ਆਈ ਤਾਜ਼ਾ ਵੱਡੀ ਖਬਰ
ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ ਉਥੇ ਹੀ ਪਰਿਵਾਰਕ ਮੈਂਬਰਾਂ ਦੀ ਜਾਨ ਵੀ ਜਾ ਰਹੀ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਜਿਥੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਉਥੇ ਹੀ ਇਨ੍ਹਾਂ ਲੋਕਾਂ ਦੇ ਜਾਣ ਨਾਲ ਉਨ੍ਹਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਪੂਰੀ ਨਹੀਂ ਹੋ ਸਕਦੀ। ਇਨ੍ਹਾਂ ਘਰਾਂ ਵਿੱਚ ਵਾਪਰ ਰਹੇ ਹਾਦਸਿਆਂ ਦੇ ਵਿੱਚ ਜਿੱਥੇ ਕਈ ਪਰਿਵਾਰਕ ਮੈਂਬਰਾਂ ਦੇ ਉਨ੍ਹਾਂ ਮੈਂਬਰਾਂ ਦੀ ਮੌਤ ਹੋ ਜਾਂਦੀ ਹੈ , ਜਿਨ੍ਹਾਂ ਦੇ ਕਾਰਨ ਹੀ ਪੂਰੇ ਘਰ ਦਾ ਗੁਜ਼ਾਰਾ ਚੱਲਦਾ ਹੈ। ਜਿਹਨਾਂ ਦੀ ਮੌਤ ਹੋਣ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਪੰਜਾਬ ਵਿਚ ਸਲੰਡਰ ਫਟਣ ਕਾਰਨ ਵਾਪਰੇ ਹਾਦਸੇ ਵਿੱਚ ਪਿਓ-ਪੁੱਤਰ ਦੀ ਮੌਤ ਹੋ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਮਾਮਲਾ ਸ਼ੁੱਕਰਵਾਰ ਤੜਕੇ ਨੂੰ ਜਲੰਧਰ ਦੇ ਨਜ਼ਦੀਕ ਪੈਂਦੇ ਲੰਮਾ ਪਿੰਡ ਤੋਂ ਸਾਹਮਣੇ ਆਇਆ ਹੈ। ਜਿਥੇ ਇਸ ਪਿੰਡ ਦੇ ਵਿੱਚ ਉਸ ਸਮੇਂ ਇਕ ਘਰ ਵਿੱਚ ਅਚਾਨਕ ਹੀ ਅੱਗ ਲੱਗ ਗਈ ਜਦੋਂ ਸਵੇਰੇ ਉੱਠ ਕੇ ਗੈਸ ਦੀ ਵਰਤੋਂ ਕੀਤੀ ਗਈ। ਜਦ ਕਿ ਗੈਸ ਦੀ ਪਾਈਪ ਲੀਕ ਹੋ ਰਹੀ ਸੀ ਅਤੇ ਪੂਰੇ ਘਰ ਵਿਚ ਗੈਸ ਫ਼ੈਲੀ ਹੋਈ ਸੀ। ਗੈਸ ਨੂੰ ਚਲਾਉਂਦੇ ਪੂਰੇ ਘਰ ਵਿਚ ਅੱਗ ਫੈਲ ਗਈ ਅਤੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਜਿੱਥੇ ਇਸ ਹਾਦਸੇ ਕਾਰਨ ਬਿਹਾਰ ਦੇ ਰਹਿਣ ਵਾਲੇ ਰਾਜ ਕੁਮਾਰ ਅਤੇ ਉਸਦੇ ਡੇਢ ਸਾਲ ਦੇ ਪੁੱਤਰ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ।
ਉੱਥੇ ਹੀ ਇਸ ਹਾਦਸੇ ਵਿਚ ਉਸ ਦੀ ਪਤਨੀ ਅਤੇ ਦੂਜਾ ਪੁੱਤਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਜਿਸ ਨੂੰ ਇਸ ਸਮੇਂ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜੋ ਇਸ ਸਮੇਂ ਜਲੰਧਰ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ,ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਲੰਧਰ ਕਮਿਸ਼ਨਰੇਟ ਪੁਲੀਸ ਦੇ ਏਡੀਸੀਪੀ 1 ਸੋਹੇਲ ਮੀਰ ਕਾਸਿਮ ਘਟਨਾ ਸਥਾਨ ਤੇ ਪਹੁੰਚੇ, ਜਿਨ੍ਹਾਂ ਦੱਸਿਆ ਕਿ ਗੈਸ ਚੁੱਲ੍ਹੇ ਨੂੰ ਕਿਸੇ ਕੰਮ ਲਈ ਚਲਾਇਆ ਗਿਆ ਸੀ ਤਾਂ ਉਸ ਸਮੇਂ ਹੀ ਸਾਰੇ ਘਰ ਵਿੱਚ ਅੱਗ ਲੱਗੀ।
ਇਸ ਘਟਨਾ ਨੇ ਉਸ ਸਮੇਂ ਪਤਾ ਚੱਲਿਆ ਜਦੋਂ ਸਲੰਡਰ ਫਟਣ ਕਾਰਨ ਵੱਡਾ ਧਮਾਕਾ ਹੋਇਆ ਅਤੇ ਆਵਾਜ਼ ਸੁਣ ਕੇ ਆਂਢੀ-ਗੁਆਂਢੀ ਉਨ੍ਹਾਂ ਦੇ ਘਰ ਵੱਲ ਆਏ, ਅਤੇ ਲੋਕਾਂ ਵੱਲੋਂ ਤੁਰੰਤ ਹੀ ਐਂਬੂਲੈਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਸ ਨੂੰ ਫੋਨ ਕੀਤਾ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …