Breaking News

ਪੰਜਾਬ ਚ ਇਥੇ ਸਰਕਾਰੀ ਸਕੂਲਾਂ ਲਈ ਆਈ ਵੱਡੀ ਖਬਰ, ਅਧਿਆਪਕਾਂ ਲਈ ਜਾਰੀ ਹੋਇਆ ਫੁਰਮਾਨ, ਲਿਆ ਸਖਤ ਫੈਸਲਾ

ਆਈ ਤਾਜ਼ਾ ਵੱਡੀ ਖਬਰ

ਇਕ ਪਾਸੇ ਪੰਜਾਬ ਵਿੱਚ ਮਾਨ ਸਰਕਾਰ ਵੱਲੋਂ ਸਕੂਲੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਅੈਲਾਨ ਤੇ ਐਲਾਨ ਕੀਤੇ ਜਾ ਰਹੇ ਹਨ । ਕਈ ਤਰ੍ਹਾਂ ਦੇ ਵਾਅਦੇ ਹੁਣ ਮਾਨ ਸਰਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸੇ ਵਿਚਕਾਰ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਹੁਣ ਕਲਾਸਾਂ ਦੇ ਵਿਚ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰ ਸਕਣਗੇ । ਦੱਸ ਦੇਈਏ ਕਿ ਇਹ ਫ਼ਰਮਾਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਲਾਗੂ ਹੋਇਆ ਹੈ । ਗੁਰਦਾਸਪੁਰ ਦੇ ਡੀ ਈ ਓ ਨੇ ਸਮੂਹ ਸਕੂਲ ਮੁਖੀਆਂ ਨੂੰ ਹੁਣ ਪੱਤਰ ਜਾਰੀ ਕਰ ਦਿੱਤੇ ਹਨ ।

ਇਸ ਪੱਤਰ ਮੁਤਾਬਕ ਹੁਣ ਸਰਕਾਰੀ ਸਕੂਲਾਂ ਦਾ ਸਟਾਫ ਕਿਸੇ ਵੀ ਜਮਾਤ ਵਿਚ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰ ਸਕੇਗਾ । ਇੰਨਾ ਹੀ ਨਹੀਂ ਸਗੋਂ ਮੋਬਾਈਲ ਫੋਨ ਬੰਦ ਰੱਖ ਕੇ ਜਾਂ ਫਿਰ ਸਕੂਲ ਦੇ ਮੁਖੀ ਨੂੰ ਜਮ੍ਹਾ ਕਰਵਾ ਕੇ ਹੀ ਅਧਿਆਪਕ ਹੁਣ ਕਲਾਸ ਲਗਾ ਸਕਣਗੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਅੜਿੱਕਾ ਨਾ ਆ ਸਕੇ । ਦੱਸ ਦੇਈਏ ਕਿ ਇਹ ਸਖ਼ਤ ਹੁਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਸ਼ਿਕਾਇਤ ਦਾ ਨੋਟਿਸ ਲੈਣ ਤੋਂ ਬਾਅਦ ਦੀ ਆਈ ਉਹਦੇ ਵੱਲੋਂ ਜਾਰੀ ਕੀਤੇ ਗਏ ਹਨ ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਸ ਸਰਕਾਰ ਵੱਲੋਂ ਸਕੂਲ ਦੇ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਤਰ੍ਹਾਂ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ , ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਆਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਕੂਲਾਂ ਨੂੰ ਦਿੱਲੀ ਦੇ ਸਕੂਲਾਂ ਵਾਂਗ ਹੀ ਬਣਾਇਆ ਜਾਵੇਗਾ, ਜਿੱਥੇ ਬੱਚੇ ਸਮਾਰਟ ਸਿੱਖਿਆ ਹਾਸਲ ਕਰ ਸਕਣਗੇ । ਜਿਸ ਦੇ ਚਲਦੇ ਹੁਣ ਮਾਨ ਸਰਕਾਰ ਲਗਾਤਾਰ ਅੈਲਾਨ ਤੇ ਐਲਾਨ ਕਰਦੀ ਹੋਈ ਨਜ਼ਰ ਆ ਰਹੀ ਹੈ ।

ਪਰ ਇਸੇ ਵਿਚਕਾਰ ਹੁਣ ਗੁਰਦਾਸਪੁਰ ਦੇ ਡੀ ਈ ਓ ਦੇ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਕਲਾਸ ਵਿਚ ਸਕੂਲ ਦਾ ਸਟਾਫ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰੇਗਾ , ਉਸ ਬਾਬਤ ਸਾਡੇ ਪਾਠਕਾਂ ਦੇ ਕੀ ਵਿਚਾਰ ਹਨ ਸਾਡੇ ਕੁਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜੋ । ਪਰ ਬੱਚਿਆਂ ਦੀ ਖ਼ਰਾਬ ਹੋ ਰਹੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਗੁਰਦਾਸਪੁਰ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …