ਆਈ ਤਾਜ਼ਾ ਵੱਡੀ ਖਬਰ
ਕਹਿੰਦੇ ਹਨ ਕਿ ਗਰੀਬੀ ਇੱਕ ਅਜਿਹੀ ਸ਼ੈਅ ਹੁੰਦੀ ਹੈ ਜੋ ਬਹੁਤ ਸਾਰੇ ਲੋਕਾਂ ਦੀਆਂ ਮੁਸੀਬਤਾਂ ਨੂੰ ਖਤਮ ਹੀ ਨਹੀਂ ਹੋਣ ਦਿੰਦੀ। ਇਸ ਗਰੀਬੀ ਦੀ ਮਾਰ ਹੇਠ ਬਹੁਤ ਸਾਰੇ ਲੋਕਾਂ ਦੀ ਜਾਨ ਤੱਕ ਚਲੇ ਜਾਂਦੀ ਹੈ। ਇਕ ਗਰੀਬੀ ਤੋਂ ਉਪਰ ਉੱਠਣ ਲਈ ਜਿੱਥੇ ਲੋਕਾਂ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਇਸ ਗਰੀਬੀ ਤੋਂ ਬਾਹਰ ਆ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ। ਪਰ ਅੱਜ ਦੇ ਸਮੇਂ ਵਿਚ ਵਧ ਰਹੀ ਮਹਿੰਗਾਈ ਲੋਕਾਂ ਨੂੰ ਉੱਪਰ ਉੱਠਣ ਨਹੀਂ ਦੇ ਰਹੇ। ਕਿਉਂਕਿ ਜਿੰਦਗੀ ਬਸਰ ਕਰਨ ਵਾਸਤੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਅਸਮਾਨ ਨੂੰ ਛੂਹ ਰਹੀਆਂ ਹਨ।
ਜਿਸ ਕਾਰਨ ਮਿਹਨਤ ਮਜਦੂਰੀ ਕਰਨ ਵਾਲੇ ਪਰਿਵਾਰਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉੱਥੇ ਹੀ ਇਸ ਬਰਸਾਤਾਂ ਦੇ ਮੌਸਮ ਦੇ ਚੱਲਦਿਆਂ ਹੋਇਆਂ ਵੀ ਅਜਿਹੇ ਗਰੀਬ ਪਰਿਵਾਰਾਂ ਨੂੰ ਕਈ ਤਰਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਥੇ ਕਈ ਲੋਕਾਂ ਦੀ ਜਾਨ ਤੱਕ ਚਲੇ ਜਾਂਦੀ ਹੈ। ਹੁਣ ਪੰਜਾਬ ਵਿੱਚ ਇੱਥੇ ਕੋਠੇ ਦੀ ਛੱਤ ਡਿੱਗਣ ਕਾਰਨ ਦੋ ਸਾਲਾ ਪੁੱਤਰ ਸਮੇਤ ਮਾਂ ਦੀ ਮੌਤ ਹੋ ਗਈ ਹੈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਰਹੱਦੀ ਖੇਤਰ ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਮੋਹਨਪੁਰ ਤੋਂ ਸਾਹਮਣੇ ਆਇਆ ਹੈ।
ਜਿੱਥੇ ਇਕ ਮਾਸੂਮ 9 ਸਾਲਾਂ ਦੇ ਪੁੱਤਰ ਅਤੇ ਉਸ ਦੀ ਮਾਂ ਦੀ ਗਰੀਬੀ ਦੇ ਕਾਰਨ ਮੌਤ ਹੋ ਗਈ ਹੈ। ਇਹ ਮਾਂ ਪੁੱਤ ਉਸ ਸਮੇਂ ਮੌਤ ਦਾ ਸ਼ਿਕਾਰ ਹੋ ਗਿਆ ਜਦੋਂ ਆਪਣੇ ਘਰ ਵਿੱਚ ਕੱਚੇ ਕੋਠੇ ਵਿਚ ਸੌਂ ਰਹੇ ਸਨ। ਉਸ ਸਮੇਂ ਹੀ ਰਾਤ ਦੇ ਸਮੇਂ ਅਚਾਨਕ ਇਸ ਕੱਚੇ ਕੋਠੇ ਦੀ ਛੱਤ ਡਿੱਗ ਪਈ। ਜਿਸ ਕਾਰਨ ਮਾਂ ਅਤੇ ਪੁਤਰ ਹੇਠਾਂ ਦੱਬੇ ਗਏ ਅਤੇ ਉਨ੍ਹਾਂ ਦੀ ਮਲਬੇ ਥੱਲੇ ਦੱਬਣ ਕਾਰਨ ਮੌਤ ਹੋ ਗਈ।
ਮ੍ਰਿਤਕਾਂ ਦੇ ਵਿੱਚ 9 ਸਾਲਾ ਬੇਟਾ ਏਕਮਜੀਤ ਸਿੰਘ ਅਤੇ ਮਾਂ ਮਨਜਿੰਦਰ ਕੌਰ ਦੀ ਦਮ ਘੁੱਟਣ ਕਾਰਨ ਮੌਤ ਹੋਈ ਹੈ ਉਥੇ ਹੀ ਮਨਜਿੰਦਰ ਦੇ ਪਤੀ ਜਸਵਿੰਦਰ ਸਿੰਘ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਮਨਾ ਕਰ ਦਿੱਤਾ ਹੈ। ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉੱਥੇ ਹੀ ਅਜਿਹੇ ਹਾਦਸੇ ਸਰਕਾਰ ਵੱਲੋਂ ਕੀਤੇ ਜਾਂਦੇ ਕੱਚੇ ਕੋਠੇ ਪੱਕੇ ਕਰਨ ਦੇ ਵਾਅਦਿਆਂ ਦੀ ਪੋਲ ਵੀ ਖੋਲ੍ਹ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …