ਆਈ ਤਾਜਾ ਵੱਡੀ ਖਬਰ
ਜੇਕਰ ਕੋਈ ਚੂਹਾ ਕਿਸੇ ਘਰ ਦੇ ਵਿੱਚ ਵੜ ਜਾਵੇ ਤਾਂ ਉਸ ਘਰ ਦੇ ਵਿੱਚ ਉਹ ਭੜਥੂ ਪਾ ਦਿੰਦਾ ਹੈ , ਕਿਉਂਕਿ ਇਹ ਚੂਹਾ ਉਸ ਘਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਦਾ ਨੁਕਸਾਨ ਕਰਦਾ ਹੈ। ਜਿਸ ਕਾਰਨ ਪਰਿਵਾਰਿਕ ਮੈਂਬਰ ਇਸ ਨੂੰ ਘਰ ਤੋਂ ਬਾਹਰ ਕੱਢਣ ਦੇ ਲਈ ਵੱਖੋ ਵੱਖਰੇ ਉਪਰਾਲੇ ਕਰਦੇ ਹਨ। ਪਰ ਸੋਚੋ ਜੇਕਰ ਇਹ ਚੂਹੇ ਪੂਰੇ ਦੇ ਪੂਰੇ ਸ਼ਹਿਰ ਦੇ ਵਿੱਚ ਵੜ ਜਾਣ ਤਾਂ ਉਸ ਵੇਲੇ ਪੂਰੇ ਸ਼ਹਿਰ ਦੀ ਸਥਿਤੀ ਕੀ ਹੋਵੇਗੀ l ਸੋਚ ਕੇ ਹੀ ਅਜੀਬ ਲੱਗ ਰਿਹਾ ਹੈ ਨਾ, ਪਰ ਅਜਿਹਾ ਹੋ ਚੁੱਕਿਆ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ l ਜਿੱਥੇ ਅੱਧੀ ਰਾਤ ਇੱਕ ਚੂਹੇ ਨੇ ਕੁਝ ਅਜਿਹਾ ਭੜਥੂ ਪਾਇਆ, ਜਿਸ ਕਾਰਨ ਸਾਈਰਨ ਵੱਜ ਗਏ ਤੇ ਸਾਈਰਨ ਵੱਜਣ ਕਾਰਨ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪੁੱਜੀਆਂ l
ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕਾਂ ਨੂੰ ਇੰਝ ਲੱਗ ਰਿਹਾ ਸੀ ਕਿ ਸ਼ਾਇਦ ਬੈਂਕ ਵਿੱਚ ਕੋਈ ਵੜ ਗਿਆ ਹੈ l ਜਿਸ ਮਗਰੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਲੁਧਿਆਣਾ ਦੇ ਚੌੜਾ ਬਾਜ਼ਾਰ ਸਥਿਤ ਇਲਾਹਾਬਾਦ ਬੈਂਕ ਨੇੜੇ ਲੋਕਾਂ ਦੀ ਭਾਰੀ ਭੀੜ ਮਿੰਟਾਂ ਦੇ ਵਿੱਚ ਹੀ ਲੱਗ ਗਈ l ਇਸ ਦੌਰਾਨ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਕਿ ਬੈਂਕ ਦੀ ਕੋਈ ਖਿੜਕੀ ਵੀ ਖੁੱਲ੍ਹੀ ਨਹੀਂ ਸੀ।
ਇਸ ਤੋਂ ਬਾਅਦ ਜਾਣਕਾਰੀ ਬੈਂਕ ਅਧਿਕਾਰੀਆਂ ਨੂੰ ਦਿੱਤੀ ਗਈ। ਬੈਂਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਾਇਰਨ ਦੇ ਕੋਲ ਤਾਰ ਨੂੰ ਚੂਹੇ ਨੇ ਕੱਟ ਦਿੱਤਾ,ਇਸ ਕਾਰਨ ਅਚਾਨਕ ਸਾਇਰਨ ਵਜਣ ਲੱਗਾ। ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਇਸ ਦੀ ਆਵਾਜ਼ ਸੁਣੀ ਗਈ ਤੇ ਫਿਰ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ l
ਉੱਥੇ ਹੀ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਪੀਸੀਆਰ ਕਰਮਚਾਰੀ ਕੁਝ ਸਮੇਂ ਬਾਅਦ ਮੌਕੇ ‘ਤੇ ਪਹੁੰਚ ਗਏ, ਪਰ ਅੱਧਾ ਕਿ.ਮੀ ਦੂਰ ਸਥਿਤ ਕੋਤਵਾਲੀ ਦੇ ਮੁਲਾਜ਼ਮ 20 ਮਿੰਟ ਬਾਅਦ ਪਹੁੰਚੇ। ਪਰ ਜਦੋਂ ਇਸ ਗੱਲ ਦੀ ਅਸਲੀਅਤ ਪਤਾ ਚਲੀ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …