Breaking News

ਪੰਜਾਬ ਚ ਇਥੇ ਕ੍ਰਿਕੇਟ ਖੇਡਦਿਆਂ ਵਾਪਰਿਆ ਇਹ ਕਹਿਰ , ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਇਸ ਜ਼ਿੰਦਗੀ ਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਬਾਰੇ ਮਨੁੱਖ ਨੇ ਕਦੇ ਸੋਚਿਆ ਵੀ ਨਹੀਂ ਹੋਣਾ । ਕੁਝ ਅਜਿਹੇ ਹਾਦਸੇ ਅਤੇ ਘਟਨਾਵਾਂ ਵਾਪਰ ਜਾਂਦੀਆਂ ਨੇ ਜੋ ਮਨੁੱਖ ਦਾ ਸਭ ਕੁਝ ਤਬਾਹ ਕਰ ਦਿੰਦੀਆਂ । ਪੰਜਾਬ ਵਿੱਚ ਵੱਖ ਵੱਖ ਤਰ੍ਹਾਂ ਦੇ ਨਾਲ ਕੁਝ ਹਾਦਸੇ ਵਾਪਰਦੇ ਹਨ ਜਿਨ੍ਹਾਂ ਦੇ ਬਾਰੇ ਸੁਣ ਕੇ ਬੰਦੇ ਦੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ । ਪਰ ਸੋਚੋ ਜੇਕਰ ਅਜਿਹੇ ਹਾਦਸੇ ਛੋਟੇ ਛੋਟੇ ਬੱਚਿਆਂ ਦੇ ਨਾਲ ਵਾਪਰਨ ਤਾਂ ਉਨ੍ਹਾਂ ਬੱਚਿਆਂ ਦੇ ਮਾਪਿਆਂ ਦਾ ਕੀ ਹੋਵੇਗਾ । ਅਜਿਹਾ ਹੀ ਇਕ ਹਾਦਸਾ ਵਾਪਰਿਆ ਹੈ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਵਿੱਚ । ਜਿੱਥੇ ਕਪੂਰਥਲਾ ਦੇ ਪਿੰਡ ਢਿੱਲਵਾਂ ਨੇਡ਼ੇ ਦੋ ਭੈਣਾਂ ਪਾਰਕ ਦੇ ਵਿਚ ਕ੍ਰਿਕਟ ਖੇਡ ਰਹੀਆਂ ਸਨ । ਪਰ ਇਸੇ ਦੌਰਾਨ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਇੱਕ ਛੋਟੀ ਜਿਹੀ ਜਾਨ ਦੀ ਜਾਨ ਲੈ ਲਈ ।

ਇਸ ਹਾਦਸੇ ਦੀ ਹਰ ਪਾਸੇ ਚਰਚਾ ਛਿੜੀ ਹੋਈ ਹੈ। ਦਰਅਸਲ ਪਿੰਡ ਢਿਲਵਾਂ ਨੇੜੇ ਦੋ ਭੈਣਾਂ ਪਾਰਕ ਦੇ ਵਿਚ ਕ੍ਰਿਕਟ ਖੇਡ ਰਹੀਆਂ ਸੀ ਤੇ ਇਸੇ ਦੌਰਾਨ ਉਨ੍ਹਾਂ ਦੀ ਗੇਂਦ ਇੱਕ ਛੱਪੜ ਵਿੱਚ ਜਾ ਕੇ ਡਿੱਗ ਪਈ । ਇਹ ਭੈਣਾਂ ਉਸ ਗੇਂਦ ਨੂੰ ਕੱਢਣ ਦੇ ਲਈ ਛੱਪੜ ਦੇ ਕੋਲ ਜਾ ਪਹੁੰਚਿਆ। ਜਿੱਥੇ ਕਿ ਇੱਕ ਭੈਣ ਦਾ ਪੈਰ ਫਿਸਲ ਗਿਆ ਅਤੇ ਉਹ ਛੱਪੜ ਵਿਚ ਡਿੱਗ ਗਈ । ਛੱਪੜ ਵਿੱਚ ਡੁੱਬਣ ਕਾਰਨ ਇਕ ਦੱਸ ਸਾਲਾ ਬੱਚੀ ਦੀ ਮੌਤ ਹੋ ਗਈ । ਇਸ ਬੱਚੀ ਦਾ ਨਾਮ ਰਾਧਿਕਾ ਦੱਸਿਆ ਜਾ ਰਿਹਾ ਹੈ ਅਤੇ ਇਸ ਦੇ ਪਿਤਾ ਹਰਨਾਮ ਮਹਿਰੂਮ ਸੁਖਪਾਲ ਵਾਸੀ ਰਾਮੂ ਕੀ ਪੱਤੀ ਮੂਲਵਾਸੀ ਬਿਹਾਰ ਦਾ ਦੱਸਿਆ ਜਾ ਰਿਹਾ ਹੈ।

ਉੱਥੇ ਹੀ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਨੂੰ ਜਾਣਕਾਰੀ ਦਿੱਤੀ । ਜਿਹਨਾਂ ਵਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ । ਉਥੇ ਹੀ ਮ੍ਰਿਤਕ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀਆਂ ਦੋਵੇਂ ਧੀਆਂ ਘਰ ਦੇ ਨੇੜੇ ਇਕ ਪਾਰਕ ਵਿਚ ਕ੍ਰਿਕਟ ਖੇਡ ਰਿਹਾ ਸੀ ਤੇ ਉਸੇ ਸਮੇਂ ਖੇਡਦੀਆਂ ਖੇਡਦੀਆਂ ਹੋਈ ਦੀ ਗੇਂਦ ਛੱਪੜ ਦੇ ਵਿਚ ਜਾ ਡਿੱਗੀ । ਵੱਡੀ ਧੀ ਡੰਡੇ ਦੇ ਨਾਲ ਛੱਪੜ ਵਿਚੋਂ ਗੇਂਦ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਇਸੇ ਦੌਰਾਨ ਉਸ ਦਾ ਪੈਰ ਤਿਲਕ ਗਿਆ ਤੇ ਉਹ ਛੱਪੜ ਵਿੱਚ ਜਾ ਡਿੱਗੀ।

ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਛੋਟੀ ਧੀ ਨੇ ਘਰ ਵਿੱਚ ਆ ਕੇ ਇਸ ਸਬੰਧੀ ਦੱਸਿਆ ਤਾਂ ਪਿੰਡ ਵਾਸੀਆਂ ਨੇ ਗੋਤਾਖੋਰਾਂ ਨੂੰ ਇਸ ਸੰਬੰਧੀ ਸੂਚਨਾ ਦਿੱਤੀ । ਜਿਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਬੱਚੀ ਨੂੰ ਬਾਹਰ ਕੱਢਿਆ ਗਿਆ । ਪਰ ਉਸ ਸਮੇਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ । ਪਰਿਵਾਰ ਅਤੇ ਪਿੰਡ ਦੇ ਵਿਚ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …