ਆਈ ਤਾਜ਼ਾ ਵੱਡੀ ਖਬਰ
ਜਿੱਥੇ ਸਾਰੇ ਦੇਸ਼ਾਂ ਵੱਲੋਂ ਆਪਣੇ ਦੇਸ਼ਾਂ ਅੰਦਰ ਕਰੋਨਾ ਦਾ ਖਾਤਮਾ ਕਰਨ ਵਾਸਤੇ ਟੀਕਾਕਰਣ ਮੁਹਿੰਮ ਦਾ ਆਰੰਭ ਕੀਤਾ ਗਿਆ ਸੀ ਜਿਸ ਸਦਕਾ ਇਸ ਕਰੋਨਾ ਨੂੰ ਖ਼ਤਮ ਕੀਤਾ ਜਾ ਸਕੇ। ਜਿੱਥੇ ਕਰੋਨਾ ਕੇਸਾਂ ਵਿੱਚ ਕਾਫੀ ਕਮੀ ਆਉਣ ਤੋਂ ਬਾਅਦ ਲੋਕਾਂ ਦਾ ਜਨਜੀਵਨ ਆਮ ਵਾਂਗ ਹੋਣ ਲੱਗਾ ਸੀ। ਉੱਥੇ ਹੀ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਤੋਂ ਬਾਅਦ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਉਥੇ ਹੀ ਦੱਖਣੀ ਅਫਰੀਕਾ ਵਿੱਚ ਨਵੇਂ ਸਾਮ੍ਹਣੇ ਆਏ ਓਮੀਕਰੋਨ ਵੈਰੀਐਂਟ ਦੇ ਕਾਰਨ ਲੋਕਾਂ ਵਿੱਚ ਫਿਰ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਜਿੱਥੇ ਇਹ ਨਵਾਂ ਵੈਰੀਏਂਟ 38 ਦੇਸ਼ਾਂ ਵਿਚ ਫੈਲ ਗਿਆ ਹੈ ਉਥੇ ਹੀ ਭਾਰਤ ਵਿੱਚ ਵੀ ਕਰੋਨਾ ਦੇ ਮਾਮਲੇ ਬਹੁਤ ਸਾਰੇ ਫਿਰ ਤੋਂ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਜੋ ਕਿ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹੁਣ ਪੰਜਾਬ ਦੇ ਏਥੇ ਸਕੂਲ ਵਿੱਚ ਚਾਰ ਵਿਦਿਆਰਥੀਆਂ ਦੇ ਕਰੋਨਾ ਦੀ ਚਪੇਟ ਹੋਣ ਕਾਰਨ ਹੜਕੰਪ ਮਚ ਗਿਆ ਹੈ ਜਿਸ ਕਾਰਨ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਬੱਸੀ ਸਥਿਤ ਡੀ ਏ ਵੀ ਪਬਲਿਕ ਸਕੂਲ ਵਿੱਚ ਅੱਜ ਚਾਰ ਵਿਦਿਆਰਥੀਆਂ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਸਕੂਲ ਵਿਚ ਹਾਹਾਕਾਰ ਮੱਚ ਗਈ ਹੈ। ਜਿੱਥੇ ਇਸ ਸਕੂਲ ਵਿਚ ਵਿਦਿਆਰਥੀਆਂ ਅਧਿਆਪਕਾਂ ਅਤੇ ਹੋਰ ਸਟਾਫ ਦੇ ਸੈਂਪਲ ਵੀ ਲੈ ਗਏ ਸਨ।
ਜਿਨ੍ਹਾਂ ਵਿੱਚ 45 ਬੱਚਿਆਂ ਅਤੇ 35 ਸਕੂਲ ਦੇ ਸਟਾਫ ਮੈਂਬਰਾਂ ਦੇ ਟੈਸਟ ਕੀਤੇ ਗਏ ਸਨ। ਉਥੇ ਹੀ ਕੀਤੇ ਗਏ ਇਹਨਾਂ ਟੈਸਟਾਂ ਤੋਂ ਬਾਅਦ ਸਕੂਲ ਦੇ 2 ਸਟਾਫ ਅਤੇ ਚਾਰ ਵਿਦਿਆਰਥੀਆਂ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ ਸਕੂਲ ਨੂੰ ਕੰਟੇਨਮੈਂਟ ਐਲਾਨ ਕਿ ਸਿਹਤ ਵਿਭਾਗ ਵੱਲੋਂ ਬੰਦ ਕੀਤਾ ਗਿਆ ਹੈ।
ਉਥੇ ਹੀ ਕਰੋਨਾ ਦੀ ਚਪੇਟ ਵਿੱਚ ਆਉਣ ਵਾਲੇ ਇਨ੍ਹਾਂ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਟੈਸਟ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਮੁੜ ਤੋਂ ਸਕੂਲਾਂ ਅੰਦਰ ਸਾਹਮਣੇ ਆਉਣ ਵਾਲੇ ਕਰੋਨਾ ਦੇ ਕੇਸ ਪੰਜਾਬ ਵਿਚ ਕਰੋਨਾ ਦੀ ਤੀਜੀ ਲਹਿਰ ਦੇ ਆਉਣ ਦਾ ਖਤਰਾ ਦਰਸਾ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …