ਆਈ ਤਾਜ਼ਾ ਵੱਡੀ ਖਬਰ
ਚੋਰਾਂ ਤੇ ਲੁਟੇਰਿਆਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ, ਹਰ ਰੋਜ਼ ਪੰਜਾਬ ਭਰ ਵਿਚ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਜਿਸ ਕਾਰਨ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਤੇ ਟੀਵੀ ਚੈਨਲਾਂ ਦੀਆਂ ਹੈੱਡਲਾਈਨ ਵਿੱਚ ਚੋਰੀ ਦੀਆਂ ਵਾਰਦਾਤਾਂ ਸਬੰਧੀ ਖ਼ਬਰਾਂ ਦਿਖਾਈ ਦਿੰਦੀਆਂ ਹਨ । ਅਜਿਹਾ ਹੀ ਇਕ ਹੋਰ ਮਾਮਲਾ ਭੋਗਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਵੱਲੋਂ ਚਾਰ ਘਰਾਂ ਤੇ ਧਾਵਾ ਬੋਲਿਆ ਗਿਆ ਅਤੇ ਲੱਖਾਂ ਰੁਪਿਆਂ ਦੀ ਚੋਰੀ ਕੀਤੀ ਗਈ । ਜਿਸ ਕਾਰਨ ਚਾਰੇ ਪਾਸੇ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਲਾਕ ਭੋਗਪੁਰ ਅਤੇ ਥਾਣਾ ਆਦਮਪੁਰ ਦੇ ਪਿੰਡ ਦਰਾਵਾਂ ਵਿਚ ਬੀਤੀ ਰਾਤ ਚਾਰ ਚੋਰਾਂ ਵੱਲੋਂ ਚਾਰ ਘਰਾਂ ਉੱਪਰ ਧਾਵਾ ਬੋਲਿਆ ਗਿਆ । ਜਿਸ ਦੇ ਚੱਲਦੇ ਚੋਰਾਂ ਵੱਲੋਂ ਦੋ ਮੋਟਰਸਾਈਕਲ , ਸੋਨਾ ਅਤੇ ਲੱਖਾਂ ਰੁਪਿਆਂ ਦੀ ਨਕਦੀ ਚੋਰੀ ਕੀਤੀ ਗਈ । ਜਿਸ ਤੋਂ ਬਾਅਦ ਹੁਣ ਚਾਰੇ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਹਰ ਕਿਸੇ ਦੇ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਉੱਪਰ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ । ਜ਼ਿਕਰਯੋਗ ਹੈ ਕਿ ਚੋਰਾਂ ਤੇ ਵੱਲੋਂ ਤਿੱਨ ਘਰਾਂ ਦੀਅਾਂ ਪਿਛਲੇ ਪਾਸੇ ਲੱਗੀਆਂ ਗਰਿੱਲਾਂ ਉਖਾੜ ਦਿੱਤੀਆਂ ਗਈਆਂ ਅਤੇ ਇੱਕ ਘਰ ਦੀ ਦੀਵਾਰ ਟੱਪ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਚੋਰੀ ਦੀਆਂ ਵਾਰਦਾਤਾਂ ਸਬੰਧੀ ਜਾਣਕਾਰੀ ਦੇਂਦੇ ਹੋਏ ਦਰਾਵਾਂ ਵਾਸੀ ਰਾਜ ਕੁਮਾਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਘਰ ਅੰਦਰ ਉਸ ਦੇ ਦੋ ਮੋਟਰਸਾਈਕਲ ਜਿਨ੍ਹਾਂ ਵਿਚ ਇਕ ਪਲੈਟਿਨਾ ਅਤੇ ਇੱਕ ਹੀਰੋ ਹਾਂਡਾ ਸੀ , ਜੋ ਵਿਹੜੇ ਵਿੱਚ ਖੜ੍ਹੇ ਕੀਤੇ ਹੋਏ ਸਨ । ਇਨ੍ਹਾਂ ਵਿਚੋਂ ਇਕ ਮੋਟਰਸਾਈਕਲ ਦੀ ਚਾਬੀ ਲਾਕ ਵਿੱਚ ਲੱਗੀ ਹੋਈ ਸੀ ਜਦ ਕਿ ਦੂਜਾ ਮੋਟਰਸਾਈਕਲ ਲਾਕ ਕੀਤਾ ਹੋਇਆ ਸੀ ।
ਚੋਰਾਂ ਵੱਲੋਂ ਘਰ ਦੀ ਦੀਵਾਰ ਟੱਪ ਕੇ ਅੰਦਰ ਗੇਟ ਖੋਲ੍ਹ ਕੇ ਦੋਵੇਂ ਮੋਟਰਸਾਈਕਲ ਚੋਰੀ ਕਰ ਲਏ ਗਏ ਤੇ ਚੋਰਾਂ ਵੱਲੋਂ ਭੁਪਿੰਦਰ ਸਿੰਘ ਢਿੱਲੋਂ ਦੇ ਘਰ ਵਿਚ ਪਿਛਲੀ ਗਰਿਲ ਉਖਾੜ ਕੇ ਉਸ ਦੇ ਘਰੋਂ ਨਕਦੀ ਤੇ ਸੋਨਾ ਲੈ ਕੇ ਚੋਰ ਮੌਕੇ ਤੋਂ ਫ਼ਰਾਰ ਹੋ ਗਏ । ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ, ਪੁਲੀਸ ਨੇ ਅਣਪਛਾਤੇ ਲੋਕਾਂ ਉੱਪਰ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾ ਸਕੇ ।