Breaking News

ਪੰਜਾਬ ਚ ਇਥੇ ਪੁਲਸ ਨੇ ਅਚਾਨਕ ਕਰਤਾ ਸਾਰਾ ਇਲਾਕਾ ਸੀਲ – ਅਚਾਨਕ ਹੋਈ ਕਾਰਵਾਈ ਨਾਲ ਲੋਕ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ

ਪੰਜਾਬ ਸਰਕਾਰ ਵੱਲੋਂ 15 ਅਗਸਤ ਨੂੰ ਦੇਖਦੇ ਹੋਏ ਜਿੱਥੇ ਸੁਰੱਖਿਆ ਨੂੰ ਵਧਾਇਆ ਗਿਆ ਹੈ ਉਥੇ ਬਹੁਤ ਸਾਰੇ ਅਜਿਹੇ ਅਨਸਰ ਹਨ ਜਿਨ੍ਹਾਂ ਵੱਲੋਂ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿੱਥੇ ਸਰਹੱਦੀ ਖੇਤਰਾਂ ਵਿੱਚ ਡਰੋਨ ਬਰਾਮਦ ਕੀਤੇ ਗਏ ਹਨ ਅਤੇ ਕੁੱਝ ਸ਼ੱਕੀ ਚੀਜ਼ਾਂ ਵੀ ਬਰਾਮਦ ਹੋਈਆਂ ਹਨ। ਜਿਸ ਨਾਲ ਸਮਾਜ ਵਿਰੋਧੀ ਅਨਸਰਾਂ ਵੱਲੋਂ ਪੰਜਾਬ ਦੇ ਵਿੱਚ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਅਜਿਹੇ ਲੋਕਾਂ ਨੂੰ ਕਾਬੂ ਕਰਨ ਲਈ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ। ਨਾਲ ਹੀ ਅਜਿਹੇ ਲੋਕਾਂ ਉਪਰ ਵੀ ਬਾਜ਼ ਨਜ਼ਰ ਰੱਖੀ ਜਾ ਰਹੀ ਹੈ।

ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਹੁਣ ਪੰਜਾਬ ਵਿੱਚ ਪੁਲਿਸ ਵੱਲੋਂ ਇੱਥੇ ਸਾਰਾ ਇਲਾਕਾ ਅਚਾਨਕ ਸੀਲ ਕਰ ਦਿੱਤਾ ਗਿਆ ,ਜਿਸ ਨਾਲ ਸਾਰੇ ਲੋਕ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾ ਕਲਾਂ ਤੋਂ ਸਾਹਮਣੇ ਆਈ ਹੈ। ਜਿੱਥੇ ਪੁਲਿਸ ਨੂੰ ਕੁੱਝ ਸ਼ੱਕੀ ਲੋਕਾਂ ਦੇ ਛੁਪੇ ਹੋਣ ਬਾਰੇ ਖ਼ਬਰ ਮਿਲੀ। ਜਿਸ ਉਪਰ ਤੁਰੰਤ ਅਮਲ ਕਰਦੇ ਹੋਏ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਜਿਸ ਕਾਰਨ ਪਿੰਡ ਦੇ ਵੱਖ ਵੱਖ ਘਰਾਂ ਦੀ ਤਲਾਸ਼ੀ ਲਈ ਗਈ ।

ਉਥੇ ਹੀ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ। ਸਰਚ ਮੁਹਿੰਮ ਜਿਥੇ ਦੋ ਘੰਟੇ ਚੱਲੀ ਉਥੇ ਹੀ ਨਾ ਤਾਂ ਕੋਈ ਬਾਹਰ ਜਾ ਸਕੇ ਅਤੇ ਨਾ ਹੀ ਕੋਈ ਅੰਦਰ ਆ ਸਕਿਆ। ਇਸ ਘਟਨਾ ਦੇ ਬਾਰੇ ਮੀਡੀਆ ਕਰਮੀ ਨੂੰ ਵੀ ਕੋਈ ਖ਼ਬਰ ਦੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਦੱਸਿਆ ਗਿਆ ਹੈ ਕਿ ਪਿਛਲੇ 2 ਮਹੀਨਿਆਂ ਤੋਂ ਇਕ ਮਜ਼ਦੂਰ ਬਠਿੰਡਾ ਜਿਲ੍ਹੇ ਦੇ ਪਿੰਡ ਭਾਈ ਰੂਪਾ ਨਾਲ ਸਬੰਧਤ ਨਿਵਾਸੀ ਦੱਸਿਆ ਗਿਆ ਹੈ। ਉਹ ਰਾਜੇਆਣਾ ਰੋਡ ਤੇ ਖੇਤਾਂ ਵਿੱਚ ਬਣੇ ਹੋਏ ਇਕ ਘਰ ਵਿਚ ਪਰਿਵਾਰ ਨਾਲ ਦੋ ਮਹੀਨੇ ਤੋਂ ਰਹਿ ਰਿਹਾ ਸੀ।

ਜਿੱਥੇ ਪੁਲਿਸ ਵੱਲੋਂ ਛਾਪੇਮਾਰੀ ਕਰ ਕੇ ਪਰਵਾਰ ਦੇ ਮੁਖੀ ਅਤੇ ਉਸ ਦੇ ਪੁੱਤਰ ਸਮੇਤ 7 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉੱਥੇ ਹੀ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਇਸ ਪਿੰਡ ਦੇ ਲੋਕਾਂ ਵਿਚ ਡਰ ਦਾ ਮਾਹੌਲ ਵੀ ਦੇਖਿਆ ਜਾ ਰਿਹਾ ਹੈ।

Check Also

ਹਰੇਕ ਕੋਈ ਕਹੇ ਰਿਹਾ ਕਿਸਮਤ ਹੋਵੇ ਤਾਂ ਏਦਾਂ ਦੀ ਹੋਵੇ , ਔਰਤ ਦੀ 10 ਹਫਤਿਆਂ ਚ ਦੂਜੀ ਵਾਰ ਨਿਕਲੀ 8 ਕਰੋੜ ਤੋਂ ਵੱਧ ਦੀ ਲਾਟਰੀ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜੇਕਰ ਪਰਮਾਤਮਾ ਮਿਹਰਬਾਨ ਹੋ ਜਾਵੇ ਤਾਂ ਫਿਰ ਉਹ ਦਿਨਾਂ …