ਇੱਕੋ ਥਾਂ ਤੋਂ ਇਕੱਠੇ ਮਿਲੇ 417 ਪੌਜੇਟਿਵ
ਪੰਜਾਬ ਚ ਕੋਰੋਨਾ ਨੇ ਹਾਹਾਕਾਰ ਮਚਾ ਕੇ ਰੱਖ ਦਿਤੀ ਹੈ ਹਰ ਰੋਜ ਸੈਕੜਿਆਂ ਦੀ ਗਿਣਤੀ ਵਿਚ ਪੌਜੇਟਿਵ ਮਰੀਜ ਪੰਜਾਬ ਚ ਆ ਰਹੇ ਹਨ ਅਤੇ ਬਹੁਤ ਸਾਰੀਆਂ ਮੌਤਾਂ ਵੀ ਹੋ ਰਹੀਆਂ ਹਨ। ਕੱਲ੍ਹ ਸਰਕਾਰ ਨੇ ਜਿਆਦਾ ਕੇਸਾਂ ਦਾ ਕਰਕੇ ਪੰਜਾਬ ਚ ਸਖਤੀਆਂ ਵੀ ਕਰ ਦਿੱਤੀਆਂ ਹਨ।
ਲੁਧਿਆਣਾ ਵਿੱਚ ਵੀਰਵਾਰ ਸ਼ਾਮ ਤੱਕ ਕੋਰੋਨਾ ਦੇ 417 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਬੰਧੀ ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਿੰਨ੍ਹਾਂ ਵਿੱਚ 398 ਮਰੀਜ਼ ਲੁਧਿਆਣਾ ਨਾਲ ਜਦਕਿ 19 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਇਸ ਤੋਂ ਬਿਨਾਂ ਕੋੋਰੋਨਾ ਕਾਰਨ 13 ਜਣਿਆਂ ਦੀ ਮੌਤ ਹੋ ਗਈ ਹੈ, ਜਿਸ ਵਿਚ 10 ਮਰੀਜ਼ ਲੁਧਿਆਣਾ ਨਾਲ ਜਦਕਿ ਤਿੰਨ ਮਰੀਜ਼ ਜਲੰਧਰ, ਅਤੇ ਫਰੀਦਕੋਟ ਸਮੇਤ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ ਹਨ।
ਪੰਜਾਬ ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਪੰਜਾਬ ਚ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ। ਹੁਣ ਤਾਂ ਕਈ ਜਿਲਿਆਂ ਚ ਹੀ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਮਰੀਜ ਮਿਲਨੇ ਸ਼ੁਰੂ ਹੋ ਗਏ ਹਨ ਜੋ ਕੇ ਬਹੁਤ ਹੀ ਚਿੰਤਾ ਦੀ ਗਲ੍ਹ ਹੈ। ਪੰਜਾਬ ਸਰਕਾਰ ਵੀ ਇਸ ਨੋ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਪਰ ਇਹ ਤਦ ਤਕ ਬਿਲਕੁਲ ਵੀ ਨਹੀਂ ਰੁਕ ਸਕਦਾ ਜਦ ਤਕ ਲੋਕ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰਨਗੇ। ਕਈ ਲੋਕ ਬਿਨਾ ਕੰਮ ਦੇ ਹੀ ਘੁੰਮ ਰਹੇ ਹਨ ਜਿਹਨਾਂ ਦਾ ਕਰਕੇ ਇਹ ਵਧਦਾ ਹੀ ਜਾ ਰਿਹਾ ਹੈ। ਕੰਮ ਵਾਲਿਆਂ ਨੇ ਤਾਂ ਕੰਮ ਤੇ ਜਾਣਾ ਹੀ ਹੁੰਦਾ ਹੈ ਪਰ ਬੇ ਵਜ੍ਹਾ ਘੁੰਮਣ ਤੋਂ ਵੀ ਲੋਕ ਗੁਰੇਜ ਨਹੀਂ ਕਰ ਰਹੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …