Breaking News

ਪੰਜਾਬ ਚ ਇਥੇ ਭੇਤਭਰੇ ਹਾਲਾਤਾਂ ਚ ਸ਼ਮਸ਼ਾਨ ਘਾਟ ਚ ਹੋਇਆ ਵੱਡਾ ਕਾਂਡ , ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਆਈ ਤਾਜਾ ਵੱਡੀ ਖਬਰ 

ਪੰਜਾਬ ਅੰਦਰ ਅਪਰਾਧਕ ਵਾਰਦਾਤਾਂ ਵਿੱਚ ਹਰ ਰੋਜ਼ ਇਜ਼ਾਫਾ ਹੁੰਦਾ ਜਾ ਰਿਹਾ ਹੈ, ਦਿਨ ਪ੍ਰਤੀ ਦਿਨ ਪੰਜਾਬ ਅੰਦਰ ਲੁੱਟ ਖੋਹ ਤੇ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ l ਜਿਸ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਇਸ ਵੇਲੇ ਸਵਾਲਾਂ ਦੇ ਘੇਰੇ ਵਿੱਚ ਹੈ l ਇਸੇ ਵਿਚਾਲੇ ਪੰਜਾਬ ਅੰਦਰ ਇੱਕ ਹੋਰ ਵੱਡੀ ਵਾਰਦਾਤ ਵਾਪਰੀ ਹੈ, ਜਿੱਥੇ ਸ਼ਮਸ਼ਾਨ ਘਾਟ ਅੰਦਰ ਇੱਕ ਨੌਜਵਾਨ ਦੀ ਲਾਸ਼ ਮਿਲੀ l ਜਿਸ ਕਾਰਨ ਇਲਾਕੇ ਭਰ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਾਮਲਾ ਭਵਾਨੀਗੜ੍ਹ ਤੋਂ ਸਾਹਮਣੇ ਆਇਆ, ਜਿੱਥੇ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਤੇ ਇੱਕ ਦੁਕਾਨ ਚ ਕੰਮ ਕਰਨ ਵਾਲੇ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਨੌਜਵਾਨ ਦੇ ਪਰਿਵਾਰ ਨੂੰ ਇੱਥੇ ਨਾਭਾ ਕੈਂਚੀਆਂ ਦੇ ਸ਼ਮਸ਼ਾਨਘਾਟ ਨੇੜੇ ਬੈਂਚ ‘ਤੇ ਪਿਆ ਮਿਲਿਆ।

ਉੱਥੇ ਹੀ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ। ਇਸ ਮਾਮਲੇ ਸਬੰਧੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਮਹਿਲਾ ਸਮੇਤ ਦੋ ਜਣਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ l ਦੂਜੇ ਪਾਸੇ ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਕਾਲਾ ਰਾਮ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਲੜਕੇ ਕੈਲਾਸ਼ ਕੁਮਾਰ ਨੂੰ ਜੀਤੀ ਵਾਸੀ ਭਵਾਨੀਗੜ੍ਹ ਦਾ ਫ਼ੋਨ ਆਇਆ ਸੀ, ਜਿਸ ਤੋਂ ਬਾਅਦ ਕੈਲਾਸ਼ ਆਪਣੇ ਬੀੜੀ-ਸਿਗਰਟਾਂ ਦੇ ਖੋਖੇ ‘ਤੇ ਚਲਾ ਗਿਆ। ਬਾਅਦ ਵਿਚ ਉਹ ਫ਼ੋਨ ਕਰਦਾ ਰਿਹਾ, ਪਰ ਕੈਲਾਸ਼ ਨੇ ਫ਼ੋਨ ਨਹੀਂ ਚੁੱਕਿਆ।

ਪਿਤਾ ਕਾਲਾ ਰਾਮ ਨੇ ਦੱਸਿਆ ਕਿ ਬਾਅਦ ‘ਚ ਉਨ੍ਹਾਂ ਨੂੰ ਪਤਾ ਲੱਗਾ ਕਿ ਜੀਤੀ ਤੇ ਉਸ ਦੇ ਨਾਲ ਰਹਿੰਦੀ ਬਬਲੀ ਨਾਂ ਦੀ ਔਰਤ ਉਸਦੇ ਲੜਕੇ ਕੈਲਾਸ਼ ਨੂੰ ਨਾਭਾ ਵੱਲ ਲੈ ਕੇ ਗਏ ਹਨ l ਜਿਸ ਉਪਰੰਤ ਉਹ ਆਪਣੀ ਪਤਨੀ ਨੀਲਮ ਨੂੰ ਨਾਲ ਲੈ ਕੇ ਜੀਤੀ ਦੇ ਘਰ ਪਹੁੰਚੇ ਤਾਂ, ਉਸਦੀ ਮਾਂ ਨੇ ਜੀਤੀ ਦੇ ਨਾਲ ਉਨ੍ਹਾਂ ਦੀ ਗੱਲ ਕਰਵਾਈ ਤਾਂ ਜੀਤੀ ਨੇ ਫੋਨ ‘ਤੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕੈਲਾਸ਼ ਕੁਮਾਰ ਉਸਦੇ ਨਾਲ ਹੈ ਤੇ ਉਹ ਨਾਭਾ ਕੈਂਚੀਆਂ ਤੋਂ ਸ਼ਮਸ਼ਾਨ ਘਾਟ ਨੂੰ ਜਾਂਦੀ ਸੜਕ ‘ਤੇ ਮੌਜੂਦ ਹਨ।

ਜਦੋਂ ਉਹਨਾਂ ਵੱਲੋਂ ਸ਼ਮਸ਼ਾਨ ਘਾਟ ਅੰਦਰ ਜਾ ਕੇ ਵੇਖਿਆ ਗਿਆ ਤਾਂ ਉਹਨਾਂ ਦਾ ਪੁੱਤਰ ਉੱਥੇ ਲੰਮਾ ਪਿਆ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਜਾਇਆ ਗਿਆ ਤੇ ਡਾਕਟਰਾਂ ਦੇ ਵੱਲੋਂ ਸੋ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫਿਲਹਾਲ ਪੀੜਿਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਪੁਲਿਸ ਮਾਮਲੇ ਸਬੰਧੀ ਕਾਰਵਾਈ ਕਰ ਰਹੀ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …