ਆਈ ਤਾਜ਼ਾ ਵੱਡੀ ਖਬਰ
ਚੋਰਾਂ ਵਲੋਂ ਪੰਜਾਬ ਵਿਚ ਆਏ ਦਿਨ ਹੀ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਅਤੇ ਅਜਿਹੀਆਂ ਕਈ ਘਟਨਾਵਾਂ ਦੇ ਚਲਦਿਆਂ ਹੋਇਆ ਭਾਰੀ ਨੁਕਸਾਨ ਹੋਇਆ ਹੈ ਉਥੇ ਹੀ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋਇਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਅਜਿਹੇ ਮਾਹੌਲ ਨੂੰ ਦੇਖਦੇ ਹੋਏ ਚੌਕਸੀ ਵਧਾਈ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਵੀ ਲਗਾਤਾਰ ਪੁਲਸ ਨੂੰ ਚੌਕਸ ਰਹਿਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਉਥੇ ਹੀ ਲੁੱਟ ਖੋਹ ਕਰਨ ਵਾਲੇ ਚੋਰਾਂ ਦੇ ਹੋਸਲੇ ਦਿਨੋ-ਦਿਨ ਹੋਰ ਬੁਲੰਦ ਹੁੰਦੇ ਵੇਖੇ ਜਾ ਰਹੇ ਹਨ ਜਿਨ੍ਹਾਂ ਵੱਲੋਂ ਸ਼ਰੇਆਮ ਵੀ ਵੱਡੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਹੁਣ ਪੰਜਾਬ ਵਿੱਚ ਇੱਥੇ ਲੁਟੇਰਿਆਂ ਵੱਲੋਂ ਐਸਬੀਆਈ ਦਾ ਏ ਟੀ ਐਮ ਪੁੱਟਿਆ ਗਿਆ ਤੇ ਲੱਖ ਰੁਪਏ ਉਡਾਏ ਗਏ ਹਨ ਜਿੱਥੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਅਤੇ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਾਭਾ ਦੇ ਅਧੀਨ ਆਉਣ ਵਾਲੇ ਪਿੰਡ ਗੁਰਦਿੱਤਪੁਰਾ ਤੋਂ ਸਾਹਮਣੇ ਆਇਆ ਹੈ।
ਜਿੱਥੇ ਇਸ ਪਿੰਡ ਵਿੱਚ SBI ਬੈਂਕ ਦਾ ਏਟੀਐਮ ਲਗਾਇਆ ਗਿਆ ਸੀ। ਉਥੇ ਹੀ ਬੀਤੀ ਰਾਤ ਚੋਰਾਂ ਵੱਲੋਂ ਅੱਧੀ ਰਾਤ ਦੇ ਤਿੰਨ ਵਜੇ ਇਸ ਏ ਟੀ ਐਮ ਨੂੰ ਪੁਟਿਆ ਗਿਆ ਹੈ ਅਤੇ ਆਪਣੇ ਨਾਲ ਲੈ ਗਏ ਹਨ। ਦੱਸਿਆ ਗਿਆ ਹੈ ਕਿ ਐਸ ਬੀ ਆਈ ਬੈਂਕ ਦੇ ਇਸ ਏ ਟੀ ਐਮ ਦੇ ਵਿਚ 14 ਲੱਖ 50 ਹਜ਼ਾਰ ਰੁਪਏ ਦੱਸੇ ਗਏ ਹਨ। ਇਹ ਸਾਰੀ ਘਟਨਾ ਜਿੱਥੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਰਾਤ 3 ਵਜੇ ਦੇ ਕਰੀਬ ਆਪਣਾ ਮੂੰਹ ਢੱਕ ਕੇ ਆਉਂਦਾ ਹੈ ਅਤੇ ਏ ਟੀ ਐਮ ਦੀ ਮਸ਼ੀਨ ਨੂੰ ਪੁੱਟ ਕੇ ਗੱਡੀ ਵਿੱਚ ਲੈ ਜਾਂਦਾ ਹੈ।
ਜੋ ਗੱਡੀ ਵਿੱਚੋਂ ਹੀ ਆਪਣੇ ਨਾਲ ਕੋਈ ਚੀਜ਼ ਲੈ ਕੇ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਸੀ ਅਤੇ ਫ਼ਿਰ ਮਸ਼ੀਨ ਨੂੰ ਪੁੱਟਿਆ ਗਿਆ ਸੀ। ਇਸ ਘਟਨਾ ਨੂੰ ਅੰਜਾਮ ਦਿੰਦੇ ਹੋਏ ਦੋਸ਼ੀ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਜਿਸ ਦੇ ਅਧਾਰ ਤੇ ਪੁਲੀਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …