Breaking News

ਪੰਜਾਬ ਚ ਇਥੇ ਜੇਲ ਚ ਪੌਣੇ ਦੋ ਸੌ ਸਾਲ ਪੁਰਾਣੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮਿਲੀਆਂ ਨਿਸ਼ਾਨੀਆਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਭਾਰਤ ਦੇਸ਼ ‘ਚ ਵੱਖੋ ਵੱਖਰੇ ਧਰਮਾਂ ਦੇ ਲੋਕ ਰਹਿੰਦੇ ਹਨ ਉਥੇ ਹੀ ਭਾਰਤ ਦੇ ਜੇਕਰ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ, ਭਾਰਤ ਦਾ ਇਤਿਹਾਸ ਬੇਹੱਦ ਦਿਲਚਸਪ ਹੈ । ਜਿਸ ਸੰਬੰਧੀ ਜਾਣਕਾਰੀ ਇਤਿਹਾਸਕਾਰਾਂ ਦੇ ਵੱਲੋਂ ਆਪਣੇ ਆਪਣੇ ਅਨੁਸਾਰ ਲਿਖੀ ਗਈ ਹੈ । ਸਮੇਂ ਸਮੇਂ ਤੇ ਇਤਿਹਾਸਕਾਰਾਂ ਦੇ ਵੱਲੋਂ ਪੁਰਾਣੀਆਂ ਸਬੰਧੀ ਖੋਜ ਕੀਤੀ ਜਾਂਦੀ ਹੈ ਤੇ ਕਈ ਪ੍ਰਕਾਰ ਦੇ ਤੱਥ ਸਾਹਮਣੇ ਲਿਆਂਦੇ ਜਾਂਦੇ ਹਨ । ਇਸੇ ਦੇ ਚੱਲਦੇ ਹੁਣ ਪੰਜਾਬ ਵਿੱਚ ਪੂਰੇ ਪੌਣੇ ਦੋ ਸਾਲਾ ਬਾਅਦ ਬਾਬਾ ਬੰਦਾ ਸਿੰਘ ਬਹਾਦੁਰ ਨਾਲ ਸਬੰਧਤ ਉਨ੍ਹਾਂ ਦੀਆਂ ਕੁਝ ਨਿਸ਼ਾਨੀਆਂ ਪ੍ਰਾਪਤ ਹੋਈਆਂ ਹਨ

ਜਿਸ ਦੇ ਚੱਲਦੇ ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਦਸਿਆ ਕਿ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਪਹਿਲਕਦਮੀ ਨੇ ਇਸ ਜੇਲ੍ਹ ਅੰਦਰੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੜ੍ਹੀ ਨਾਲ ਸਬੰਧਤ ਕਈ ਨਿਸ਼ਾਨੀਆਂ ਖੋਜ ਕੱਢੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਗੁਰਦਾਸਪੁਰ ‘ਚ ਪੌਣੇ ਦੋ ਸੌ ਸਾਲ ਪੁਰਾਣੀ ਕੇਂਦਰੀ ਜੇਲ੍ਹ ,ਜਿਸਦਾ ਨਿਰਮਾਣ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਵਾਇਆ ਸੀ, ਜਿਸ ਨੂੰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦੇ ਲਸ਼ਕਰ ਨੇ ਤਬਾਹ ਕਰ ਦਿੱਤਾ ਸੀ।

ਬਾਅਦ ਵਿੱਚ ਅੰਗਰੇਜ਼ਾਂ ਨੇ ਇਸੇ ਖੰਡਰ ਗੜ੍ਹੀ ਦੀਆਂ ਇੱਟਾਂ ਅਤੇ ਹੋਰ ਸਾਜ਼ੋ ਸਾਮਾਨ ਨਾਲ ਜੇਲ੍ਹ ਦੀ ਉਸਾਰੀ ਕਰਵਾਈ ਸੀ। ਜਿਸ ਨੂੰ ਲੈ ਕੇ ਹੁਣ ਪ੍ਰੋ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਖੋਜ ਕਾਰਜ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਸਾਂਚੇਜ਼ ਦੇ ਮੁਕੰਮਲ ਹੋਣ ਪਿੱਛੋਂ ਇਹ ਵੱਡਾ ਖੁਲਾਸਾ ਕੀਤਾ ਗਿਆ

ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਕੇਂਦਰੀ ਜੇਲ੍ਹ ਵਿੱਚੋਂ ਇਤਿਹਾਸਕ ਖੂਹ ਮਿਲਿਆ ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਇਤਿਹਾਸਕ ਸਥਾਨ ਦੀ ਹੋਂਦ ਨੂੰ ਤਸਦੀਕ ਕਰਦੇ ਹਨ । ਸਭ ਤੋਂ ਅਹਿਮ ਇਹ ਕਿ ਪਵਿੱਤਰ ਖੂਹ ਬਾਬਾ ਜੀ ਦੀ ਗੜ੍ਹੀ ਦੇ ਮੱਧ ਵਿੱਚ ਮੌਜੂਦ ਸੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …