ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਜਿਥੇ ਵਾਹਨਾਂ ਦੀ ਰਫਤਾਰ ਤੇਜ਼ ਹੋ ਗਈ ਹੈ ਉਥੇ ਹੀ ਇਨਸਾਨ ਦੀ ਜ਼ਿੰਦਗੀ ਦੀ ਰਫ਼ਤਾਰ ਮੱਠੀ ਹੁੰਦੀ ਜਾ ਰਹੀ ਹੈ। ਕਿਉਂਕਿ ਪੰਜਾਬ ਵਿੱਚ ਜਿੱਥੇ ਸਰਕਾਰ ਵੱਲੋਂ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ। ਉਥੇ ਹੀ ਅਚਾਨਕ ਅਤੇ ਕੁਝ ਲੋਕਾਂ ਦੀ ਅਣਗਹਿਲੀ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਲੋਕਾਂ ਵਿਚ ਡਰ ਵੀ ਪੈਦਾ ਕਰ ਦਿੰਦੀਆਂ ਹਨ। ਇਸੇ ਲਈ ਹੀ ਸਿਆਣੇ ਕਹਿੰਦੇ ਹਨ ਕਿ ਨਜ਼ਰ ਹਟੀ ਅਤੇ ਦੁਰਘਟਨਾ ਘਟੀ।
ਇਹ ਕਹਾਵਤ ਉਸ ਸਮੇਂ ਸੱਚ ਹੋ ਜਾਂਦੀ ਹੈ ਜਦੋਂ ਅਚਾਨਕ ਹੀ ਅਜਿਹੀ ਘਟਨਾ ਅੱਖਾਂ ਦੇ ਸਾਹਮਣੇ ਵਾਪਰ ਜਾਂਦੀ ਹੈ। ਹੁਣ ਪੰਜਾਬ ਵਿੱਚ ਇਥੇ ਰੂਹ ਕੰਬਾਊ ਹਾਦਸਾ ਹੋਇਆ ,ਜਿੱਥੇ ਹੋਇਆ ਮੌਤ ਦਾ ਤਾਂਡਵ, ਜਿਸ ਬਾਰੇ ਵੱਡੀ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਚੰਡੀਗੜ੍ਹ ਬਠਿੰਡਾ ਕੌਮੀ ਮਾਰਗ ਨੰਬਰ 7 ਦੇ ਉੱਪਰ ਭਿਆਨਕ ਸੜਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅੱਜ ਸਵੇਰ ਦੇ ਸਮੇਂ 7 ਵਜੇ ਕਸਬਾ ਹੰਡਿਆਇਆ ਦੇ ਸਟੈਂਡਰਡ ਓਵਰਬ੍ਰਿਜ ਦੇ ਉੱਪਰ ਖੜ੍ਹੇ ਇਕ ਟਰਾਲੇ ਦੀ ਟੱਕਰ ਇਕ ਜੀਪ ਨਾਲ ਹੋ ਗਈ।
ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਖੜ੍ਹੇ ਹੋਏ ਟਰਾਲੇ ਵਿਚ ਪਿੱਛੋਂ ਆ ਰਹੀ ਜੀਪ ਵੱਜਣ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਕਾਰਨ ਇਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰ ਇਸ ਭਿਆਨਕ ਸੜਕ ਹਾਦਸੇ ਨਾਲ ਜਿੱਥੇ ਕੌਮੀ ਮਾਰਗ ਦੀ ਆਵਾਜਾਈ ਇੱਕ ਪਾਸੇ ਤੋਂ ਬੰਦ ਹੋ ਗਈ, ਉਥੇ ਹੀ ਲੋਕਾਂ ਨੂੰ ਕਾਫੀ ਸਮਾਂ ਜਾਮ ਲੱਗਣ ਕਾਰਨ ਆਪਣੀ ਮੰਜ਼ਲ ਤੇ ਪਹੁੰਚਣ ਵਿਚ ਦੇਰੀ ਹੋਈ।
ਇਸ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਦੀ ਪਹਿਚਾਣ ਗੁਫਾਰ ਅੰਸਾਰੀ ਵਾਸੀ ਮਿਹਰਬਾਨ ਚੁੰਗੀ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਵੇਰ ਦੇ ਸਮੇ ਹਾਦਸਾ ਵਾਪਰਨ ਕਾਰਨ ਤੇ ਜਾਮ ਲੱਗ ਜਾਣ ਕਾਰਨ ਆਪਣੇ ਕੰਮ ਕਾਰ ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਪੇਸ਼ ਆਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …