ਆਈ ਤਾਜਾ ਵੱਡੀ ਖਬਰ
ਜਿੱਥੇ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਇਨਸਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਣ ਲਈ ਕਰਦਾ ਹੈ ਤਾਂ ਜੋ ਮੀਲਾਂ ਦੀ ਦੂਰੀ ਕੁਝ ਸਮੇਂ ਵਿਚ ਹੀ ਤੈਅ ਹੋ ਜਾਵੇ, ਜਿਸ ਸਦਕਾ ਅਸਾਨੀ ਨਾਲ ਉਹ ਆਪਣੀ ਮੰਜ਼ਲ ਤੇ ਪਹੁੰਚ ਜਾਵੇ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਹਰ ਇਨਸਾਨ ਇਹਨਾਂ ਵਾਹਨਾਂ ਦੀ ਵਰਤੋਂ ਕਰਦਾ ਹੈ। ਇਹ ਵਾਹਨ ਹੀ ਕੇਵਲ ਉਸ ਚਾਲਕ ਲਈ ਉਸਦੀ ਜ਼ਿੰਦਗੀ ਦੇ ਖਤਮ ਹੋਣ ਦੀ ਵਜਾ ਬਣ ਜਾਂਦੇ ਹਨ। ਬਹੁਤ ਸਾਰੇ ਹਾਦਸੇ ਸਾਡੀ ਆਪਣੀ ਅਣਗਹਿਲੀ ਕਾਰਨ ਵਾਪਰਦੇ ਹਨ ਅਤੇ ਕੁਝ ਸਾਹਮਣੇ ਵਾਲੇ ਦੀ। ਵੱਖ-ਵੱਖ ਹਾਦਸਿਆਂ ਦਾ ਸ਼ਿ-ਕਾ-ਰ ਹੋਣ ਵਾਲੇ ਇਨ੍ਹਾਂ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਪੰਜਾਬ ਵਿੱਚ ਇੱਥੇ ਭਿ-ਆ-ਨ-ਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਮੌਤ ਦਾ ਤਾਂਡਵ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਹੀ ਖ਼ਬਰ ਦਿੜਬਾ ਤੋ ਸੰਗਰੂਰ ਨੈਸ਼ਨਲ ਹਾਈਵੇਅ ਤੇ ਵਾਪਰੇ ਇੱਕ ਹਾਦਸੇ ਦੌਰਾਨ ਸਾਹਮਣੇ ਆਈ ਹੈ। ਜਿੱਥੇ ਇੱਕ ਗੱਡੀ ਅਤੇ ਮੋਟਰਸਾਈਕਲ ਦੇ ਵਿਚਕਾਰ ਭਿਆਨਕ ਟੱਕਰ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਯੂਪੀ ਦੇ ਜ਼ਿਲਾ ਫਾਰੂਕਾਬਾਦ ਦੇ ਪਿੰਡ ਬਾਬਰਪੁਰ ਮਸਤਾਨੀ ਤੋਂ 10 ਪਰਵਾਸੀ ਮਜ਼ਦੂਰ ਬਠਿੰਡਾ ਜਿਲੇ ਦੇ ਇੱਕ ਪਿੰਡ ਵਿੱਚ ਝੋਨਾ ਲਾਉਣ ਲਈ ਜਾ ਰਹੇ ਸਨ।
ਉਸ ਸਮੇਂ ਹੀ ਉਹਨਾਂ ਦੀ ਗੱਡੀ ਦੀ ਇਕ ਮੋਟਰਸਾਈਕਲ ਸਵਾਰ ਨਾਲ ਟਕਰਾ ਗਈ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਗੱਡੀ ਪਲਟ ਗਈ। ਗੱਡੀ ਵਿੱਚ 10 ਪਰਵਾਸੀ ਮਜ਼ਦੂਰ ਸਵਾਰ ਸਨ। ਜੋ ਗੰਭੀਰ ਜ਼ਖ਼ਮੀ ਹੋ ਗਏ ਤੇ ਇਕ ਮਜ਼ਦੂਰ ਵਿਪਨ ਕੁਮਾਰ 25 ਸਾਲਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਤੁਰੰਤ ਹੀ ਨਜ਼ਦੀਕ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਜਿੱਥੇ ਉਹ ਜੇਰੇ ਇਲਾਜ ਹਨ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਪੁਲੀਸ ਵੱਲੋਂ ਮੌਕੇ ਉਪਰ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਯੂਪੀ ਤੋਂ ਆ ਰਹੇ ਪਰਵਾਸੀ ਮਜ਼ਦੂਰਾਂ ਦੀ ਇੱਕ ਬੱਸ ਦੇ ਹਾਦਸਾ ਗ੍ਰਸਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …