Breaking News

ਪੰਜਾਬ ਚ ਇਥੇ ਟੈਸਟ ਸੈਂਪਲ ਲੈਣ ਆਈ ਟੀਮ ਦੇਖਕੇ ਦੁਕਾਨਦਾਰ ਦੁਕਾਨਾਂ ਬੰਦ ਕਰ ਹੋ ਗਏ ਫਰਾਰ

ਆਈ ਤਾਜਾ ਵੱਡੀ ਖਬਰ

ਪੰਜਾਬ ਚ ਕੋਰੋਨਾ ਦੇ ਵਧਦੇ ਕੇਸ ਦੇਖਕੇ ਪੰਜਾਬ ਸਰਕਾਰ ਨੇ ਕੋਰੋਨਾ ਦੇ ਟੈਸਟ ਕਰਨ ਦੀ ਗਿਣਤੀ ਜਿਆਦਾ ਵਧ ਦਿੱਤੀ ਹੈ ਤਾਂ ਜੋ ਇਸ ਵਾਇਰਸ ਨੂੰ ਠੱਲ ਪਾਈ ਜਾ ਸਕੇ। ਪਰ ਹੁਣ ਇਕ ਅਜਿਹੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਸਾਰੇ ਹੈਰਾਨ ਹੋ ਰਹੇ ਹਨ।

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਹਸਪਤਾਲ ਰਾਜਪੁਰਾ ਡਾਕਟਰ ਟੀਮ ਵੱਲੋ ਪੁਰਾਣਾ ਰਾਜਪੁਰਾ ਦੇ ਕਾਲਕਾ ਰੋਡ ਕਰੋਨਾ ਟੈਸਟ ਦੇ ਸੈਂਪਲ ਲੈਣ ਲਈ ਆਈ ਤਾਂ ਕਾਫੀ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਰਾਫੁੱਚਕਰ ਹੋ ਗਏ । ਪੁਲਿਸ ਨੇ ਸਾਰੀਆਂ ਦੁਕਾਨਾਂ ਉਤੇ ਜਾਕੇ ਦੁਕਾਨਦਾਰ ਨੂੰ ਅਪੀਲ ਕੀਤੀ ਕਿ ਆਪਣਾ ਕਰੋਨਾ ਟੈਸਟ ਕਰਵਾ ਲਵੋ ਕਿੳਂਕਿ ਕਰੋਨਾ ਦੀ ਬਿਮਾਰੀ ਰਾਜਪੁਰਾ ਵਿੱਚ ਕਾਫੀ ਫੈਲ ਗਈ ਹੈ, ਇਸ ਲਈ ਸਾਰੇ ਦੁਕਾਨਦਾਰ ਅਤੇ ਨੌਕਰਾਂ ਦੇ ਵੀ ਕਰੋਨਾ ਟੈਸਟ ਸੈਂਪਲ ਜਰੂਰੀ ਹਨ ।

ਡਾਕਟਰ ਭੁਪਿੰਦਰ ਸਿੰਘ ਖੋਸਾ ਸਿਵਲ ਹਸਪਤਾਲ ਰਾਜਪੁਰਾ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲੋਕਾ ਨੂੰ ਕਰੋਨਾ ਦੀ ਬਿਮਾਰੀ ਤੋ ਬਚਾਉਣ ਲਈ ਕਰੋਨਾ ਟੈਸਟ ਸੈਂਪਲ ਲੈਣੇ ਬਹੁਤ ਜਰੂਰੀ ਹਨ ਤਾਂ ਕਰੋਨਾ ਦੀ ਬਿਮਾਰੀ ਤੋ ਪਹਿਲਾ ਹੀ ਮਰੀਜ ਨੂੰ ਪੱਤਾ ਲਗ ਜਾਵੇ। ਉਸ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇਗਾ।

ਬਲਵਿੰਦਰ ਸਿੰਘ ਐੱਸ ਐੱਚ ਓ ਥਾਣਾ ਸਿਟੀ ਰਾਜਪੁਰਾ ਵੀ ਆਪਣੀ ਪੁਲਿਸ ਫੋਰਸ ਨਾਲ ਪਹੁੰਚੇ ਸਨ, ਜਿਨਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਕਰੋਨਾ ਟੈਸਟ ਸੈਂਪਲ ਸਰਕਾਰ ਦੇ ਹੁਕਮਾਂ ਅਨੁਸਾਰ ਕੀਤੇ ਜਾ ਰਹੇ ਹਨ। ਕਿਸੇ ਨੂੰ ਵੀ ਡਰਾਂ ਦੀ ਲੋੜ ਨਹੀਂ ਹੈ। ਸਾਡੇ ਪੁਲਿਸ ਮੁਲਾਜਮਾਂ ਵਲੋਂ ਵੀ ਕਰੋਨਾ ਟੈਸਟ ਸੈਂਪਲ ਕਰਵਾਏ ਹਨ। ਰਾਜਪੁਰਾ ਵਿੱਚ ਸ਼ਾਮ ਤਕ 100 ਦੇ ਕਰੀਬ ਕਰੋਨਾ ਟੈਸਟ ਸੈਂਪਲ ਹੋ ਜਾਣਗੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …