Breaking News

ਪੰਜਾਬ ਚ ਇਥੇ ਸਕੂਲ ਦੇ 3 ਅਧਿਆਪਕ ਅਤੇ 14 ਬਚੇ ਨਿਕਲੇ ਕੋਰੋਨਾ ਪੌਜੇਟਿਵ ,ਮਚਿਆ ਹੜਕੰਪ

ਆਈ ਤਾਜਾ ਵੱਡੀ ਖਬਰ

ਵੈਸ਼ਵਿਕ ਮਹਾਂਮਾਰੀ ਪੂਰੀ ਦੁਨੀਆਂ ਚ ਆਪਣਾ ਕਹਿਰ ਬਰਸਾ ਰਹੀ ਹੈ। ਹੁਣ ਵੈਕਸੀਨ ਨੇ ਲੋਕਾਂ ਚ ਥੋੜੀ ਜਹੀ ਉਮੀਦ ਜਤਾਈ ਹੈ ਕਿ ਉਹਨਾਂ ਨੂੰ ਇਸ ਬਿਮਾਰੀ ਤੌ ਨਿਜ਼ਾਤ ਮਿਲੇਗੀ, ਅਤੇ ਹੁਣ ਲੋਕਾਂ ਚ ਡਰ ਦਾ ਮਾਹੌਲ ਵੀ ਘਟ ਹੋਇਆ ਹੈ, ਪਰ ਹੁਣ ਇਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ ਜਿਸਨੇ ਲੋਕਾਂ ਚ ਇੱਕ ਵਾਰ ਫਿਰ ਇਸ ਡਰ ਨੂੰ ਜਗਾ ਦਿੱਤਾ ਹੈ।ਭਾਰਤ ਚ ਜਿੱਥੇ ਵੈਕਸੀਨ ਦਾ ਜਾਂਚ ਪੜਾਅ ਚਲ ਰਿਹਾ ਹੈ, ਉਥੇ ਹੀ ਇਕ ਅਜਿਹਾ ਸੂਬਾ ਵੀ ਹੈ, ਜਿੱਥੇ ਕਰੋਨਾ ਨੇ ਦਸਤਕ ਦੇ ਦਿੱਤੀ ਹੈ। ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਇੱਥੇ ਇਸ ਬਿਮਾਰੀ ਦਾ ਅਉਣਾ, ਸਭ ਨੂੰ ਹੈਰਾਨ ਅਤੇ ਚਿੰਤਾ ਚ ਪਾ ਰਿਹਾ ਹੈ।

ਇੱਕ ਅਜਿਹਾ ਅਦਾਰਾ ਵੈਸ਼ਵਿਕ ਮਹਾਂਮਾਰੀ ਦੀ ਚਪੇਟ ਚ ਆਇਆ ਹੈ ਜਿਸਨੇ ਮਾਂ ਬਾਪ ਤੋਂ ਇਲਾਵਾ ਆਸ ਪਾਸ ਵਾਲਿਆ ਨੂੰ ਵੀ ਚਿੰਤਾ ਚ ਪਾ ਦਿੱਤਾ ਹੈ।ਦਸ ਦਈਏ ਕਿ ਇੱਕ ਸਕੂਲ ਚ ਕੁੱਝ ਬੱਚੇ ਅਤੇ ਅਧਿਆਪਕ ਮਹਾਂਮਾਰੀ ਦੀ ਚਪੇਟ ਆਏ ਨੇ, ਰੋਜ਼ ਟੈਸਟ ਹੋਣ ਦੇ ਬਾਵਜੂਦ ਉਹਨਾਂ ਨੂੰ ਇਸ ਬਿਮਾਰੀ ਦੀ ਲਪੇਟ ਚ ਪਾਇਆ ਗਿਆ ਹੈ।ਇਹ ਸਕੂਲ ਨਵਾਂ ਸ਼ਹਿਰ ਪਿੰਡ ਸਲੋਹ ਵਿੱਖੇ ਸਥਿਤ ਹਾਈ ਸਕੂਲ ਹੈ, ਜਿੱਥੇ ਤਿੰਨ ਅਧਿਆਪਕ ਅਤੇ 14 ਬੱਚੇ ਕਰੋਨਾ ਪੋਜ਼ੀਟਿਵ ਪਏ ਗਏ ਨੇ,ਜਿਸ ਤੋਂ ਬਾਅਦ ਇਲਾਕੇ ਚ ਦਹਿਸ਼ਤ ਫੈਲ ਚੁੱਕੀ ਹੈ। ਬੱਚਿਆਂ ਦੇ ਪਰਿਵਾਰਿਕ ਮੈਂਬਰ ਇਸ ਵੇਲੇ ਚਿੰਤਾ ਚ ਹਨ,ਓਥੇ ਹੀ ਸਕੂਲ ਨੂੰ ਫਿਲਹਾਲ ਦੇ ਲਈ ਬੰਦ ਕਰ ਦਿੱਤਾ ਗਿਆ ਹੈ।

ਅਹਿਤਿਆਤ ਵਰਤਦੇ ਹੋਏ ਸਕੂਲ ਨੂੰ ਸੈਨੀਟਾਇਜ਼ ਕਰਨ ਲਈ ਵੀ ਕਿ ਦਿੱਤਾ ਗਿਆ ਹੈ, ਨਾਲ ਹੀ ਬਾਕੀ ਬਚਿਆ ਦੇ ਵੀ ਟੈਸਟ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ। ਜਿਕਰਯੋਗ ਹੈ ਕਿ ਰੋਜ਼ਾਨਾ ਬੱਚਿਆਂ ਦੇ ਅਤੇ ਅਧਿਆਪਕਾਂ ਦੇ ਟੈਸਟ ਹੁੰਦੇ ਸਨ, ਅਤੇ ਇਸੇ ਦੌਰਾਨ ਇਹਨਾਂ ਮਾਮਲਿਆਂ ਦੇ ਬਾਰੇ ਪਤਾ ਲਗਾ। ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਨੂੰ ਦਸ ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ।ਸੁਰੱਖਿਆ ਨੂੰ ਧਿਆਨ ਚ ਰਖਦੇ ਹੋਏ ਸਕੂਲ ਨੂੰ ਜਿੱਥੇ ਬੰਦ ਕਿਤਾ ਗਿਆ ਹੈ, ਉਥੇ ਹੀ ਪੋਜ਼ੀਟਿਵ ਆਏ ਬੱਚਿਆਂ ਅਤੇ ਅਧਿਆਪਕਾਂ ਨੂੰ ਹੋਮ ਆਈਸੋਲੇਟ ਵੀ ਕਰ ਦਿੱਤਾ ਗਿਆ ਹੈ, ਤਾਂ ਜੌ ਇਹ ਬਿਮਾਰੀ ਅੱਗੇ ਨਾ ਫੈਲ ਸਕੇ।

ਇਸਦੇ ਨਾਲ ਹੀ ਸਿੱਖਿਆ ਅਫ਼ਸਰ ਨੂੰ ਕੁੱਝ ਦਿਨਾਂ ਲਈ ਸਕੂਲ ਬੰਦ ਕਰਨ ਲਾਈ ਕਿਹਾ ਗਿਆ ਹੈ, ਤਾਂ ਜੌ ਪੂਰੀ ਕਾਰਵਾਈ ਹੋ ਸਕੇ, ਅਤੇ ਕੋਈ ਹੋਰ ਮਾਮਲਾ ਸਾਹਮਣੇ ਨਾ ਆਵੇ। ਜਿਕਰੇਖਾਸ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਸਿੰਗਲਾ ਵਲੋ ਇੱਕ ਫਰਵਰੀ ਤੌ ਪੰਜਾਬ ਚ ਸਾਰੇ ਸਕੂਲ ਖੋਲ੍ਹਣ ਦੀ ਅਨੁਮਤੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਚ ਸਕੂਲ ਖੁੱਲੇ ਅਤੇ ਹੁਣ ਅਜਿਹੀ ਖ਼ਬਰ ਦਾ ਸਾਹਮਣੇ ਆਉਣਾ ਇਹ ਦਰਸਾਉਂਦਾ ਹੈ ਕਿ ਵੈਸ਼ਵਿਕ ਮਹਾਂਮਾਰੀ ਨੇ ਅਜੇ ਠੱਲ ਨਹੀਂ ਪਾਈ ਹੈ।

Check Also

ਪਿਤਾ ਸੁਹਰੇ ਘਰ ਤੋਂ ਧੀ ਨੂੰ ਵਾਪਿਸ ਬੈਂਡ ਵਾਜਿਆਂ ਨਾਲ ਲੈ ਆਇਆ ਪੇਕੇ ਘਰ , ਨਹੀਂ ਕੀਤਾ ਪਰਾਇਆ ਸਮਾਜ ਚ ਪੇਸ਼ ਕੀਤੀ ਮਿਸਾਲ

ਆਈ ਤਾਜਾ ਵੱਡੀ ਖਬਰ  ਮਾਪਿਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਜੇਕਰ ਧੀਆਂ ਵਿਆਹੀਆਂ ਗਈਆਂ …