ਆਈ ਤਾਜ਼ਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਜਿਥੇ ਲਗਾਤਾਰ ਬਹੁਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ। ਉਥੇ ਹੀ ਪੰਜਾਬ ਵਿੱਚ ਲੋਕਾਂ ਨੂੰ ਵੀ ਭ੍ਰਿਸ਼ਟਾਚਾਰ ਮੁਕਤ ਬਣਾਏ ਜਾਣ ਵਾਸਤੇ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਥੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜਦੇ ਹੋਏ ਸੱਤਾ ਵਿੱਚ ਆ ਕੇ ਇਤਿਹਾਸ ਸਿਰਜਿਆ ਗਿਆ ਹੈ। ਉਥੇ ਹੀ ਬੀਤੇ ਦਿਨੀਂ ਉਨ੍ਹਾਂ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਕਾਰਨ ਹੀ ਪਾਰਟੀ ਤੋਂ ਵੱਖ ਕਰ ਦਿੱਤਾ ਹੈ ਅਤੇ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਪੁਲਸ ਰਿਮਾਂਡ ਤੇ ਭੇਜਿਆ ਗਿਆ ਹੈ। ਆਮ ਆਦਮੀ ਪਾਰਟੀ ਅਤੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਇਸ ਕਾਰਵਾਈ ਦੇ ਕਾਰਣ ਜਿੱਥੇ ਉਨ੍ਹਾਂ ਦਾ ਕੱਦ ਸਾਰੇ ਲੋਕਾਂ ਦੀ ਨਜ਼ਰ ਵਿੱਚ ਹੋਰ ਉੱਚਾ ਹੋ ਗਿਆ ਹੈ ਉਥੇ ਹੀ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਨੂੰ ਲੈ ਕੇ ਲੋਕਾਂ ਵੱਲੋਂ ਲਗਾਤਾਰ ਸ਼ਲਾਘਾ ਕੀਤੀ ਜਾ ਰਹੀ ਹੈ।
ਹੁਣ ਪੰਜਾਬ ਵਿੱਚ ਪੁਲੀਸ ਵੱਲੋਂ ਛਾਪਾ ਮਾਰਿਆ ਗਿਆ ਹੈ ਜਿੱਥੇ ਵੱਡੀ ਕਾਲਾਬਾਜ਼ਾਰੀ ਹੋਰ ਸੀ ਜਿਸ ਬਾਰੇ ਸੁਣ ਕੇ ਸਭ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਵੀਰਵਾਰ ਨੂੰ ਪੈਟਰੋਲ ਡੀਜ਼ਲ ਦਾ ਨਜਾਇਜ਼ ਕਾਰੋਬਾਰ ਕਰਨ ਵਾਲਿਆਂ ਦੇ ਟਿਕਾਣਿਆਂ ਉਪਰ ਅਚਨਚੇਤ ਛਾਪੇਮਾਰੀ ਕਰ ਦਿੱਤੀ ਗਈ। ਜਿੱਥੇ ਪੁਲਿਸ ਵੱਲੋਂ ਗ਼ੈਰਕਨੂੰਨੀ ਰਾਸ਼ਨਿੰਗ ਦੌਰਾਨ ਛਾਪਾ ਮਾਰ ਕੇ 3000 ਲੀਟਰ ਡੀਜ਼ਲ ਅਤੇ ਪੈਟਰੋਲ ਬਰਾਮਦ ਕੀਤਾ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਪੁਲਿਸ ਵੱਲੋਂ ਕਈ ਥਾਵਾਂ ਉਪਰ ਪੰਜ ਘੰਟੇ ਦੌਰਾਨ ਛਾਪੇਮਾਰੀ ਕੀਤੀ ਹੈ।
ਉਥੇ ਹੀ ਇਸ ਛਾਪੇਮਾਰੀ ਲਈ ਐਸਐਸਪੀ ਮਨਦੀਪ ਸਿੰਘ ਸਿੱਧੂ ਅਤੇ ਡੀ ਸੀ ਸੰਗਰੂਰ ਵੀ ਪਹੁੰਚੇ ਹੋਏ ਸਨ। ਦੱਸਿਆ ਗਿਆ ਹੈ ਕਿ ਜਿੱਥੇ ਤੇਲ ਟੈਂਕਰਾਂ ਪਿੱਛੋਂ ਤੇਲ ਕੱਢਿਆ ਜਾਂਦਾ ਸੀ ਅਤੇ ਇਹ ਤੇਲ ਦੀ ਸਪਲਾਈ ਲੋਕਾਂ ਨੂੰ ਘੱਟ ਰੇਟ ਕੀਤੀ ਜਾਂਦੀ ਸੀ। ਉਥੇ ਹੀ ਪੈਟਰੋਲ ਡੀਜ਼ਲ ਤੋਂ ਇਲਾਵਾ ਹਜ਼ਾਰਾਂ ਲੀਟਰ ਕੈਮੀਕਲ ਵੀ ਬਰਾਮਦ ਕੀਤਾ ਗਿਆ ਹੈ।
ਦੱਸਿਆ ਗਿਆ ਹੈ ਕਿ ਪੁਲਿਸ ਵੱਲੋਂ ਛਾਪੇਮਾਰੀ ਕਈ ਘਰਾਂ ਅਤੇ ਢਾਬਿਆਂ ਦੇ ਵਿੱਚ ਸੰਗਰੂਰ ਵਿੱਚ ਕੀਤੀ ਗਈ ਹੈ। ਜਿੱਥੇ ਇਹ ਗੈਰ-ਕਾਨੂੰਨੀ ਰਾਸ਼ਨਿੰਗ ਸੰਗਰੂਰ ਦੇ ਮਹਿਲਾਂ ਚੌਂਕ ਰੋਡ ਤੇ ਇੰਡੀਅਨ ਆਇਲ ਰਿਫਾਇਨਰੀ ਦੇ ਨੇੜੇ ਘਰਾਂ ਅਤੇ ਢਾਬਿਆਂ ਵਿਚ ਕੀਤੀ ਜਾ ਰਹੀ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …