Breaking News

ਪੰਜਾਬ ਚ ਇਥੇ ਲੰਪੀ ਸਕਿਨ ਬਿਮਾਰੀ ਨੇ ਮਚਾਇਆ ਕਹਿਰ, 366 ਪਸ਼ੂ ਆਏ ਲਪੇਟੇ ਚ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਦੇਸ਼ ਵਿਚ ਲਗਾਤਾਰ ਮੰਕੀਪੌਕਸ ਦੇ ਮਾਮਲੇ ਵਧ ਰਹੇ ਹਨ । ਜਿਸ ਕਾਰਨ ਹੁਣ ਸਰਕਾਰ ਵੀ ਖਾਸੀ ਚਿੰਤਾ ਵਿੱਚ ਹੈ । ਸਿਹਤ ਮੰਤਰਾਲੇ ਵੱਲੋਂ ਇਸ ਨੂੰ ਲੈ ਕੇ ਸਾਵਧਾਨੀਆਂ ਵੀ ਜਾਰੀ ਕਰ ਦਿੱਤੀਅਾਂ ਗੲੀਅਾਂ ਹਨ । ਇਸੇ ਵਿਚਕਾਰ ਜੇਕਰ ਗੱਲ ਕੀਤੀ ਜਾਵੇ ਦੇਸ਼ ਤੇ ਸੂਬਾ ਪੰਜਾਬ ਦੀ ਤਾਂ, ਪੰਜਾਬ ਵਿੱਚ ਹੁਣ ਪਸ਼ੂਆਂ ਨੂੰ ਹੋਣ ਵਾਲੀ ਬਿਮਾਰੀ ਲੰਪੀ ਸਕਿਨ ਨੇ ਆਤੰਕ ਮਚਾਇਆ ਹੋਇਆ ਹੈ । ਲਗਾਤਾਰ ਪਸ਼ੂ ਇਸ ਦੀ ਲਪੇਟ ਵਿੱਚ ਆ ਰਹੇ ਹਨ । ਦਰਅਸਲ ਪੰਜਾਬ ਦੇ ਕਈ ਪਿੰਡਾਂ ਵਿਚ ਫੈਲੀ ਲੰਪੀ ਸਕਿਨ ਡਿਸੀਜ਼ ਦੇ ਚਲਦਿਆਂ ਪ੍ਰਭਾਵਿਤ ਪਸ਼ੂਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ।

ਗੱਲ ਕੀਤੀ ਜਾਵੇ ਜੇਕਰ ਸਰਕਾਰੀ ਆਂਕਡ਼ਿਆਂ ਦੀ ਤਾਂ ਸਰਕਾਰੀ ਅੰਕੜਿਆਂ ਮੁਤਾਬਕ ਬੀਤੇ ਦਿਨੀਂ 107 ਪਸ਼ੂ ਐੱਲ. ਐੱਸ. ਡੀ. ਬੀਮਾਰੀ ਦੀ ਲਪੇਟ ’ਚ ਆਏ । ਜਿਸ ਤੋਂ ਬਾਅਦ ਕੁੱਲ ਅੰਕੜਾ 366 ਪਹੁੰਚ ਗਿਆ ਹੈ, ਜਦਕਿ 8 ਗਊਆਂ ਨੂੰ ਤੰਦਰੁਸਤ ਹੋਣ ’ਤੇ ਵੱਖਰੇ ਤੌਰ ‘ਤੇ ਇਕਾਂਤਵਾਸ ’ਚ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤਕ 4 ਗਊਆਂ ਦੀ ਐੱਲ. ਐੱਸ. ਡੀ. ਬੀਮਾਰੀ ਕਾਰਨ ਮੌਤ ਹੋਣ ਦਾ ਵੀ ਸਮਾਚਾਰ ਹੈ । ਪਰ ਬੀਮਾਰੀ ਫੈਲਣ ਤੋਂ ਬਚਾਉਣ ਲਈ ਮ੍ਰਿਤਕ ਗਊਆਂ ਦਾ ਪੋਸਟਮਾਰਟਮ ਵਿਭਾਗ ਵੱਲੋਂ ਨਹੀ ਕਰਵਾਇਆ ਜਾ ਰਿਹਾ।

ਉੱਥੇ ਹੀ ਪਸ਼ੂਆਂ ਵਿੱਚ ਵੱਧ ਰਹੀ ਇਸ ਬਿਮਾਰੀ ਨੂੰ ਲੈ ਕੇ ਜਦੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ ਦੋ ਲੱਖ ਪੰਜਾਹ ਹਜ਼ਾਰ ਦੁਧਾਰੂ ਪਸ਼ੂ ਮੌਜੂਦ ਹਨ ।

ਜਿਨ੍ਹਾਂ ਚ ਗਾਂ ਅਤੇ ਮੱਝਾਂ ਸ਼ਾਮਲ ਹਨ ਤੇ ਜ਼ਿਆਦਾਤਰ ਐੱਲ ਐੱਸ ਡੀ ਬਿਮਾਰੀ ਪਸ਼ੂਆਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ । ਉਨ੍ਹਾਂ ਦੱਸਿਆ ਜਿਹੜੀਆਂ ਮੱਝਾਂ ਇਸ ਦੀ ਲਪੇਟ ਵਿੱਚ ਆਈਆਂ ਹਨ ਉਨ੍ਹਾਂ ਚ ਇਸ ਬਿਮਾਰੀ ਦਾ ਪ੍ਰਭਾਵ ਬਹੁਤ ਘੱਟ ਵੇਖਣ ਨੂੰ ਮਿਲਿਆ ਹੈ । ਪਸ਼ੂਆਂ ਵਿੱਚ ਪਾਈ ਜਾਣ ਵਾਲੀ ਇਹ ਬਿਮਾਰੀ ਲਗਾਤਾਰ ਵਧ ਰਹੀ ਹੈ । ਜਿਸ ਨੇ ਇੱਕ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …