ਆਈ ਤਾਜ਼ਾ ਵੱਡੀ ਖਬਰ
ਸੜਕਾਂ ਤੇ ਚੱਲਣ ਤੋਂ ਲੈ ਕੇ ਵਾਹਨਾਂ ਨੂੰ ਚਲਾਉਣ ਦੇ ਲਈ ਬਹੁਤ ਸਾਰੇ ਨਿਯਮ ਬਣਾਏ ਗਏ ਹਨ । ਜਿਨ੍ਹਾਂ ਨਿਯਮਾਂ ਦੀ ਪਾਲਣਾ ਕਰ ਕੇ ਅਸੀਂ ਸਡ਼ਕੀ ਹਾਦਸਿਆਂ ਤੋਂ ਬਚ ਸਕਦੇ ਹਾਂ । ਪਰ ਜ਼ਿਆਦਾਤਰ ਲੋਕ ਇਨ੍ਹਾਂ ਸੜਕੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰਦੇ ਹਨ । ਹਰ ਰੋਜ਼ ਹੀ ਵੱਖ ਵੱਖ ਰੂਪ ਤੇ ਵਿੱਚ ਸੜਕੀ ਹਾਦਸੇ ਵਾਪਰਦੇ ਨੇ ਤੇ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ । ਜਿੱਥੇ ਜ਼ਿਆਦਾਤਰ ਹਾਦਸੇ ਮਨੁੱਖ ਦੀਆਂ ਅਣਗਹਿਲੀਆਂ ਤੇ ਲਾਪ੍ਰਵਾਹੀ ਦੇ ਕਾਰਨ ਵਾਪਰਦੇ ਹਨ, ਉੱਥੇ ਹੀ ਅਜਿਹੇ ਬਹੁਤ ਸਾਰੇ ਸੜਕੀ ਹਾਦਸੇ ਵਾਪਰਨ ਦਾ ਕਾਰਨ ਪ੍ਰਸ਼ਾਸਨ ਦੀਆਂ ਅਣਗਹਿਲੀਆਂ ਵੀ ਸਾਹਮਣੇ ਆਉਂਦੀਆਂ ਹਨ । ਅਜਿਹੀ ਹੀ ਪ੍ਰਸ਼ਾਸਨ ਦੀ ਇਕ ਅਣਗਹਿਲੀ ਅਤੇ ਲਾਪ੍ਰਵਾਹੀ ਦੇ ਕਾਰਨ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ।
ਜਿਸ ਦੀਆਂ ਤਸਵੀਰਾਂ ਵੇਖ ਕੇ ਹਰ ਕਿਸੇ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਰਹੀ ਹੈ ।ਮਾਮਲਾ ਪੰਜਾਬ ਦੇ ਜ਼ਿਲਾ ਲੁਧਿਆਣਾ ਤੋਂ ਸਾਹਮਣੇ ਆਇਆ , ਜਿੱਥੇ ਲੁਧਿਆਣਾ ਦੇ ਹੈਬੋਵਾਲ ਮੇਨ ਰੋਡ ਤੇ ਸੀਵਰੇਜ ਲਾਈਨ ਵਿਛਾਉਣ ਵਾਲੇ ਠੇਕੇਦਾਰ ਦੀ ਇਕ ਵੱਡੀ ਲਾਪ੍ਰਵਾਹੀ ਸਾਹਮਣੇ ਆਈ । ਠੇਕੇਦਾਰ ਦੇ ਵੱਲੋਂ ਕੀਤੀ ਗਈ ਲਾਪ੍ਰਵਾਹੀ ਦੇ ਚਲਦੇ ਕਈ ਲੋਕਾਂ ਦੀ ਜਾਨ ਆਫ਼ਤ ਵਿੱਚ ਪੈ ਗਈ ਸੀ । ਦਰਅਸਲ ਸੀਵਰੇਜ ਲਾਈਨ ਨੂੰ ਵਿਛਾਉਣ ਤੋਂ ਬਾਅਦ ਠੇਕੇਦਾਰ ਦੇ ਵੱਲੋਂ ਸੀਵਰੇਜ ਨੂੰ ਚੰਗੀ ਤਰ੍ਹਾਂ ਮਿੱਟੀ ਦੇ ਨਾਲ ਨਹੀਂ ਦਬਾਇਆ ਗਿਆ ।
ਪੰਜਾਬ ਦੇ ਵਿੱਚ ਕੱਲ੍ਹ ਰਾਤ ਤੋਂ ਹੀ ਤੇਜ਼ ਬਾਰਿਸ਼ ਹੋ ਰਹੀ ਹੈ ਤੇ ਲਗਾਤਾਰ ਮੀਂਹ ਪੈ ਰਿਹਾ ਹੈ । ਮੀਂਹ ਪੈਣ ਦੇ ਕਾਰਨ ਇਹ ਮਿੱਟੀ ਅੰਦਰ ਧੱਸ ਗਈ । ਪਰ ਹਾਹਾਕਾਰ ਤੇ ਚਾਰੇ ਪਾਸੇ ਉਸ ਸਮੇਂ ਮਚੀ ਜਦ ਇਕ ਕਾਰ ਇਸ ਗੱਡੇ ਦੇ ਅੰਦਰ ਜਾ ਕੇ ਧੱਸ ਗਈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਪਾਣੀ ਸਡ਼ਕ ਉੱਪਰ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੇ ਪਾਣੀ ਇਕੱਠਾ ਹੋਣ ਦੇ ਕਾਰਨ ਕਾਰ ਚਾਲਕ ਨੂੰ ਖੱਡੇ ਬਾਰੇ ਨਹੀਂ ਪਤਾ ਲੱਗਿਆ ਅਤੇ ਉਸ ਦੀ ਕਾਰ ਜਾ ਕੇ ਇਸ ਖੱਡੇ ਵਿਚ ਧੱਸ ਗਈ ।
ਇੰਨਾ ਹੀ ਨਹੀਂ ਸਗੋਂ ਕਾਰ ਦੇ ਪਿੱਛੇ ਇਕ ਟੈਂਪੂ ਵੀ ਖੱਡ ਵਿੱਚ ਫਸ ਗਿਆ ਤੇ ਖੱਡੇ ਚ ਫਸੀ ਕਾਰ ਦੇ ਵਿਚ ਤਿੰਨ ਸਵਾਰੀਆਂ ਮੌਜੂਦ ਸਨ , ਗਨੀਮਤ ਰਹੀ ਹੈ ਕਿ ਕਾਰ ਵਿਚ ਸਵਾਰ ਸਵਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੱਟ ਨਹੀਂ ਲੱਗੀ ਮੌਕੇ ਤੇ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ । ਜਿਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਬਚਾਅ ਕਾਰਜਾਂ ਰਾਹੀਂ ਮਿੱਟੀ ਵਿੱਚ ਧਸੀ ਕਾਰ ਨੂੰ ਬਾਹਰ ਕੱਢਿਆ ਗਿਆ । ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਲਗਾਤਾਰ ਹੀ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਤੇ ਸਵਾਲ ਚੁੱਕੇ ਜਾ ਰਹੇ ਹਨ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …