ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਆਏ ਦਿਨ ਹੀ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਕੁਝ ਹਾਦਸੇ ਖਰਾਬ ਮੌਸਮ ਕਾਰਨ ਹੋ ਰਹੇ ਹਨ ਤੇ ਕੁਝ ਵਰਤੀ ਜਾ ਰਹੀ ਅਣਗਹਿਲੀ ਕਾਰਨ। ਇਨਸਾਨ ਦੀ ਜਿੰਦਗੀ ਦੀ ਸਾਹਾਂ ਦੀ ਡੋਰ ਕਿਸ ਸਮੇਂ ਤੇ ਕਿੱਥੇ ਟੁੱਟ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਦੇਸ਼ ਅੰਦਰ ਪਿਛਲੇ ਦਿਨੀਂ ਧੁੰਦ ਪੈਣ ਕਾਰਨ ਵੀ ਬਹੁਤ ਸਾਰੇ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਸਾਲ ਦੇ ਸ਼ੁਰੂਆਤ ਤੋਂ ਹੁਣ ਤੱਕ ਆਉਣ ਵਾਲੀਆਂ ਸੋਗਮਈ ਇਨ੍ਹਾਂ ਖਬਰਾਂ ਨੇ ਮਾਹੌਲ ਨੂੰ ਗ-ਮ-ਗੀ-ਨ ਬਣਾ ਦਿੱਤਾ ਹੈ।
ਦੁਨੀਆ ਨੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ ਸਿੱਖਿਆ ,ਜਿੱਥੇ ਕੋਰੋਨਾਂ ਦੇ ਚਲਦਿਆ ਹੋਇਆ ਦੁਨੀਆ ਚ ਬਹੁਤ ਲੋਕਾਂ ਦੀ ਜਾਨ ਚਲੀ ਗਈ ।ਉਥੇ ਹੀ ਬਹੁਤ ਸਾਰੇ ਸੜਕ ਹਾਦਸੇ ਵਿੱਚ ਲੋਕਾਂ ਦੀ ਜਾਨ ਵੀ ਚਲੀ ਗਈ, ਤੇ ਕੁਝ ਹੋਰ ਕਾਰਨਾਂ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਹੁਣ ਪੰਜਾਬ ਅੰਦਰ ਭਿਆਨਕ ਸੜਕ ਹਾਦਸਾ ਵਾਪਰਨ ਦੀ ਮਾੜੀ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬਹਿਰਾਮ ਤੇ ਫਗਵਾੜਾ-ਰੋਪੜ ਮੁੱਖ ਮਾਰਗ ਨੇੜੇ ਟੌਲ ਪਲਾਜਾ ਬਹਿਰਾਮ ਕੋਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਕਾਰ ਫਗਵਾੜੇ ਤੋਂ ਆ ਰਹੀ ਸੀ ਜੋ ਫਰੀਦਕੋਟ ਤੋਂ ਮੋਹਾਲੀ ਜਾ ਰਹੀ ਸੀ। ਇਹ ਕਾਰ ਜੋ ਫਗਵਾੜਾ ਸਾਇਡ ਤੋਂ ਪੀ ਬੀ 03 ਬੀ ਈ 6713 ਆ ਰਹੀ ਸੀ,ਜਿਸ ਨੂੰ ਕੁਮਾਰ ਦੀਪ ਸਿੰਘ ਪੁੱਤਰ ਬਲਕਰਨ ਸਿੰਘ ਵਾਸੀ ਰਾਮੇਆਣਾ ਜੈਤੋ ਜਿਲ੍ਹਾ ਫਰੀਦਕੋਟ ਚਲਾ ਰਿਹਾ ਸੀ। ਜਦੋਂ ਘਟਨਾ ਸਥਾਨ ਕੋਲ ਪਹੁੰਚੀ ਤਾਂ ਉਸ ਸਮੇਂ ਹੀ ਰਾਮਪਾਲ ਪੁੱਤਰ ਸਰੂਪ ਚੰਦ, ਭਜਨ ਕੌਰ ਤੇ ਹਰਸ਼ ਵਾਸੀ ਦੁਸਾਂਝ ਕਲਾਂ ਜਿਲ੍ਹਾ ਜਲ਼ੰਧਰ ਜੋ ਮੋਟਰ
ਸਾਈਕਲ ਨੰ:ਪੀ.ਬੀ.08ਸੀ ਸੀ 9300 ਤੇ ਸਵਾਰ ਹੋ ਬਹਿਰਾਮ ਤੋਂ ਫਗਵਾੜਾ ਵੱਲ ਜਾ ਰਹੇ ਸਨ । ਇਨ੍ਹਾਂ ਦੋਹਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਇਸ ਭਿਆਨਕ ਹਾਦਸੇ ਵਿਚ ਭਜਨ ਕੌਰ ਦੀ ਮੌਤ ਹੋ ਗਈ, ਤੇ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …