ਦੂਰ ਦੂਰ ਤੱਕ ਹੋ ਰਹੇ ਚਰਚੇ
ਵਿਆਹ ਤਾਂ ਪੰਜਾਬ ਵਿਚ ਰੋਜਾਨਾ ਹੀ ਕਈ ਹੋ ਰਹੇ ਹਨ ਪਰ ਇੱਕ ਵਿਆਹ ਦੇ ਚਰਚੇ ਦੂਰ ਤੱਕ ਹੋ ਗਏ ਹਨ। ਦਰਅਸਲ ਵਿਚ ਇਹ ਵਿਆਹ ਹੈ ਹੀ ਅਨੋਖਾ ਸੀ ਜੋ ਅੱਜ ਤਕ ਪੰਜਾਬ ਚ ਨਹੀਂ ਹੋਇਆ ਹੈ। ਇਸ ਵਿਆਹ ਦੇ ਬਾਰੇ ਵਿਚ ਸਾਰੇ ਸਿਫਤਾਂ ਹੀ ਕਰ ਰਹੇ ਹਨ। ਇਹ ਵਿਆਹ ਪੰਜਾਬ ਦੇ ਖੰਨੇ ਵਿਖੇ ਹੋਇਆ ਹੈ।
ਅਸਲ ‘ਚ ਖੰਨਾ ਦੇ ਪਿੰਡ ਹੋਲ ‘ਚ ਇਸ ਵਿਆਹ ਦੌਰਾਨ ਪਰਿਵਾਰ ਦੇ 5 ਮੈਂਬਰ ਹੀ ਬਾਰਾਤ ਲੈ ਕੇ ਗਏ ਅਤੇ ਬਿਨਾਂ ਦਾਜ-ਦਹੇਜ ਲਏ ਕੁੜੀ ਵਿਆਹ ਲਿਆਏ। ਵਿਆਹ ਦਾ ਜੋ ਖਰਚਾ ਬਚਿਆ, ਉਨ੍ਹਾਂ ਪੈਸਿਆਂ ਨਾਲ ਇਸ ਪਰਿਵਾਰ ਨੇ ਪੂਰੇ ਪਿੰਡ ‘ਚ ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਮਾਸਕ, ਸੈਨੇਟਾਈਜ਼ਰ ਅਤੇ 300 ਪਰਿਵਾਰਾਂ ਨੂੰ ਸੂਟ ਅਤੇ ਮਠਿਆਈਆਂ ਵੰਡ ਦਿੱਤੀਆਂ।
ਪਰਿਵਾਰ ਵਾਲਿਆਂ ਅਤੇ ਵਿਆਹ ਵਾਲੇ ਮੁੰਡੇ-ਕੁੜੀ ਦਾ ਕਹਿਣਾ ਹੈ ਕਿ ਉਹ ਸਾਦੇ ਢੰਗ ਨਾਲ ਵਿਆਹ ਕਰਨਾ ਚਾਹੁੰਦੇ ਸਨ ਅਤੇ ਵਿਆਹ ‘ਚ ਆਰਕੈਸਟਰਾ ਅਤੇ ਸ਼ਰਾਬ ਆਦਿ ‘ਤੇ ਪੈਸੇ ਬਰਬਾਦ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਦੇ ਢੰਗ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਅਤੇ ਪਿੰਡ ਵਾਸੀਆਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਮਠਿਆਈਆਂ ਵੰਡਣ ‘ਚ ਉਨ੍ਹਾਂ ਨੂੰ ਜੋ ਖੁਸ਼ੀ ਮਿਲੀ ਹੈ, ਉਸ ਦੀ ਕੋਈ ਰੀਸ ਨਹੀਂ।
ਇਸ ਮੌਕੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਸਾਦੇ ਅਤੇ ਸਾਦਗੀ ਭਰੇ ਵਿਆਹ ਕਰਨੇ ਚਾਹੀਦੇ ਹਨ ਤਾਂ ਜੋ ਕੁੜੀ ਵਾਲਿਆਂ ਦੇ ਪਰਿਵਾਰ ‘ਤੇ ਕਰਜ਼ਾ ਨਾ ਚੜ੍ਹੇ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …