਾਂ ਬੰਦ ਰਹਿਣਗੀਆਂ।

ਜਿੱਥੇ ਦੁਕਾਨਦਾਰਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਕੁਝ ਰਾਹਤ ਮਿਲੇਗੀ ਉਥੇ ਹੀ ਇਨ੍ਹਾਂ ਦੁਕਾਨਾਂ ਤੋਂ ਸਾਮਾਨ ਲੈਣ ਆਉਣ ਵਾਲੇ ਗਾਹਕਾਂ ਨੂੰ ਤਿੰਨ ਦਿਨ ਇੰਤਜ਼ਾਰ ਕਰਨਾ ਪਵੇਗਾ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਵੇਗਾ। ਦੁਕਾਨਦਾਰਾਂ ਵੱਲੋਂ ਇਹ ਫੈਸਲਾ ਗਰਮੀ ਨੂੰ ਦੇਖਦੇ ਹੋਏ ਲਿਆ ਗਿਆ ਹੈ।

Check Also

ਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ

ਆਈ ਤਾਜਾ ਵੱਡੀ ਖਬਰ  ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, …