ਆਈ ਤਾਜ਼ਾ ਵੱਡੀ ਖਬਰ
ਭਾਰਤ ਦੇਸ਼ ਗੁਰੂਆਂ ,ਪੀਰਾਂ ਤੇ ਫ਼ਕੀਰਾਂ ਦੀ ਧਰਤੀ ਹੈ ਇਸ ਧਰਤੀ ਦੇ ਉੱਪਰ ਬਹੁਤ ਸਾਰੇ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ ਇਸ ਧਰਤੀ ਨੂੰ ਆਜ਼ਾਦ ਕਰਵਾਇਆ ਹੈ । ਇਸ ਧਰਤੀ ਤੇ ਬਹੁਤ ਸਾਰੇ ਮੇਲਿਆਂ ਅਤੇ ਤਿਉਹਾਰਾਂ ਦੀਆਂ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ । ਇਕ ਪਾਸੇ ਜਿੱਥੇ ਤਿਓਹਾਰ ਲੋਕਾਂ ਦੇ ਲਈ ਖ਼ੁਸ਼ੀਆਂ ਲੈ ਕੇ ਆਉਂਦਾ ਹੈ ,ਉਥੇ ਹੀ ਦੂਜੇ ਪਾਸੇ ਇਹ ਤਿਉਹਾਰ ਕਿਸੇ ਲਈ ਵੱਡੀ ਬਿਪਤਾ ਵੀ ਬਣ ਜਾਂਦੇ ਹਨ । ਇਨ੍ਹਾਂ ਤਿਉਹਾਰਾਂ ਨੂੰ ਲੈ ਜਿੱਥੇ ਲੋਕ ਕਾਫੀ ਖੁਸ਼ ਨਜ਼ਰ ਆਉਂਦੇ ਨੇ , ਉੱਥੇ ਹੀ ਕਈ ਵਾਰ ਇਨ੍ਹਾਂ ਤਿਉਹਾਰਾਂ ਦੌਰਾਨ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਬਾਰੇ ਸੁਣ ਕੇ ਇਹ ਵੇਖ ਕੇ ਸਾਡੇ ਰੌਂਗਟੇ ਤੱਕ ਖਡ਼੍ਹੇ ਹੋ ਜਾਂਦੇ ਹਨ ।
ਅਜਿਹਾ ਹੀ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ ਹੈ ਲੁਧਿਆਣਾ ਦੇ ਵਿੱਚ ਲੁਧਿਆਣਾ ਤੋਂ ਬੇਹੱਦ ਦੀ ਮੰ-ਦ-ਭਾ-ਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਦੁਸਹਿਰਾ ਵੇਖ ਕੇ ਆ ਰਹੇ ਦੋ ਵਿਅਕਤੀਆਂ ਦੀ ਰੇਲਵੇ ਟਰੈਕ ਤੇ ਮੌਤ ਹੋ ਗਈ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕੀ ਇੱਥੇ ਰੇਲਵੇ ਟਰੈਕ ਪਾਰ ਕਰਦੇ ਸਮੇਂ ਦੋ ਵਿਅਕਤੀ ਜਿਨ੍ਹਾਂ ਵਿਚ ਇਕ ਦੀ ਉਮਰ ਪੈਂਤੀ ਸਾਲ ਦੱਸੀ ਜਾ ਰਹੀ ਹੈ , ਜਦ ਕਿ ਦੂਸਰੇ ਦੀ ਉਮਰ ਸੋਲ਼ਾਂ ਸਾਲਾ ਦੱਸੀ ਜਾ ਰਹੀ ਹੈ ਅਤੇ ਜਦੋਂ ਇਹ ਦੋਵੇਂ ਰੇਲਵੇ ਦੀ ਦੀਵਾਰ ਤੇ ਚੜ੍ਹ ਕੇ ਰੇਲਵੇ ਟਰੈਕ ਪਾਰ ਕਰ ਰਹੇ ਸਨ ਉਸੇ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਤੇ ਘਟਨਾ ਦਾ ਸੂਚਨਾ ਮਿਲਦੇ ਸਾਰ ਹੀ ਰੇਲਵੇ ਅਧਿਕਾਰੀ ਦੇ ਵੱਲੋਂ ਮੌਕੇ ਤੇ ਹਸਪਤਾਲ ਫੋਨ ਕੀਤਾ ਗਿਆ।
ਹਸਪਤਾਲ ਦੇ ਵੱਲੋਂ ਐਂਬੂਲੈਂਸ ਭੇਜੀ ਗਈ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪਰ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਦੇ ਮੁਤਾਬਕ ਜਦੋਂ ਇਹ ਦੋਵੇਂ ਵਿਅਕਤੀ ਰੇਲਵੇ ਦੀ ਕੰਧ ਤੇ ਚੜ੍ਹ ਕੇ ਟਰੈਕ ਪਾਰ ਕਰ ਰਹੇ ਸਨ ਤਾਂ ਉਸੇ ਸਮੇਂ ਇਹ ਦੋਵੇਂ ਟ੍ਰੇਨ ਦੇ ਨਾਲ ਟਕਰਾ ਗਏ । ਮੌਕੇ ਤੇ ਹੀ ਰੇਲ ਗੱਡੀ ਦੇ ਡਰਾਈਵਰ ਅਤੇ ਗਾਰਡ ਨੇ ਟਰੇਨ ਨੂੰ ਰੋਕ ਦਿੱਤਾ ਤੇ ਦੋਵਾਂ ਨੂੰ ਹਸਪਤਾਲ ਭੇਜਣ ਦੇ ਲਈ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ।
ਮੌਕੇ ਤੇ ਐਂਬੂਲੈਂਸ ਭੇਜੀ ਗਈ ਪਰ ਉਨ੍ਹਾਂ ਦੋਵਾਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉੱਥੇ ਹੀ ਪੁਲੀਸ ਦੇ ਵੱਲੋਂ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਵਿਚ ਸ਼ਨਾਖਤ ਲਈ ਰੱਖਿਆ ਗਿਆ ਹੈ ਤਾਂ ਜੋ ਇਨ੍ਹਾਂ ਦੋਵਾਂ ਮ੍ਰਿਤਕ ਵਿਅਕਤੀਆਂ ਦੀ ਪਹਿਚਾਣ ਕੀਤੀ ਜਾ ਸਕੇ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …