Breaking News

ਪੰਜਾਬ ਚ ਇਥੇ ਸਿਵਿਆਂ ਚ ਪਈਆਂ ਭਾਜੜਾਂ – ਪੁਲਸ ਕਰ ਰਹੀ ਹੁਣ ਜੋਰਾਂ ਤੇ ਇਹ ਖੋਜ

ਆਈ ਤਾਜਾ ਵੱਡੀ ਖਬਰ

ਪੰਜਾਬ ਸੂਬੇ ਅੰਦਰਲੇ ਹਾਲਾਤ ਦਿਨੋਂ ਦਿਨ ਹੋਰ ਨਾ-ਸਾ-ਜ਼ ਹੁੰਦੇ ਜਾ ਰਹੇ ਹਨ। ਸਮੇਂ ਨੂੰ ਦੇਖਦੇ ਹੋਏ ਹਾਲਾਤ ਇਸ ਸਮੇਂ ਅਜਿਹੇ ਹਨ ਕਿ ਲੋਕ ਘਰ ਤੋਂ ਬਾਹਰ ਨਿਕਲਣਾ ਵੀ ਮੁਨਾਸਿਬ ਨਹੀਂ ਸਮਝਦੇ। ਅਜਿਹੇ ਸਮੇਂ ਅੰਦਰ ਜਦੋਂ ਕੋਈ ਵਰਤਾਰਾ ਹੁੰਦਾ ਹੈ ਤਾਂ ਉਸ ਨੂੰ ਦੇਖ ਹਰ ਕੋਈ ਬੇਹੱਦ ਹੈਰਾਨ ਰਹਿ ਜਾਂਦਾ ਹੈ। ਕਿਉਂਕਿ ਅਜੋਕੇ ਸਮੇਂ ਅੰਦਰ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਦੂਸਰਾ ਅੱਜ ਦੇ ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਦਾ

ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਿਸ ਕਾਰਨ ਅਜੋਕੇ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਨੌਜਵਾਨਾਂ ਨਾਲ ਜੁੜੀਆਂ ਹੋਈਆਂ ਕਈ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਸੁਣਨ ਵਿੱਚ ਸਾਹਮਣੇ ਆਉਂਦੀਆਂ ਹਨ। ਦੇਸ਼ ਅੰਦਰ ਕਈ ਤਰ੍ਹਾਂ ਦੇ ਵਿਭਾਗ ਹਨ ਜਿਨ੍ਹਾਂ ਵਿਚੋਂ ਪੁਲਿਸ ਸ਼ਾਇਦ ਇੱਕ ਅਜਿਹਾ ਵਿਭਾਗ ਹੈ ਜਿਸ ਦੀ ਜ਼ਿੰਮੇਵਾਰੀ ਸਾਡੇ ਸਮਾਜ ਪ੍ਰਤੀ ਸਭ ਤੋਂ ਵੱਧ ਹੁੰਦੀ ਹੈ। ਇਸੇ ਹੀ ਜ਼ਿੰਮੇਵਾਰੀ ਤਹਿਤ ਜਦੋਂ ਜਲੰਧਰ ਦੀ ਪੁਲੀਸ ਵੱਲੋਂ ਬਾਬਾ ਦਾਦਾਮਲ ਸ਼ਮਸ਼ਾਨ ਭੂਮੀ ਵਿਖੇ ਰੇਡ ਕੀਤੇ ਗਏ ਤਾਂ ਉਥੇ ਬੈਠੇ ਹੋਏ 3 ਸ਼ੱਕੀ ਨੌਜਵਾਨ

ਭੱਜ ਗਏ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਹ ਨੌਜਵਾਨ ਆਪਣੀ ਬਾਈਕ ਨੂੰ ਉੱਥੇ ਹੀ ਛੱਡ ਗਏ ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਕਿਹਾ ਕਿ ਰੁਟੀਨ ਚੈਕਿੰਗ ਦੌਰਾਨ ਜਦੋਂ ਉਨ੍ਹਾਂ ਨੇ ਸ਼ਮਸ਼ਾਨ ਘਾਟ ਵਿਖੇ ਰੇਡ ਕੀਤੀ ਤਾਂ ਸ਼ੱਕੀ ਹਾਲਤ ਵਿੱਚ ਬੈਠੇ ਹੋਏ ਤਿੰਨ ਨੌਜਵਾਨ ਬਾਈਕ ਉੱਥੇ ਹੀ ਛੱਡ ਕੇ ਭੱਜ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਉਹਨਾਂ ਨੂੰ ਮੌਕੇ ‘ਤੇ ਕੋਈ

ਨ-ਸ਼ੀ-ਲੀ ਚੀਜ਼ ਬਰਾਮਦ ਨਹੀਂ ਹੋਈ ਹੈ ਪਰ ਉਨ੍ਹਾਂ ਨੇ ਮੋਟਰ ਸਾਇਕਲ ਦੇ ਦਸਤਾਵੇਜ਼ਾਂ ਦੇ ਆਧਾਰ ‘ਤੇ ਮਾਲਕ ਦੀ ਪਹਿਚਾਣ ਕਰ ਲਈ ਹੈ ਅਤੇ ਉਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਮਕਸੂਦਾਂ ਮੰਡੀ ਦੇ ਰਹਿਣ ਵਾਲੇ ਮੋਟਰ ਸਾਈਕਲ ਦੇ ਮਾਲਕ ਨੇ ਆਖਿਆ ਹੈ ਕਿ ਉਸ ਦਾ ਦੋਸਤ ਉਸ ਕੋਲੋਂ ਮੋਟਰ ਸਾਈਕਲ ਮੰਗ ਕੇ ਲੈ ਗਿਆ ਸੀ। ਜਿਸ ਤੋਂ ਬਾਅਦ ਇਸ ਵਿਸ਼ੇ ‘ਤੇ ਐਸ ਐਚ ਓ ਰਾਜੇਸ਼ ਸ਼ਰਮਾ ਨੇ ਕਿਹਾ ਕਿ ਮੋਟਰ ਸਾਈਕਲ ਮਾਲਕ ਦੇ ਬਿਆਨਾਂ ਦੇ ਆਧਾਰ ‘ਤੇ ਉਸਦੇ ਦੋਸਤ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਸਾਰੀ ਸੱਚਾਈ ਸਾਹਮਣੇ ਆਏਗੀ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …