ਆਈ ਤਾਜ਼ਾ ਵੱਡੀ ਖਬਰ
ਅੱਜਕਲ੍ਹ ਜਿਥੇ ਖੂਨ ਦੇ ਰਿਸ਼ਤੇ ਪਾਣੀ ਦੇ ਰਿਸ਼ਤੇ ਹੁੰਦੇ ਜਾ ਰਹੇ ਹਨ ਅਤੇ ਆਪਸੀ ਵਿਵਾਦ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਵੱਲੋਂ ਆਪਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਅੱਜ ਇੱਥੇ ਸਾਂਝੇ ਪਰਿਵਾਰਾਂ ਦੇ ਵਿੱਚ ਜ਼ਮੀਨ ਜਾਇਦਾਦ ਦੇ ਝਗੜੇ ਇਸ ਤਰਾਂ ਦੇ ਵਧ ਜਾਂਦੇ ਹਨ ਕਿ ਲੋਕਾਂ ਵੱਲੋਂ ਆਪਣੀਆਂ ਦਾ ਖੂਨ ਕਰਨ ਤੋਂ ਹੀ ਗੁਰੇਜ਼ ਨਹੀਂ ਕੀਤਾ ਜਾਂਦਾ ਅਤੇ ਆਪਣਿਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਜਿਸ ਨਾਲ ਆਪਸੀ ਰਿਸ਼ਤੇ ਤਾਰ-ਤਾਰ ਹੋ ਜਾਂਦੇ ਹਨ। ਪੰਜਾਬ ਵਿੱਚ ਇੱਥੇ ਸ਼ਰੀਕੇ ਵਿੱਚ ਜਮੀਨ ਨੂੰ ਲੈ ਕੇ ਚੱਲ ਰਹੇ ਝਗੜੇ ਦੇ ਦੋਰਾਨ ਪੋਤੇ ਨੇ ਆਪਣੇ ਹੀ ਦਾਦੇ ਅਤੇ ਤਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਦੇ ਅਧੀਨ ਆਉਂਦੇ ਪਿੰਡ ਬਾਮ ਤੋਂ ਸਾਹਮਣੇ ਆਈ ਹੈ।
ਜਿੱਥੇ ਇੱਕ ਪਰਵਾਰ ਵਿੱਚ ਸਾਂਝੀ ਕੰਧ ਨੂੰ ਲੈ ਕੇ ਸ਼ੁਰੂ ਹੋਏ ਝਗੜੇ ਦੇ ਵਿਚ ਇਕ ਪੱਚੀ ਸਾਲ ਹਰਦੀਪ ਸਿੰਘ ਵੱਲੋਂ ਆਪਣੇ ਦਾਦੇ ਅਤੇ ਤਾਏ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਖਬਰ ਨੇ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਭਗਵਾਨ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਹ ਕੁਝ ਪਰਿਵਾਰ ਸਾਂਝੇ ਤੌਰ ਤੇ ਇਕ ਹੀ ਜਗ੍ਹਾ ਤੇ ਰਹਿ ਰਹੇ ਸਨ ਪਰ ਰੋਟੀ ਸਾਰੇ ਆਪੋ ਆਪਣੀ ਬਣਾ ਰਹੇ ਸਨ।
ਉੱਥੇ ਹੀ ਇਕ ਪਰਵਾਰ ਵੱਲੋਂ ਅਲੱਗ ਹੋਣ ਦੀ ਗੱਲ ਕੀਤੀ ਗਈ ਜਿਥੇ ਕੰਧਾ ਦੀ ਵੰਡ ਨੂੰ ਲੈ ਕੇ ਮ੍ਰਿਤਕ ਕੁਲਵੰਤ ਸਿੰਘ ਦੇ ਲੜਕੇ ਹਰਦੀਪ ਸਿੰਘ ਪੱਚੀ ਸਾਲਾਂ ਵੱਲੋ ਕੰਧ ਦੀ ਵੰਡ ਨੂੰ ਲੈ ਕੇ ਵਧੇਰੇ ਹਿੱਸੇ ਦੀ ਮੰਗ ਕੀਤੀ ਜਾ ਰਹੀ ਸੀ,ਤੇ ਸਮਝਾਉਣ ਦੇ ਬਾਵਜੂਦ ਵੀ ਉਸ ਵੱਲੋਂ ਵਿਵਾਦ ਨੂੰ ਖਤਮ ਨਾ ਕੀਤਾ ਗਿਆ ਅਤੇ ਆਪਣੀ ਪਸਤੌਲ ਦੇ ਨਾਲ ਆਪਣੇ ਦਾਦੇ ਜਰਨੈਲ ਸਿੰਘ 80 ਸਾਲ, ਤਾਏ ਮਿੱਠੂ ਸਿੰਘ 65 ਸਾਲ, ਅਤੇ ਦਾਦੀ ਨਸੀਬ ਕੌਰ ਉਪਰ ਗੋਲੀਆਂ ਚਲਾ ਦਿੱਤੀਆਂ ਗਈਆਂ।
ਹਾਦਸੇ ਵਿਚ ਜਿੱਥੇ ਦਾਦੇ ਅਤੇ ਤਾਏ ਦੀ ਘਟਨਾ ਸਥਾਨ ਤੇ ਮੌਤ ਹੋ ਗਈ ਉੱਥੇ ਹੀ ਦਾਦੀ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …