Breaking News

ਪੰਜਾਬ ਚ ਇਥੇ ਮੀਂਹ ਝੱਖੜ ਨੇ ਮਚਾਈ ਤਬਾਹੀ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਆਈ ਤਬਦੀਲੀ ਕਾਰਨ ਉਸ ਦਾ ਅਸਰ ਪੰਜਾਬ ਦੇ ਸਭ ਖੇਤਰਾਂ ਵਿੱਚ ਦੇਖਿਆ ਜਾ ਸਕਦਾ ਹੈ। ਮੌਸਮ ਦੀ ਤਬਦੀਲੀ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਹੀ ਕਿਸਾਨਾਂ ਨੂੰ ਇਸ ਮੌਸਮ ਸਬੰਧੀ ਭਾਰੀ ਮੁਸ਼ਕਿਲ ਪੇਸ਼ ਆ ਰਹੀ ਹੈ। ਕਿਉਕਿ ਇੰਨੀ ਦਿਨੀ ਖਰਾਬ ਹੋਣ ਵਾਲਾ ਮੌਸਮ ਫ਼ਸਲਾਂ ਲਈ ਭਾਰੀ ਨੁਕਸਾਨ ਵਾਲਾ ਹੈ। ਮੌਸਮ ਵਿਭਾਗ ਵੱਲੋਂ ਵੀ ਮੌਸਮ ਸਬੰਧੀ ਜਾਣਕਾਰੀ ਸਮੇਂ-ਸਮੇਂ ਤੇ ਦੇਸ਼ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ। ਜਿੱਥੇ ਫ਼ਸਲਾਂ ਪੱਕ ਚੁੱਕੀਆਂ ਹਨ,

ਉੱਥੇ ਹੀ ਇਸ ਮੌਸਮ ਨਾਲ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਹੁਣ ਪੰਜਾਬ ਚ ਇੱਥੇ ਮੀਂਹ ਝੱਖੜ ਨੇ ਤਬਾਹੀ ਮਚਾਈ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਲਿਆ ਅੰਦਰ ਬਰਸਾਤ ਅਤੇ ਝੱਖੜ-ਹਨੇਰੀ ਆਉਣ ਦੀ ਖਬਰ ਦਿੱਤੀ ਗਈ ਸੀ। ਉਸਦੇ ਅਨੁਸਾਰ ਹੁਣ ਬਠਿੰਡੇ ਜ਼ਿਲ੍ਹੇ ਅੰਦਰ ਤੇਜ਼ ਝੱਖੜ ਅਤੇ ਹਨੇਰੀ ਤੇ ਮੀਂਹ ਨਾਲ ਫ਼ਸਲ ਨੂੰ ਭਾਰੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਮੌਸਮ ਨਾਲ ਤੇ ਹਨੇਰੀ ਕਾਰਨ

ਫਸਲਾਂ ਨੂੰ ਨਕਸਾਨ ਪਹੁੰਚਣ ਨਾਲ , ਜਿੱਥੇ ਅਨਾਜ ਵਿੱਚ ਖਰਾਬੀ ਹੋਵੇਗੀ ਉਥੇ ਹੀ ਕਿਸਾਨਾਂ ਨੂੰ ਸਹੀ ਮੁੱਲ ਮਿਲਣ ਵਿੱਚ ਵੀ ਮੁਸ਼ਕਲ ਪੇਸ਼ ਆਵੇਗੀ। ਜਿਥੇ ਕਣਕ ਦੀ ਫਸਲ ਪੱਕਣ ਤੇ ਹੁਣ ਵਾਢੀ ਸ਼ੁਰੂ ਹੋਣ ਦਾ ਸਮਾਂ ਹੈ। ਉੱਥੇ ਹੀ ਇਸ ਤੇਜ਼ ਹਨੇਰੀ ਝੱਖੜ
ਕਾਰਨ ਕਈ ਜਗ੍ਹਾ ਉਪਰ ਬਿਜਲੀ ਸਪਲਾਈ ਠੱਪ ਹੋਣ ਅਤੇ ਕਣਕ ਦੀ ਫ਼ਸਲ ਦੇ ਵਿਛ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਕਣਕ ਤੇ ਧਰਤੀ ਤੇ ਡਿੱਗ ਜਾਣ ਨਾਲ, ਕਣਕ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਉਥੇ ਹੀ ਭੁੱਚੋ

ਮੰਡੀ ਭਗਤਾ ਰੋਡ ਉਪਰ ਦਰੱਖਤ ਡਿੱਗੇ ਹਨ ਜਿਸ ਕਾਰਨ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ। ਦਰੱਖਤਾਂ ਦੇ ਡਿੱਗਣ ਨਾਲ ਸੜਕ ਪੂਰੀ ਤਰਾਂ ਜਾਮ ਹੋ ਗਈ ਹੈ । ਸ਼ਹਿਰ ਦੇ ਵਿਚ ਜਿਥੇ ਬਿਜਲੀ ਸਪਲਾਈ ਠੱਪ ਹੋ ਗਈ ਹੈ ਉਥੇ ਹੀ ਤੇਜ਼ ਤੂਫਾਨ
ਕਾਰਨ ਦੁਕਾਨਾਂ ਅਤੇ ਹੋਰਡਿੰਗ ਬੋਰਡ ਅਤੇ ਹੋਰ ਵੀ ਉੱਡ ਕੇ ਦੂਰ ਜਾ ਕੇ ਡਿੱਗ ਗਏ ਹਨ। ਏਸ ਝੱਖੜ ਅਤੇ ਮੀਂਹ ਦੇ ਨਾਲ ਕਣਕ ਦੀ ਫ਼ਸਲ ਨੂੰ ਵੱਡੇ ਨੁਕਸਾਨ ਹੋਣ ਦਾ ਡਰ ਪੈਦਾ ਹੋ ਗਿਆ ਹੈ ਉਥੇ ਹੀ ਬਠਿੰਡਾ ਵਿੱਚ ਦੇਰ ਸ਼ਾਮ ਝੱਖੜ ਚਲ ਲਿਆ ਅਤੇ ਉਸ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ।

Check Also

30 ਸਾਲ ਪਹਿਲਾਂ ਮਰੀ ਧੀ ਲਈ ਲਾੜਾ ਲੱਭ ਰਿਹਾ ਪਰਿਵਾਰ , ਹੁਣ ਕਰਵਾਇਆ ਵਿਆਹ ਵਜ੍ਹਾ ਜਾਣ ਉੱਡ ਜਾਣਗੇ ਹੋਸ਼

ਆਈ ਤਾਜਾ ਵੱਡੀ ਖਬਰ  ਆਏ ਦਿਨ ਹੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਅਜਿਹੀਆਂ ਵੀਡੀਓਜ਼ ਤੇ …