Breaking News

ਪੰਜਾਬ ਚ ਇਥੇ ਵਾਪਰਿਆ ਭਿਆਨਕ ਦਰਦਨਾਕ ਹਾਦਸਾ , ਹੋਈ ਹਜਾਰਾਂ ਚੂਚਿਆਂ ਦੀ ਮੌਤ

ਆਈ ਤਾਜਾ ਵੱਡੀ ਖਬਰ

ਜਿੱਥੇ ਹਰ ਰੋਜ਼ ਲੋਕ ਸੜਕੀ ਹਾਦਸਿਆਂ ਵਿੱਚ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। ਸਰਕਾਰਾਂ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਸਮੇਂ ਸਮੇਂ ਤੇ ਲੋਕਾਂ ਨੂੰ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ, ਪਰ ਫਿਰ ਵੀ ਲੋਕਾਂ ਦੀਆਂ ਅਣਗਹਿਲੀਆਂ ਤੇ ਲਾਪਰਵਾਹੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ l ਇਹਨਾਂ ਸੜਕੀ ਹਾਦਸਿਆ ‘ਚ ਹਰ ਰੋਜ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ l ਇਸੇ ਵਿਚਾਲੇ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ ਹਜ਼ਾਰਾਂ ਚੂਚਿਆਂ ਦੀ ਮੌਤ ਹੋ ਗਈ l ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਖੇਤਰ ‘ਚ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ‘ਤੇ ਅਲੀਪੁਰ ਨੇੜੇ ਵੱਡਾ ਹਾਦਸਾ ਵਾਪਰ ਗਿਆ l

ਇੱਥੇ ਮੁਰਗੀਆਂ ਦੇ ਚੂਚਿਆਂ ਨਾਲ ਭਰੇ ਟਰੱਕ ਨੇ ਇਕ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਟਰੱਕ ਵਿਚ ਭਰੇ ਹਜ਼ਾਰਾਂ ਚੂਚੇ ਸੜਕ ‘ਤੇ ਬਿਖਰ ਗਏ। ਜਿਸ ਕਰਕੇ ਹਜ਼ਾਰਾਂ ਚੂਚਿਆਂ ਦੀ ਸੜਕ ‘ਤੇ ਹੋਰ ਵਾਹਨਾਂ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਗਈ। ਉਧਰ ਇਸ ਮਾਮਲੇ ਕਾਰਨ ਸੜਕ ਤੇ ਹਫੜਾ – ਦਫ਼ੜੀ ਦਾਂ ਮਾਹੌਲ ਬਣ ਗਿਆ ਤੇ ਇਸ ਘਟਨਾ ਨੂੰ ਲੈ ਕੇ ਟਰਕ ਡਰਾਈਵਰ ਸਾਹਿਲ ਕੁਮਾਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ, ਉਹਨਾਂ ਨੇ ਦੱਸਿਆ ਕਿ ਉਹ ਹਰਿਆਣਾ ਨਾਲ ਆਪਣੇ ਟਰੱਕ ਵਿਚ ਚੂਚੇ ਲੈ ਕੇ ਸ਼੍ਰੀਨਗਰ ਜਾ ਰਿਹਾ ਸੀ ਕਿ ਇਸੇ ਦੌਰਾਨ ਗੁਲਜ਼ਾਰ ਢਾਬੇ ਦੇ ਕੋਲ ਪਿੱਛੇ ਤੋਂ ਆ ਰਹੀ ਇਕ ਬੱਸ ਨੇ ਟੱਕਰ ਮਾਰ ਦਿੱਤੀ

ਜਿਸ ਕਾਰਨ ਉਸ ਦਾ ਟਰੱਕ ਸੜਕ ਕਿਨਾਰੇ ਖੜ੍ਹੇ ਵਾਹਨ ਨਾਲ ਟਕਰਾ ਗਿਆ, ਤੇ ਇਹ ਵੱਡਾ ਹਾਦਸਾ ਵਾਪਰ ਗਿਆ ਤੇ ਹਜ਼ਾਰਾਂ ਬੇਜ਼ੁਬਾਨਾਂ ਦੀ ਜਾਨ ਚੱਲੀ ਗਈ । ਅੱਗੇ ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਟਰੱਕ ਦੀ ਜਾਲੀਦਾਰ ਬਾਡੀ ਪੂਰੀ ਤਰ੍ਹਾਂ ਨਾਲ ਉਖੜ ਗਈ ਅਤੇ ਟਰੱਕ ਵਿਚ ਰੱਖੇ ਮੁਰਗੀਆਂ ਦੇ ਚੂਚਿਆਂ ਦੇ ਡੱਬੇ ਸੜਕ ‘ਤੇ ਖਿੱਲਰ ਗਏ।

ਇਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਚੂਚਿਆਂ ਨੇ ਸੜਕ ‘ਤੇ ਦਮ ਤੋੜ ਦਿੱਤਾ। ਉਧਰ ਇਹਨਾਂ ਚੂਚਿਆਂ ਦੇ ਮਾਲਕ ਦਾ ਰੋ ਰੋ ਬੁਰਾ ਹਾਲ ਹੈ ਕਿਉਂਕਿ ਉਸ ਮੁਤਾਬਕ ਉਸਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ l

Check Also

ਪੰਜਾਬ ਚ ਇਥੇ ਵਾਪਰੇ ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ , ਮਾਸੂਮ ਬੱਚਿਆਂ ਸਮੇਤ 4 ਜੀਆਂ ਨੇ ਤੋੜਿਆ ਦਮ

ਆਈ ਤਾਜਾ ਵੱਡੀ ਖਬਰ  ਸੜਕੀ ਹਾਦਸਿਆਂ ਵਿੱਚ ਹਰ ਰੋਜ਼ ਲੋਕ ਆਪਣੀਆਂ ਕੀਮਤੀ ਜਾਨਾ ਗੁਆ ਰਹੇ …