ਤਾਜਾ ਵੱਡੀ ਖਬਰ
ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਮੌਜੂਦ ਹਨ ਜੋ ਕਿਸੇ ਨਾ ਕਿਸੇ ਵਜਾ ਦੇ ਕਰਕੇ ਇਕ ਦੂਜੇ ਦਾ ਨੁਕਸਾਨ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਇਸ ਦੌਰਾਨ ਗੱਲ ਭਾਵੇਂ ਕਿੰਨੀ ਵੀ ਛੋਟੀ ਕਿਉਂ ਨਾ ਹੋਵੇ ਪਰ ਇਨਸਾਨ ਉਸ ਮਾੜੇ ਕਰਮ ਨੂੰ ਅੰਜ਼ਾਮ ਦੇਣ ਤੋਂ ਇੱਕ ਕਦਮ ਦੀ ਪਿੱਛਾਂ ਨਹੀਂ ਰੱਖਦਾ। ਇਨ੍ਹਾਂ ਮਾੜੇ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਘਟਨਾਵਾਂ ਦੇ ਕਾਰਨ ਕਈ ਵਾਰ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਦੀ ਭਰਪਾਈ ਕਰ ਪਾਉਣਾ ਪੀ-ੜ-ਤ ਪਰਿਵਾਰ ਦੇ ਲਈ ਵੀ ਬੇਹੱਦ ਮੁਸ਼ਕਿਲ ਹੁੰਦਾ ਹੈ। ਪੰਜਾਬ ਦੇ ਅੰਦਰ ਵੀ ਇੱਕ ਅਜਿਹੀ ਹੀ ਘਟਨਾ ਕੋਟਕਪੂਰਾ ਖੇਤਰ ਦੇ ਵਿੱਚ ਵਾਪਰੀ ਹੈ ਜਿਥੇ ਇੱਕ ਕਾਰ ਅਤੇ ਮੋਟਰਸਾਈਕਲ ਨੂੰ ਅੱ-ਗ ਲਗਾ ਕੇ ਰਾਖ ਕਰ ਦਿੱਤਾ ਗਿਆ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਇਹ ਦੁਖਦਾਈ ਘਟਨਾ ਸਥਾਨਕ ਮੁਕਤਸਰ ਰੋਡ ‘ਤੇ ਬਣੇ ਹੋਏ ਗੈਰਜ ਦੀ ਹੈ ਜਿਸ ਵਿੱਚ ਖੜ੍ਹੀ ਹੋਈ ਡਸਟਰ ਕਾਰ ਅਤੇ ਇਕ ਮੋਟਰਸਾਈਕਲ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੱਗ ਲਗਾ ਦਿੱਤੀ ਗਈ। ਇਸ ਘਟਨਾ ਦੀ ਜਾਣਕਾਰੀ ਨੂੰ ਸੀਸੀਟੀਵੀ ਦੀ ਫੁਟੇਜ਼ ਰਾਹੀ ਦੇਖਿਆ ਜਾ ਰਿਹਾ ਹੈ ਜਿਸ ਤੋਂ ਇਹ ਪਤਾ ਲੱਗਾ ਹੈ ਕਿ ਰਾਤ ਤਕਰੀਬਨ 2:24 ਮਿੰਟ ‘ਤੇ 2 ਅਣਪਛਾਤੇ ਵਿਅਕਤੀ ਗੈਰਜ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ।
ਉਹਨਾਂ ਨੇ ਕੁਝ ਚਿਰਾਂ ਪਲਾਂ ਵਿਚ ਹੀ ਉੱਥੇ ਖੜੀ ਗੱਡੀ ਅਤੇ ਮੋਟਰਸਾਈਕਲ ਨੂੰ ਅੱ-ਗ ਦੇ ਹਵਾਲੇ ਕਰ ਦਿੱਤਾ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਹ ਕੰਧ ਟੱਪ ਕੇ ਵਾਪਸ ਚਲੇ ਗਏ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਮੁਕੇਸ਼ ਕੁਮਾਰ ਪੁੱਤਰ ਰਤਨ ਲਾਲ ਪਿਛਲੇ ਤਕਰੀਬਨ ਤਿੰਨ ਦਿਨਾਂ ਤੋਂ ਦਿੱਲੀ ਵਿੱਚ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ ਅਤੇ ਕੱਲ ਹੀ ਵਾਪਸ ਪਰਤੇ ਸਨ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨਜ਼ਦੀਕੀ ਦੁਕਾਨਦਾਰਾਂ ਨੇ ਵੀ ਦੱਸਿਆ ਕਿ ਰਾਤ ਤਕਰੀਬਨ ਅੱਠ ਵਜੇ ਤੱਕ ਸੱਭ ਕੁਝ ਠੀਕ ਠਾਕ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਕਿਸੇ ਸਾਜਿਸ਼ ਦੇ ਅਧੀਨ ਹੀ ਕੀਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਤੋਂ ਏਅੈਸਆਈ ਭੁਪਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ਉਪਰ ਪੁੱਜ। ਓਧਰ ਐਸਐਚਓ ਗੁਰਮੀਤ ਸਿੰਘ ਸਿੰਘ ਦਾ ਕਹਿਣਾ ਹੈ ਕਿ ਉਹ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …