Breaking News

ਪੰਜਾਬ ਚ ਇਥੇ ਵਿਆਹ ਚ ਹੋਣ ਜਾ ਰਿਹਾ ਇਹ ਅਨੋਖਾ ਵੱਡਾ ਕੰਮ ਸਾਰੇ ਪੰਜਾਬ ਚ ਹੋ ਰਹੀ ਚਰਚਾ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਵਿਆਹ ਇੱਕ ਅਜਿਹਾ ਪਵਿੱਤਰ ਰਿਸ਼ਤਾ ਹੈ , ਜਿਸ ਰਿਸ਼ਤੇ ਦੇ ਵਿੱਚ ਦੋ ਲੋਕ ਨਹੀਂ ਸਗੋਂ ਦੋ ਪਰਿਵਾਰ ਜੁੜਦੇ ਹਨ । ਵੱਖ ਵੱਖ ਧਰਮਾਂ ਦੇ ਹਿਸਾਬ ਦੇ ਨਾਲ ਰੀਤੀ ਰਿਵਾਜ ਨਾਲ ਵਿਆਹ ਹੁੰਦੇ ਹਨ । ਵਿਆਹਾਂ ਤੋਂ ਪਹਿਲਾਂ ਅਕਸਰ ਹੀ ਘਰਾਂ ਦੇ ਵਿਚ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ । ਰਿਸ਼ਤੇਦਾਰ ਪਹਿਲਾਂ ਹੀ ਵਿਆਹ ਵਾਲੇ ਘਰਾਂ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ , ਬਾਜ਼ਾਰਾਂ ਚੋਂ ਚੀਜ਼ਾਂ ਖਰੀਦਣੀਆਂ ਸ਼ੁਰੂ ਹੋ ਜਾਂਦੀਆਂ ਹਨ , ਘਰ ਦੇ ਵਿੱਚ ਰੌਲਾ ਹੀ ਰੌਲਾ ਪੈਦਾ ਹੋਇਆ ਦਿਖਾਈ ਦਿੰਦਾ ਹੈ । ਗੱਲ ਕੀਤੀ ਜਾਵੇ ਜੇਕਰ ਪੰਜਾਬੀ ਲੋਕਾਂ ਦੀ ਤਾਂ , ਪੰਜਾਬੀ ਲੋਕ ਵਿਆਹਾਂ ਤੇ ਵਿਚ ਬਹੁਤ ਫ਼ਾਲਤੂ ਖ਼ਰਚਾ ਕਰਦੇ ਹਨ ਤੇ ਵਿਆਹ ਧੂਮਧਾਮ ਨਾਲ ਮਨਾਉਂਦੇ ਹਨ ।

ਕੋਰੋਨਾ ਕਾਲ ਦੇ ਵਿੱਚ ਵਿਆਹ ਬੇਹੱਦ ਸਾਦੇ ਤਰੀਕੇ ਦੇ ਨਾਲ ਮਨਾਏ ਗਏ ਸਨ। ਜਿਸ ਦੀ ਪ੍ਰਸ਼ੰਸਾ ਪੂਰੇ ਦੇਸ਼ ਭਰ ਵਿਚ ਛਿੜੀ ਸੀ। ਪਰ ਇਸੇ ਵਿਚਕਾਰ ਹੁਣ ਇੱਕ ਪੰਜਾਬੀ ਪਰਿਵਾਰ ਪੰਜਾਬ ਵਿੱਚ ਇੱਕ ਅਜਿਹਾ ਅਨੋਖਾ ਕੰਮ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਕੰਮ ਦੀ ਚਰਚਾ ਪੂਰੇ ਪੰਜਾਬ ਭਰ ਦੇ ਵਿੱਚ ਹੋ ਰਹੀ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਟਿਆਲਾ ਸ਼ਹਿਰ ਦੇ ਕਰਮਜੀਤ ਸਿੰਘ ਨਾਮ ਦੇ ਵਿਅਕਤੀ ਦੇ ਵੱਲੋਂ ਆਪਣੀ ਧੀ ਦੇ ਵਿਆਹ ਦੇ ਵਿਚ ਇਕ ਅਨੋਖੀ ਪਹਿਲ ਕੀਤੀ ਜਾਣ ਵਾਲੀ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਉਹ ਵਿਆਹ ਸਮਾਗਮਾਂ ਦੇ ਦੌਰਾਨ ਥੈਲੇਸਿਵੀਆ ਪੀਡ਼ਤ ਬੱਚਿਆਂ ਦੇ ਲਈ ਖ਼ੂਨਦਾਨ ਦਾ ਕੈਂਪ ਲਗਾਉਣਗੇ । ਜ਼ਿਕਰਯੋਗ ਹੈ ਕਿ ਠੇਕੇਦਾਰ ਕਰਮਜੀਤ ਸਿੰਘ ਇਸ ਤੋਂ ਪਹਿਲਾਂ ਵੀ ਕਈ ਵਾਰ ਖ਼ੂਨਦਾਨ ਕਰ ਕੇ ਕਈ ਜ਼ਿੰਦਗੀਆਂ ਨੂੰ ਬਚਾ ਚੁੱਕੇ ਹਨ । ਜ਼ਿਕਰਯੋਗ ਹੈ ਕਿ ਹੁਣ ਇਨ੍ਹਾਂ ਦੇ ਵੱਲੋਂ ਆਪਣੀ ਬੇਟੀ ਦੇ ਵਿਆਹ ਵਿੱਚ ਖੂਨਦਾਨ ਦਾ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਮੈਰਿਜ ਪੈਲੇਸ ‘ਚ ਹੀ ਖ਼ੂਨਦਾਨ ਕੀਤਾ ਜਾਵੇਗਾ । ਇਸ ਦੇ ਲਈ ਹੁਣ ਉਨ੍ਹਾਂ ਦੇ ਵੱਲੋਂ ਖ਼ੂਨਦਾਨ ਕਰਨ ਵਾਲਿਆਂ ਦੀ ਲਿਸਟ ਵੀ ਤਿਆਰ ਕੀਤੀ ਗਈ ਹੈ ।

ਇਸ ਖੂਨਦਾਨ ਕੈਂਪ ਦੇ ਵਿੱਚ ਲਾੜਾ ਅਤੇ ਲਾੜੀ ਦੋਵਾ ਦੇ ਹੀ ਰਿਸ਼ਤੇਦਾਰ ਖੂਨਦਾਨ ਕਰ ਸਕਣਗੇ । ਇਸ ਪੂਰੇ ਵਿਆਹ ਦੇ ਵਿੱਚ ਕੁਝ ਸੰਸਥਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਕਰਮਜੀਤ ਸਿੰਘ ਦੀ ਧੀ ਗੁਰਪ੍ਰੀਤ ਕੌਰ ਇਕ ਇੰਜਨੀਅਰ ਹੈ ਤੇ ਉਸ ਦਾ ਜਵਾਈ ਕਨੀਤਾ ਵਿੱਚ ਆਪਣਾ ਕਾਰੋਬਾਰ ਕਰਦਾ ਹੈ । ਹੁਣ ਉਨ੍ਹਾਂ ਵੱਲੋਂ ਆਪਣੀ ਬੇਟੀ ਦੇ ਵਿਚ ਇਕ ਅਨੋਖੀ ਪਹਿਲ ਕਰਦੇ ਹੋਏ ਸਮੁੱਚੇ ਪੰਜਾਬੀ ਭਾਈਚਾਰੇ ਦੇ ਲਈ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਗਈ ਹੈ , ਤਾਂ ਜੋ ਲੋਕ ਇਨ੍ਹਾਂ ਤੋਂ ਸਿੱਖਿਆ ਲੈ ਸਕੇ ਤੇ ਅਜਿਹੇ ਲੋਕ ਭਲਾਈ ਦੇ ਕਾਰਜ ਕਰ ਸਕਣ ।

Check Also

ਪੰਜਾਬ : ਦੇਰ ਰਾਤ ਤੱਕ ਮੁੰਡਾ ਕਰਦਾ ਸੀ ਫੋਨ ਤੇ ਕੁੜੀਆਂ ਨਾਲ ਗੱਲਾਂ , ਸਵੇਰੇ ਮਾਪਿਆਂ ਨੇ ਦੇਖਿਆ ਤਾਂ ਉੱਡ ਗਏ ਹੋਸ਼

ਆਈ ਤਾਜਾ ਵੱਡੀ ਖਬਰ  ਸੋਸ਼ਲ ਮੀਡੀਆ ਨੇ ਮਨੁੱਖ ਦੀ ਜ਼ਿੰਦਗੀ ਉੱਪਰ ਬਹੁਤ ਗਹਿਰਾ ਪ੍ਰਭਾਵ ਪਾਇਆ, …